BSNL ਨੇ ਹੋਲੀ ਤੋਂ ਪਹਿਲਾਂ ਲਾਂਚ ਕੀਤਾ ਸ਼ਾਨਦਾਰ ਪਲਾਨ, ਮਿਲਣਗੇ ਇਹ ਫਾਇਦੇ

03/17/2022 3:59:55 PM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਹੋਲੀ ਤੋਂ ਠੀਕ ਪਹਿਲਾਂ ਇਕ ਸ਼ਾਨਦਾਰ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। BSNL ਦੇ ਇਸ ਨਵੇਂ ਪਲਾਨ ਦੀ ਕੀਮਤ 797 ਰੁਪਏ ਹੈ। ਇਸ ਪਲਾਨ ਦੇ ਨਾਲ ਗਾਹਕਾਂ ਨੂੰ 365 ਦਿਨਾਂ ਦੀ ਮਿਆਦ ਮਿਲੇਗੀ। ਕੰਪਨੀ ਦੇ ਇਸ 797 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਵੀ ਮਿਲਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪਲਾਨ ਦੇ ਨਾਲ 30 ਦਿਨਾਂ ਦੀ ਵਾਧੂ ਮਿਆਦ ਵੀ ਮਿਲ ਰਹੀ ਹੈ ਜਿਸਤੋਂ ਬਾਅਦ ਇਸਦੀ ਮਿਆਦ 395 ਦਿਨਾਂ ਦੀ ਹੋ ਗਈ ਹੈ। BSNL ਦਾ ਇਹ ਪਲਾਨ ਸਾਰੇ ਸਰਕਿਲਾਂ ਲਈ ਹੈ। 

ਇਹ ਵੀ ਪੜ੍ਹੋ– ਹੁਣ ਮਾਸਕ ਪਹਿਨ ਕੇ ਵੀ ਅਨਲਾਕ ਕਰ ਸਕੋਗੇ iPhone, ਐਪਲ ਨੇ ਜਾਰੀ ਕੀਤੀ ਨਵੀਂ ਅਪਡੇਟ

ਇਸ ਪਲਾਨ ’ਚ ਇਕ ਗੱਲ ਧਿਆਨ ਦੇਣ ਵਾਲੀ ਹੈ ਅਤੇ ਉਹ ਇਹ ਹੈ ਕਿ ਅਨਲਿਮਟਿਡ ਕਾਲਿੰਗ ਅਤੇ ਰੋਜ਼ 2 ਜੀ.ਬੀ. ਦੇ ਨਾਲ ਰੋਜ਼ 100 SMS ਦੀ ਸੁਵਿਧਾ ਪਲਾਨ ਤੋਂ ਬਾਅਦ 60 ਦਿਨਾਂ ਤਕ ਹੀ ਮਿਲੇਗੀ ਯਾਨੀ ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ ਪਰ ਡਾਟਾ ਅਤੇ ਕਾਲਿੰਗ ਵਰਗੀਆਂ ਸੇਵਾਵਾਂ 60 ਦਿਨਾਂ ਲਈ ਹੀ ਹਨ। 

ਰੋਜ਼ਾ ਦਾ 2 ਜੀ.ਬੀ. ਡਾਟਾ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 80Kbps ਹੋ ਜਾਵੇਗੀ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ 12 ਜੂਨ ਤਕ ਰਿਚਾਰਜ ਕਰਵਾਉਂਦੇ ਹੋ ਉਦੋਂ ਹੀ ਤੁਹਾਨੂੰ 30 ਦਿਨਾਂ ਦੀ ਵਾਧੂ ਮਿਆਦ ਮਿਲੇਗਾ ਨਹੀਂ ਤਾਂ ਤੁਹਾਨੂੰ 365 ਦਿਨਾਂ ਦੀ ਮਿਆਦ ਹੀ ਮਿਲੇਗੀ। 

ਇਹ ਵੀ ਪੜ੍ਹੋ– ਐਪਲ ਦੇ ਸਸਤੇ 5ਜੀ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ, ਮਿਲਣਗੇ ਇਹ ਸ਼ਾਨਦਾਰ ਆਫਰ

ਜੇਕਰ ਤੁਸੀਂ BSNL ਦਾ ਇਹ ਪਲਾਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੰਪਨੀ ਦੀ ਸਾਈਟ ਤੋਂ ਰਿਚਾਰਜ ਕਰਵਾ ਸਕਦੇ ਹੋ। BSNL Selfcare ਐਪ ਤੋਂ ਰਿਚਾਰਜ ਕਰਵਾਉਣ ’ਤੇ 4 ਫੀਸਦੀ ਦੀ ਛੋਟ ਵੀ ਮਿਲੇਗੀ। ਤੁਸੀਂ ਆਪਣੀ ਸੁਵਿਧਾ ਮੁਤਾਬਕ, ਗੂਗਲ ਪੇਅ ਅਤੇ ਪੇਟੀਐੱਮ ਤੋਂ ਭੁਗਤਾਨ ਕਰ ਸਕਦੇ ਹੋ। ਕੁੱਲ ਮਿਲਾ ਕੇ ਕਹੀਏ ਤਾਂ ਇਹ ਪਲਾਨ ਉਨ੍ਹਾਂ ਲੋਕਾਂ ਲਈ ਚੰਗਾ ਹੈ ਜੋ ਘੱਟ ਕੀਮਤ ’ਚ ਲੰਬੀ ਮਿਆਦ ਵਾਲੇ ਪਲਾਨ ਦੀ ਭਾਲ ਕਰ ਰਹੇ ਹਨ। 

ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ


Rakesh

Content Editor

Related News