BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ
Thursday, Nov 12, 2020 - 03:36 PM (IST)
ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਨਵਾਂ ਫਾਈਬਰ ਬੇਸਿਕ ਪਲੱਸ ਪਲਾਨ ਪੇਸ਼ ਕਰ ਦਿੱਤਾ ਹੈ। BSNLTeleServices ਦੁਆਰਾ ਇਕ ਰਿਪੋਰਟ ਰਾਹੀਂ ਦੱਸਿਆ ਗਿਆ ਕਿ ਇਸ ਪਲਾਨ ਦੀ ਕੀਮਤ 599 ਰੁਪਏ ਹੈ ਜਿਸ ਵਿਚ ਗਾਹਕਾਂ ਨੂੰ 60Mbps ਦੀ ਸਪੀਡ ਨਾਲ 3300 ਜੀ.ਬੀ. ਡਾਟਾ ਮਿਲੇਗਾ। ਜੇਕਰ ਗਾਹਕ ਆਪਣੀ ਮੰਥਲੀ ਐੱਫ.ਯੂ.ਪੀ. ਲਿਮਟ ਖ਼ਤਮ ਕਰ ਦਿੰਦਾ ਹੈ ਹੈ ਤਾਂ ਸਪੀਡ ਘੱਟ ਕੇ 2Mbps ਦੀ ਰਹਿ ਜਾਵੇਗੀ।
ਇਹ ਵੀ ਪੜ੍ਹੋ– Vi ਦਾ 99 ਰੁਪਏ ਵਾਲਾ ਪਲਾਨ ਸਾਰੇ ਸਰਕਲਾਂ ’ਚ ਲਾਗੂ, ਅਨਲਿਮਟਿਡ ਕਾਲਿੰਗ ਨਾਲ ਡਾਟਾ ਮੁਫ਼ਤ
ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ
ਇਸ ਪਲਾਨ ਦੇ ਨਾਲ ਹੀ ਗਾਹਕਾਂ ਨੂੰ 24 ਘੰਟੇ ਭਾਰਤ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਹ ਪਲਾਨ ਅੰਡਮਾਨ ਅਤੇ ਨਿਕੋਬਾਰ ਆਈਲੈਂਡ ਨੂੰ ਛੱਡ ਕੇ ਦੇਸ਼ ਦੇ ਸਾਰੇ ਟੈਲੀਕਾਮ ਸਰਕਲਾਂ ’ਚ ਉਪਲੱਬਧ ਕਰ ਦਿੱਤਾ ਜਾਵੇਗਾ। ਜੇਕਰ ਤੁਹਾਡੇ ਏਰੀਆ ’ਚ ਬੀ.ਐੱਸ.ਐੱਨ.ਐੱਲ. ਦਾ ਫਾਈਬਰ-ਟੂ-ਦਿ-ਹੋਮ (FTTH) ਸਰਵਿਸ ਮਿਲ ਰਹੀ ਹੈ ਤਾਂ ਤੁਸੀਂ ਇਸ ਨਵੇਂ ਫਾਈਬਰ ਬੇਸਿਕ ਪਲੱਸ ਪਲਾਨ ਦਾ ਫਾਇਦਾ 14-11-2020 ਤੋਂ ਚੁੱਕ ਸਕਦੇ ਹੋ।
ਬੀ.ਐੱਸ.ਐੱਨ.ਐੱਲ. ਨੇ ਖ਼ਾਸ ਤੌਰ ’ਤੇ ਇਸ ਪਲਾਨ ਨੂੰ ਜੀਓ ਫਾਈਬਰ ਅਤੇ ਏਅਰਟੈੱਲ ਐਕਸਟਰੀਮ ਫਾਈਬਰ ਸਰਵਿਸ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਹੈ। ਏਅਰਟੈੱਲ ਐਕਸਟਰੀਮ ਫਾਈਬਰ ਪਲਾਨ ਦੀ ਕੀਮਤ 499 ਰੁਪਏ ਹੈ।