BSNL ਦਾ ਧਮਾਕੇਦਾਰ ਪਲਾਨ, 56 ਰੁਪਏ ’ਚ ਰੋਜ਼ਾਨਾ ਮਿਲੇਗਾ 1.5GB ਡਾਟਾ

05/11/2019 11:44:57 AM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਪਿਛਲੇ ਕੁਝ ਮਹੀਨਿਆਂ ’ਚ ਆਪਣੇ ਕਈ ਪ੍ਰੀਪੇਡ ਪਲਾਨ ਨੂੰ ਰਿਵਾਈਜ਼ ਕਰਨ ਦੇ ਨਾਲ ਹੀ ਨਵੇਂ ਪਲਾਨਸ ਵੀ ਲਾਂਚ ਕੀਤੇ ਹਨ। ਇੰਡਸਟਰੀ ’ਚ ਵਧਦੀ ਮੁਕਾਬਲੇਬਾਜ਼ੀ ਨੂੰ ਦੇਖਦੋ ਹੇਏ ਕੰਪਨੀ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਨਵੇਂ ਪਲਾਨਸ ਨਾਲ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਸਖਤ ਟੱਕਰ ਦੇਵੇ। ਇਸੇ ਕੜ਼ੀ ’ਚ ਬੀ.ਐੱਸ.ਐੱਨ.ਐੱਲ. ਨੇ ਤਮਿਲਨਾਡੀ ਅਤੇ ਚੇਨਈ ਸਰਕਿਲ ਦੇ ਗਾਹਕਾਂ ਲਈ 56 ਰੁਪਏ ਦਾ ਡਾਟਾ STV ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਬੀ.ਐੱਸ.ਐੱਨ.ਐੱਲ. ਆਪਣੇ ਇਸ ਨਵੇਂ ਐੱਸ.ਟੀ.ਵੀ. ’ਚ ਕੀ ਫਾਇਦੇ ਦੇ ਰਹੀ ਹੈ।

ਮਿਲਣਗੇ ਇਹ ਫਾਇਦੇ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਦਾ ਇਹ ਨਵਾਂ ਸਪੈਸ਼ਲ ਟੈਰਿਫ ਵਾਊਚਰ 13 ਮਈ ਤੋਂ ਸ਼ੁਰੂ ਹੋਵੇਗਾ। 14 ਦਿਨਾਂ ਦੀ ਮਿਆਦ ਦੇ ਨਾਲ ਆਉਣ ਵਾਲੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਦਿੱਤਾ ਜਾਵੇਗਾ। ਨਵੇਂ ਪਲਾਨ ’ਚ ਗਾਹਕਾਂ ਨੂੰ ਕਾਲਿੰਗ ਦਾ ਫਾਇਦੇ ਮਿਲੇਗਾ ਜਾਂ ਨਹੀਂ ਇਸ ਬਾਰੇ ਕੰਪਨੀ ਵਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਨਵੇਂ ਐੱਸ.ਟੀ.ਵੀ. ਨੂੰ ਸਿਰਫ ਡਾਟਾ ਬੈਨਿਫਿਟ ਲਈ ਹੀ ਪੇਸ਼ ਕੀਤਾ ਹੈ। ਇਸ ਐੱਸ.ਟੀ.ਵੀ. ਨੂੰ ਸੈਲਫ ਕੇਅਰ ਕੀਵਰਡ STV DATA56 ਰਾਹੀਂ ਐਕਟਿਵੇਟ ਕੀਤਾ ਜਾ ਸਕਦਾ ਹੈ। ਨਾਲ ਹੀ ਯੂਜ਼ਰਜ਼ C-Top-Up ਅਤੇ ਕੰਪਨੀ ਦੇ ਪੋਰਟਲ ਤੋਂ ਵੀ ਇਸ ਨੂੰ ਰਿਚਾਰਜ ਕਰ ਸਕਦੇ ਹੋ। 


Related News