BSNL ਦੀ ਖਾਸ ਸਰਵਿਸ, ਇੰਟਰਨੈੱਟ ਤੇ ਕਾਲਿੰਗ ਦੇ ਨਾਲ TV ਦਾ ਮਜ਼ਾ

01/24/2020 11:28:10 AM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਆਪਣੇ ਗਾਹਕਾਂ ਲਈ ਨਵੀਂ ਸਰਵਿਸ ਲੈ ਕੇ ਆਈ ਹੈ। ਭਾਰਤ ਏਅਰ ਫਾਈਬਰ ਨਾਂ ਨਾਲ ਲਾਂਚ ਕੀਤੀ ਗਈ ਇਸ ਸਰਵਿਸ ਰਾਹੀਂ ਕੰਪਨੀ ਪੇਂਡੂ ਇਲਾਕਿਆਂ ’ਚ ਬਿਹਤਰ ਇੰਟਰਨੈੱਟ ਕੁਨੈਕਟੀਵਿਟੀ ਦੇਣ ਵਾਲੀ ਹੈ। ਇਸ ਵਿਚ ਗਾਹਕਾਂ ਨੂੰ ਟੀਵੀ, ਬ੍ਰਾਡਬੈਂਡ ਅਤੇ ਕਾਲਿੰਗ ਆਫਰ ਕੀਤੀ ਜਾਵੇਗੀ। ਬੀ.ਐੱਸ.ਐੱਨ.ਐੱਲ ਦੀ ਇਹ ਸਰਵਿਸ ਸੁਣਨ ’ਚ ਫਾਈਬਰ-ਟੂ-ਦਿ-ਹੋਮ (FTTH) ਵਰਗੀ ਹੀ ਲੱਗਦੀ ਹੈ ਪਰ ਇਸ ਵਿਚ ਕਾਫੀ ਫਰਕ ਹੈ। ਭਾਰਤ ਫਾਈਬਰ ਸਰਵਿਸ ’ਚ ਜਿਥੇ ਵਾਇਰਡ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਥੇ ਹੀ ਦੂਜੇ ਪਾਸੇ ਭਾਰਤ ਏਅਰ ਸਰਵਿਸ ਵਾਇਰਲੈੱਸ ਹੈ। ਫਿਲਹਾਲ ਆਏ ਜਾਣਦੇ ਹਾਂ ਭਾਰਤ ਏਅਰ ਫਾਈਬਰ ਸਰਵਿਸ ’ਚ ਗਾਹਕਾਂ ਨੂੰ ਕੀ ਕੁਝ ਆਫਰ ਕੀਤਾ ਜਾਵੇਗਾ। 

ਆਫਰ ਕੀਤਾ ਜਾ ਰਿਹਾ ਟ੍ਰਿਪਲ ਪਲੇਅ ਪਲਾਨ
ਬੀ.ਐੱਸ.ਐੱਨ.ਐੱਲ. ਆਪਣੀ ਇਸ ਨਵੀਂ ਸਰਵਿਸ ਦੇ ਨਾਲ ਗਾਹਕਾਂ ਨੂੰ ਟ੍ਰਿਪਲ ਪਲੇਅ ਪਲਾਨ ਆਫਰ ਕਰ ਰਹੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗਾਹਕਾਂ ਨੂੰ ਏਅਰ ਫਾਈਬਰ ਕੁਨੈਕਸ਼ਨ ਦੇ ਨਾਲ ਕਾਲਿੰਗ ਅਤੇ ਇੰਟਰਨੈੱਟ ਤੋਂ ਇਲਾਵਾ ਟੀਵੀ ਸਰਵਿਸ ਵੀ ਮਿਲੇਗੀ। ਟੀਵੀ ਕੰਟੈਂਟ ਦੇਣ ਲਈ ਬੀ.ਐੱਸ.ਐੱਨ.ਐੱਲ. ਨੇ Yupp TV ਨਾਲ ਸਾਂਝੇਦਾਰੀ ਕੀਤੀ ਹੈ। 

 

ਕੀ ਹੈ ਭਾਰਤ ਏਅਰ ਫਾਈਬਰ ਤਕਨੀਕ
ਬੀ.ਐੱਸ.ਐੱਨ.ਐੱਲ. ਦੇ ਡਾਇਰੈਕਟਰ ਵਿਵੇਕ ਬਾਂਜਲ ਨੇ ਕਿਹਾ ਕਿ ਸ਼ਰੂਆਤੀ ਦੌਰ ’ਚ ਅਸੀਂ ਪੇਂਡੂ ਇਲਾਕਿਆਂ ’ਚ ਫ੍ਰੀ ਸਪੈਕਟਰਮ ਬੈਂਡ ’ਚ ਏਅਰਵੇਵਸ ’ਤੇ ਭਾਰਤ ਏਅਰ ਫਾਈਬਰ ਨੂੰ ਲਾਂਚ ਕੀਤਾ ਹੈ ਕਿਉਂਕਿ ਇਥੇ ਕੋਈ ਇੰਟਰਫਿਅਰੈਂਸ ਨਹੀਂ ਹੁੰਦਾ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਫਾਈਬਰ ਸਰਵਿਸ ਨੂੰ ਬਿਨਾਂ ਲਾਇਸੰਸ ਵਾਲੇ ਸਪੈਕਟਰਮ ’ਤੇ ਪੇਸ਼ ਕੀਤਾ ਗਿਆ ਹੈ। ਬਿਨਾਂ ਲਾਇਸੰਸ ਵਾਲੇ ਸਪੈਕਟਰਮ ’ਚ ਇੰਟਰਫਿਅਰੈਂਸ ਘੱਟ ਹੁੰਦਾ ਹੈ ਅਤੇ ਇਸ ਨਾਲ ਗਾਹਕਾਂ ਨੂੰ ਬਿਹਤਰ ਰੀਲੇ ਕੁਆਲਿਟੀ ਮਿਲਦੀ ਹੈ। ਇਹੀ ਕਾਰਨ ਹੈ ਕਿ ਕੰਪਨੀ ਸ਼ੁਰੂਆਤ ’ਚ ਇਨ੍ਹਾਂ ਏਅਰਵੇਵਸ ਨੂੰ ਘੱਟ ਡਿਸਟਰਬੈਂਸ ਵਾਲੇ ਇਲਾਕਿਆਂ ’ਚ ਮੁਹੱਈਆ ਕਰਵਾਏਗੀ। 


Related News