BSNL ਨੇ IPL ਫੈਨਜ਼ ਲਈ ਪੇਸ਼ ਕੀਤੇ 2 ਨਵੇਂ ਪ੍ਰੀਪੇਡ ਪਲਾਨ

03/23/2019 3:22:14 PM

ਗੈਜੇਟ ਡੈਸਕ– ਭਾਰਤੀ ਕ੍ਰਿਕੇਟ ਜਗਤ ਦੇ ਤਿਉਹਾਰ IPL 2019 ਦਾ ਆਗਾਜ਼ 23 ਮਾਰਚ ਯਾਨੀ ਅੱਜ ਤੋਂ ਹੋਣ ਜਾ ਰਿਹਾ ਹੈ। ਇਸ ਮੌਕੇ ਨੂੰ ਦੇਖਦੇ ਹੋਏ BSNL ਨੇ IPL ਫੇਨਜ਼ ਲਈ 2 ਨਵੇਂ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ। ਕੰਪਨੀ ਨੇ 199 ਰੁਪਏ ਅਤੇ 499 ਰੁਪਏ ਦੇ ਵਾਲੇ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਜ਼ ’ਚ IPL ਦੌਰਾਨ ਮੁਫਤ ਡਾਟਾ, ਅਨਲਿਮਟਿਡ ਕਾਲਿੰਗ ਅਤੇ ਕ੍ਰਿਕੇਟ ਆਧਾਰਿਤ SMS ਅਲਰਟ ਦਾ ਲਾਭ ਮਿਲੇਗਾ। 

BSNL 199 IPL ਪ੍ਰੀਪੇਡ ਪਲਾਨ
BSNL ਨੇ ਕ੍ਰਿਕੇਟ ਫੈਨਜ਼ ਲਈ IPL ਰਿਚਾਰਜ ਪਲਾਨ ਦੇ ਰੂਪ ’ਚ 199 ਰੁਪਏ ਦਾ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ’ਚ 1 ਜੀ.ਬੀ. 4ਜੀ/3ਜੀ ਡਾਟਾ ਮਿਲਦਾ ਹੈ ਅਤੇ ਇਸ ਦੀ ਮਿਆਦ 28 ਦਿਨਾਂ ਦੀ ਹੈ। ਦੱਸ ਦੇਈਏ ਕਿ 4ਜੀ ਸਪੀਡ ਸਿਰਫ ਉਨ੍ਹਾਂ ਹੀ ਖੇਤਰਾਂ ’ਚ ਮਿਲੇਗੀ ਜਿਥੇ ਕੰਪਨੀ ਆਪਣੀ 4ਜੀ ਸੇਵਾ ਦਿੰਦੀ ਹੈ, ਨਹੀਂ ਤਾਂ ਗਾਹਕ 3ਜੀ ਸਪੀਡ ’ਤੇ ਹੀ ਡਾਟਾ ਦਾ ਇਸਤੇਮਾਲ ਕਰ ਸਕਣਗੇ। 199 ਰੁਪਏ ਦੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਜਿਸ ਦੌਰਾਨ ਮੁਫਤ ਕ੍ਰਿਕੇਟ PRBT, ਕ੍ਰਿਕੇਟ SMS ਅਲਰਟ ਅਤੇ ਅਨਲਿਮਟਿਡ ਕਾਲਿੰਗ ਦੀ ਵੀ ਸੁਵਿਧਾ ਮਿਲੇਗੀ। ਹਾਲਾਂਕਿ ਇਸ ਪਲਾਨ ’ਚ SMS ਭੇਜਣ ਦੀ ਸੁਵਿਧਾ ਮੁਫਤ ਨਹੀਂ ਹੈ।

BSNL 499 IPL ਪ੍ਰੀਪੇਡ ਪਲਾਨ
BSNL ਦਾ ਦੂਜਾ IPL ਪ੍ਰੀਪੇਡ ਪਲਾਨ 499 ਰੁਪਏ ਦਾ ਹੈ ਅਤੇ ਇਸ ਪਲਾਨ ’ਚ ਵੀ ਸਿਰਫ 1 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 90 ਦਿਨਾਂ ਦੀ ਹੈ। ਡਾਟਾ ਦੇ ਲਾਭ ਤੋਂ ਇਲਾਵਾ ਕੰਪਨੀ ਗਾਹਕਾਂ ਨੂੰ ਮੁੰਬਈ ਅਤੇ ਦਿੱਲੀ ਸਮੇਤ ਕਿਸੇ ਵੀ ਨੈੱਟਵਰਕ ਅਤੇ ਸਰਕਿਲ ’ਚ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਦੇ ਰਹੀ ਹੈ। ਇਸ ਰਿਚਾਰਜ ਪੈਕ ’ਚ ਰੋਜ਼ਾਨਾ 100 SMS ਮੁਫਤ ਭੇਜਣ ਲਈ ਮਿਲਦੇ ਹਨ ਜੋ ਕਿ 199 ਰੁਪਏ ਵਾਲੇ ਪਲਾਨ ’ਚ ਮੁਫਤ ਨਹੀਂ ਮਿਲਦਾ।


Related News