BSNL ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, Free ''ਚ ਮਿਲੇਗਾ 4ਜੀ ਸਿਮ ਕਾਰਡ

05/10/2020 9:50:35 PM

ਗੈਜੇਟ ਡੈਸਕ-ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। BSNL ਨੇ ਕਿਹਾ ਕਿ ਉਸ ਦੇ 2G/3G ਸਬਸਕਰਾਈਬਰ ਮੁਫਤ 'ਚ 4ਜੀ 'ਚ ਅਪਗ੍ਰੇਡ ਕਰ ਸਕਣਗੇ, ਹਾਲਾਂਕਿ ਬੀ.ਐੱਸ.ਐੱਨ.ਐੱਲ. ਦਾ ਇਹ ਆਫਰ ਹਮੇਸ਼ਾ ਲਈ ਨਹੀਂ, ਬਲਕਿ ਸਿਰਫ 90 ਦਿਨਾਂ ਲਈ ਹੈ।ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦਾ ਇਹ ਆਫਰ ਸਿਰਫ 90 ਦਿਨਾਂ ਲਈ ਹੈ ਅਤੇ ਆਫਰ ਦੀ ਸ਼ੁਰੂਆਤ ਇਕ ਅਪ੍ਰੈਲ ਤੋਂ ਹੋ ਚੁੱਕੀ ਹੈ।

.ਐੱਸ.ਐੱਨ.ਐੱਲ. ਦਾ ਇਹ ਆਫਰ ਸਾਰੇ ਸਰਕਲ ਲਈ ਉਪਲੱਬਧ ਹੈ। ਤੁਸੀਂ ਕਿਸੇ ਵੀ ਸਟੋਰ 'ਤੇ ਜਾ ਕੇ ਆਪਣਾ ਪੁਰਾਣਾ 2ਜੀ ਜਾਂ 3ਜੀ ਸਿਮ ਦੇ ਸਕਦੇ ਹੋ ਅਤੇ ਨਵੀਂ 4ਜੀ ਸਿਮ ਕਾਰਡ ਲੈ ਸਕਦੇ ਹੋ।

ਸਿਮ ਦੇ ਨਾਲ ਇਕ ਸ਼ਰਤ ਹੈ ਕਿ ਤੁਹਾਨੂੰ ਪਹਿਲੀ ਵਾਰ 100 ਤੋਂ ਜ਼ਿਆਦਾ ਰੁਪਏ ਦਾ ਰਿਚਾਰਜ ਕਰਵਾਉਣਾ ਹੋਵੇਗਾ ਤਾਂ 4ਜੀ ਸਿਮ ਮਿਲੇਗੀ। ਬੀ.ਐੱਸ.ਐੱਨ.ਐੱਲ. 4ਜੀ ਨੈੱਟਵਰਕ ਦੇ ਵਿਸਤਾਰ ਲਈ ਸੈਮਸੰਗ, ਜ਼ੈੱਡ.ਟੀ.ਈ., ਨੋਕੀਆ ਅਤੇ ਐਰਿਕਸਨ ਵਰਗੀਆਂ ਕੰਪਨੀਆਂ ਦੀ ਮਦਦ ਲੈ ਰਹੀ ਹੈ। ਕੰਪਨੀ ਦੀ ਯੋਜਨਾ ਜਲਦ ਹੀ 50,000 ਟਾਵਰਾਂ ਨੂੰ 4ਜੀ 'ਚ ਅਪਗ੍ਰੇਡ ਕਰਨ ਦੀ ਹੈ।


Karan Kumar

Content Editor

Related News