BSNL ਦਾ ਦੀਵਾਲੀ ਧਮਾਕਾ, ਖਰੀਦੋ ਇਹ ਨਵਾਂ ਕੁਨੈਕਸ਼ਨ, ਪਾਓ 500 ਰੁਪਏ ਤਕ ਦੀ ਛੋਟ
Wednesday, Nov 03, 2021 - 05:51 PM (IST)
ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਦੀਵਾਲੀ ਡਿਸਕਾਊਂਟ ਆਫਰ ਸ਼ੁਰੂ ਕੀਤਾ ਗਿਆ ਹੈ। ਇਹ ਆਫਰ ਨਵੇਂ ਬ੍ਰਾਡਬੈਂਡ ਕੁਨੈਕਸ਼ਨ ’ਤੇ ਦਿੱਤਾ ਜਾ ਰਿਹਾ ਹੈ। ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨਵਾਂ ਬ੍ਰਾਡਬੈਂਡ ਕੁਨੈਕਸ਼ਨ ਲੈਣ ’ਤੇ 90 ਫੀਸਦੀ ਸਬਸਿਡੀ ਆਫਰ ਕਰ ਰਹੀ ਹੈ। ਇਹ ਆਫਰ 1 ਨਵੰਬਰ ਤੋਂ ਲਾਗੂ ਹੋ ਚੁੱਕਾ ਹੈ, ਜੋ ਕਿ ਅਗਲੇ ਸਾਲ ਜਨਵਰੀ 2022 ਤਕ ਜਾਰੀ ਰਹੇਗਾ। ਬੀ.ਐੱਸ.ਐੱਨ.ਐੱਲ. ਵਲੋਂ ਬ੍ਰਾਡਬੈਂਡ ਦੇ ਪਹਿਲੇ ਬਿੱਲ ’ਤੇ 500 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਹ ਡਿਸਕਾਊਂਟ ਆਫਰ ਉਨ੍ਹਾਂ ਗਾਹਕਾਂ ਨੂੰ ਹੀ ਮਿਲੇਗਾ, ਜਿਨ੍ਹਾਂ ਦਾ ਬ੍ਰਾਡਬੈਂਡ ਕੁਨੈਕਸ਼ਨ 21 ਨਵੰਬਰ ਤੋਂ ਪਹਿਲਾਂ ਐਕਟਿਵੇਟ ਹੋ ਜਾਵੇਗਾ। ਬੀ.ਐੱਸ.ਐੱਨ.ਐੱਲ. ਦਾ ਪ੍ਰਮੋਸ਼ਨਲ ਦੀਵਾਲੀ ਆਫਰ ਅੰਡਮਾਨ ਅਤੇ ਨਿਕੋਬਾਰ ਦੀਪ ਨੂੰ ਛੱਡ ਕੇ ਦੇਸ਼ ਭਰ ਦੇ ਸਾਰੇ ਸੂਬਿਆਂ ’ਚ ਲਾਗੂ ਹੋਵੇਗਾ।
ਇਹ ਵੀ ਪੜ੍ਹੋ– 5G ਟ੍ਰਾਇਲ ’ਚ Vi ਨੇ ਰਚਿਆ ਇਤਿਹਾਸ, Jio-Airtel ਦੇ ਮੁਕਾਬਲੇ ਹਾਸਿਲ ਕੀਤੀ 10 ਗੁਣਾ ਫਾਸਟ 5ਜੀ ਸਪੀਡ
399 ਰੁਪਏ ਵਾਲੇ ਬ੍ਰਾਡਬੈਂਡ ਬਲਾਨ ’ਚ ਹੋਇਆ ਬਦਲਾਅ
ਬੀ.ਐੱਸ.ਐੱਨ.ਐੱਲ. ਵਲੋਂ 399 ਰੁਪਏ ਵਾਲੇ ਐਂਟਰੀ ਲੈਵਲ ਫਾਈਬਰ ਬ੍ਰਾਡਬੈਂਡ ਪਲਾਨ ਨੂੰ ਰੀਲਾਂਚ ਕੀਤਾ ਗਿਆ ਹੈ। ਮੌਜੂਦਾ ਸਮੇਂ ’ਚ 399 ਰੁਪਏ ਵਾਲੇ ਪਲਾਨ ’ਚ 30 Mbps ਦੀ ਡਾਊਨਲੋਡ ਸਪੀਡ ਦਿੱਤੀ ਗਈ ਹੈ। ਇਸ ਪਲਾਨ ’ਚ 1000 ਜੀ.ਬੀ. ਡਾਟਾ ਆਫਰ ਕੀਤਾ ਜਾਂਦਾ ਹੈ। ਸਪੀਡ ਲਿਮਟ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 2 Mbps ਰਹਿ ਜਾਵੇਗੀ। ਇਹ ਪ੍ਰਮੋਸ਼ਨਲ ਆਫਰ 90 ਦਿਨਾਂ ਲਈ ਉਪਲੱਬਧ ਰਹੇਗਾ। ਉਥੇ ਹੀ ਗਾਹਕ 6 ਮਹੀਨਿਆਂ ਬਾਅਦ 499 ਰੁਪਏ ਵਾਲੇ ਪਲਾਨ ’ਚ ਸ਼ਿਫਟ ਹੋ ਸਕਣਗੇ। ਇਹ ਪਲਾਨ ਅਨਲਿਮਟਿਡ ਵੌਇਸ ਕਾਲਿੰਗ ਦੇ ਨਾਲ ਆਏਗਾ। ਮਤਲਬ ਕਿਸੇ ਵੀ ਨੈੱਟਵਰਕ ’ਤੇ ਬਿਨਾਂ ਕਿਸੇ ਵਾਧੂ ਚਾਰਜ ਦੇ ਅਨਲਿਮਟਿਡ ਕਾਲਿੰਗ ਕਰ ਸਕੋਗੇ।
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ