BSNL ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਸਤੰਬਰ ਤਕ ਮਿਲੇਗਾ 300GB ਡਾਟਾ

06/05/2020 12:00:18 PM

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਗਾਹਕਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਆਪਣੇ 499 ਰੁਪਏ ਰੁਪਏ ਵਾਲੇ ਬ੍ਰਾਡਬੈਂਡ ਪਲਾਨ ਉਪਲੱਬਧਤਾ 9 ਸਤੰਬਰ 2020 ਤਕ ਵਧਾ ਦਿੱਤੀ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦਾ ਨਾਂ ‘300GB Plan CS337’ ਹੈ। ਇਹ ਪਲਾਨ 10 ਜੂਨ, 2020 ਨੂੰ ਖ਼ਤਮ ਹੋਣ ਵਾਲਾ ਸੀ ਪਰ ਗਾਹਕਾਂ ’ਚ ਇਸ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਕੰਪਨੀ ਨੇ ਇਸ ਦੀ ਉਪਲੱਬਧਤਾ ਵਧਾਉਣ ਦਾ ਫ਼ੈਸਲਾ ਲਿਆ ਹੈ। 

‘300GB Plan CS337’ ਵਾਲੇ ਪਲਾਨ ਦੇ ਫਾਇਦੇ
ਬੀ.ਐੱਸ.ਐੱਨ.ਐੱਲ. ਦੇ ‘300GB Plan CS337’ ਵਾਲੇ ਪਲਾਨ ’ਚ 300 ਜੀ.ਬੀ. ਡਾਟਾ ਤਕ 40Mbps ਤਕ ਦੀ ਸਪੀਡ ਮਿਲਦੀ ਹੈ। ਇਹ ਮਿਆਦ ਖ਼ਤਮ ਹੋਣ ਤੋਂ ਬਾਅਦ ਇਹ ਸਪੀਡ ਘੱਟ ਕੇ 1Mbps ਹੋ ਜਾਂਦੀ ਹੈ। ਕੰਪਨੀ ਦਾ ਪਲਾਨ ਕੋਲਕਾਤਾ, ਸਿਕਮ ਅਤੇ ਪੱਛਮੀ-ਬੰਗਾਲ ਰਾਜਾਂ ’ਚ ਉਪਲੱਬਧ ਹੈ। ਪਲਾਨ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਸ ਵਿਚ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ। 

ਕੰਪਨੀ ਅਜਿਹਾ ਹੀ ਇਕ ਪਲਾਨ ਓੜੀਸ਼ਾ ’ਚ ਵੀ ਪੇਸ਼ ਕਰਦੀ ਹੈ। ਓੜੀਸ਼ਾ ’ਚ ਇਹ ਪਲਾਨ ‘Bharat Fiber 300GB CUL CS346' ਨਾਂ ਨਾਲ ਉਪਲੱਬਧ ਹੈ। 600 ਰੁਪਏ ਪ੍ਰਤੀ ਮਹੀਨਾ ਦੇ ਭੁਗਤਾਨ ਨਾਲ ਆਉਣ ਵਾਲੇ ਇਸ ਪਲਾਨ ’ਚ 300 ਜੀ.ਬੀ. ਡਾਟਾ ਤਕ 40Mbps ਤਕ ਦੀ ਸਪੀਡ ਮਿਲਦੀ ਹੈ। ਓੜੀਸ਼ਾ ’ਚ ਇਹ ਪਲਾਨ ਫਿਲਹਾਲ 27 ਜੁਲਾਈ ਤਕ ਪੇਸ਼ ਕੀਤਾ ਜਾ ਰਿਹਾ ਹੈ। 


Rakesh

Content Editor

Related News