ਸੁਜ਼ੂਕੀ ਲਿਆਈ ਨਵਾਂ Access ਸਕੂਟਰ, ਜਾਣੋ ਕੀ ਹੈ ਖਾਸ

12/24/2019 1:25:27 PM

ਗੈਜੇਟ ਡੈਸਕ– ਸੁਜ਼ੂਕੀ ਨੇ BS6 Access 125 ਸਕੂਟਰ ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਕੰਪਨੀ ਦਾ ਪਹਿਲਾ ਬੀ.ਐੱਸ.-6 ਕੰਪਲਾਇੰਟ ਮਾਡਲ ਹੈ। ਬੀ.ਐੱਸ.-6 ਸੁਜ਼ੂਕੀ Access 125 ’ਚ ਕੰਪਨੀ ਨੇ ਫਿਊਲ ਇੰਜੈਕਸ਼ਨ-ਸਿਸਟਮ ਦਿੱਤਾ ਹੈ, ਜਦਕਿ ਸਕੂਟਰ ਦੇ ਮੌਜੂਦਾ ਮਾਡਲ ’ਚ ਕਾਰਬਿਊਰੇਟਰ ਫਿਊਲਿੰਗ ਸਿਸਟਮ ਹੈ। ਇਸ ਤੋਂ ਇਲਾਵਾ ਸੁਜ਼ੂਕੀ ਨੇ ਸਕੂਟਰ ’ਚ ਕੁਝ ਨਵੇਂ ਫੀਚਰਜ਼ ਵੀ ਸ਼ਾਮਲ ਕੀਤੇ ਹਨ। ਇਸ ਸਕੂਟਰ ਨੂੰ ਅਗਲੇ ਸਾਲ ਜਨਵਰੀ ’ਚ ਲਾਂਚ ਕੀਤੇ ਜਾਣ ਦੀ ਉਮੀਦ ਹੈ, ਉਸੇ ਸਮੇੰ ਇਸ ਦੀ ਕੀਮਤ ਦਾ ਵੀ ਐਲਨ ਹੋਵੇਗਾ। 

ਸਾਲ 2020 ’ਚ ਆਉਣ ਵਾਲੇ ਬੀ.ਐੱਸ.-6 ਸੁਜ਼ੂਕੀ ਐਕਸੈਸ ’ਚ ਐਕਸਟਰਨਲ ਫਿਊਲ ਫਿਲਟਰ ਕੈਪ, ਨਵਾਂ ਐੱਲ.ਈ.ਡੀ. ਹੈੱਡਲੈਂਪ ਅਤੇ ਸਪੀਡੋਮੀਟਰ ’ਤੇ ਈਕੋ ਲਾਈਟ ਵਰਗੇ ਫੀਚਰਜ਼ ਸ਼ਾਮਲ ਕੀਤੇ ਗਏ ਹਨ। ਸੁਜ਼ੂਕੀ ਨੇ ਕਿਹਾ ਹੈ ਕਿ ਡਿਜੀਟਲ ਸਕਰੀਨ ਹੁਣ ਵੋਲਟੇਜ ਮੀਟਰ ਵੀ ਦਿਖਾਏਗੀ, ਜੋ ਸਕੂਟਰ ਦੀ ਬੈਟਰੀ ਦੀ ਹੈਲਥ ਦੱਸੇਗਾ। 

ਕੰਪਨੀ ਨੇ ਕਿਹਾ ਹੈ ਕਿ ਸੁਜ਼ੂਕੀ ਐਕਸੈਸ ’ਚ ਲੰਬੀ ਸੀਟ, ਵਧੇ ਹੋਏ ਫਲੋਰਬੋਰਡ, ਸੀਟ ਦੇ ਹੇਠਾਂ ਜ਼ਿਆਦਾ ਸਟੋਰੇਜ ਅਤੇ ਈਜ਼ੀ ਸਟਾਰਟ ਸਿਸਟਮ ਵਰਗੀਆਂ ਸੁਵਿਧਾਵਾਂ ਹੋਣਗੀਆਂ। ਇਸ ਤੋਂ ਇਲਾਵਾ ਨਵੇਂ ਬੀ.ਐੱਸ.-6 ਸਪੈਸ਼ਲ ਐਡਿਸ਼ਨ ਮਾਡਲ ’ਚ ਮੋਬਾਇਲ ਚਾਰਜ ਕਰਨ ਲਈ ਯੂ.ਐੱਸ.ਬੀ. ਸਾਕੇਟ ਸਟੈਂਡਰਡ ਮਿਲੇਗਾ। 

ਇੰਜਣ
ਐਕਸੈਸ ਸਕੂਟਰ ’ਚ ਦਿੱਤਾ ਗਿਆ ਬੀ.ਐੱਸ.-6 ਕੰਪਲਾਇੰਟ 124 ਸੀਸੀ, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ 8.7 ਪੀ.ਐੱਸ. ਦੀ ਪਾਵਰ ਅਤੇ 10.2 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਬੀ.ਐੱਸ.-4 ਦੇ ਮੁਕਾਬਲੇ ਬੀ.ਐੱਸ.-6 ਵੇਰੀਐਂਟ ਦੀ ਪਾਵਰ ਬਰਾਬਰ ਹੈ, ਜਦਕਿ ਟਾਰਕ 0.2 ਐੱਨ.ਐੱਮ. ਘੱਟ ਹੋ ਗਿਆ ਹੈ। 


Related News