BS6 Mahindra Mojo 300 ਦੀ ਬੁਕਿੰਗ ਸ਼ੁਰੂ, 5 ਹਜ਼ਾਰ ਰੁਪਏ ’ਚ ਕਰਵਾ ਸਕਦੇ ਹੋ ਬੁਕ

Friday, Jul 24, 2020 - 11:50 AM (IST)

BS6 Mahindra Mojo 300 ਦੀ ਬੁਕਿੰਗ ਸ਼ੁਰੂ, 5 ਹਜ਼ਾਰ ਰੁਪਏ ’ਚ ਕਰਵਾ ਸਕਦੇ ਹੋ ਬੁਕ

ਆਟੋ ਡੈਸਕ– ਮਹਿੰਦਰਾ ਟੂ-ਵ੍ਹੀਲਰਜ਼ ਨੇ BS6 Mahindra Mojo 300 ABS ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। 5 ਹਜ਼ਾਰ ਰੁਪਏ ’ਚ ਕੰਪਨੀ ਦੀ ਡੀਲਰਸ਼ਿਪ ਤੋਂ ਬਾਈਕ ਬੁਕ ਕੀਤੀ ਜਾ ਸਕਦੀ ਹੈ। ਅਪਡੇਟਿਡ ਮਹਿੰਦਰਾ ਮੋਜੋ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ। ਮਹਿੰਦਰਾ ਟੂ-ਵ੍ਹੀਲਰਜ਼ ਨੇ ਹਾਲ ਹੀ ’ਚ ਟੀਜ਼ਰ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਹਾਲ ਹੀ ’ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਬਾਈਕ ਦੀਆਂ ਦੋ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਇਸ ਦੇ ਨਵੇਂ ਗਾਰਨੇਟ ਬਲੈਕ ਅਤੇ ਵਾਈਟ ਕਲਰ ਆਪਸ਼ਨ ਦਾ ਖੁਲਾਸਾ ਹੋਇਆ ਹੈ। 

ਇੰਜਣ
ਮਹਿੰਦਰਾ ਮੋਜੋ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 295 ਸੀਸੀ ਦਾ ਸਿੰਗਲ ਸਿਲੰਡਰ, ਲਿਕੁਇਡ ਕੂਲਡ, ਫਿਊਲ ਇੰਜੈਕਟਿਡ ਇੰਜਣ ਲਗਾਇਆ ਗਿਆ ਹੈ, ਜੋ 26.8 ਬੀ.ਐੱਚ.ਪੀ. ਦੀ ਪਾਵਰ ਅਤੇ 30 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਸ ਬਾਈਕ ’ਚ ਨਵਾਂ ਕੈਟਲਿਟਿਕ ਕਨਵਰਟਰ ਚੈਂਬਰ ਜੋੜਿਆ ਗਿਆ ਹੈ, ਜੋ ਜਾਵਾ ਬੀ.ਐੱਸ.-6 ’ਚ ਵੇਖਣ ਨੂੰ ਮਿਲਿਆ ਸੀ।


author

Rakesh

Content Editor

Related News