BS6 ਇੰਜਣ ਨਾਲ ਆਇਆ Hero Maestro Edge 110, ਜਾਣੋ ਕੀਮਤ

09/12/2020 12:58:35 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਬੀ.ਐੱਸ.-6 ਇੰਜਣ ਅਤੇ ਬਿਹਤਰ ਗ੍ਰਾਫਿਕਸ ਨਾਲ ਨਵੇਂ Hero Maestro Edge 110 ਸਕੂਟਰ ਨੂੰ ਲਾਂਚ ਕਰ ਦਿੱਤਾ ਹੈ। ਇਸ ਦੇ ਡਰੱਮ ਬ੍ਰੇਕ ਵੀ.ਐੱਕਸ ਮਾਡਲ ਦੀ ਕੀਮਤ 60,950 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ ਉਥੇ ਹੀ ਇਸ ਦੇ ਅਲੌਏ ਵ੍ਹੀਲ ਵਾਲੇ ਮਾਡਲ ਨੂੰ 62,450 ਰੁਪਏ ਦੀ ਕੀਮਤ ’ਚ ਉਪਲੱਬਧ ਕੀਤਾ ਜਾਵੇਗਾ। ਇਸ ਸਕੂਟਰ ’ਚ ਨਵੇਂ ਬਾਡੀ ਗ੍ਰਾਫਿਕਸ ਦਾ ਇਸਤੇਮਾਲ ਇਸ ਦੇ ਫਰੰਟ ਐਪਰਨ ਅਤੇ ਬਾਡੀ ਪੈਨਲ ’ਤੇ ਕੀਤਾ ਗਿਆ ਹੈ। ਕੰਪਨੀ ਨੇ ਇਸ ਨੂੰ ਲਾਂਚ ਕਰਨ ਦੇ ਨਾਲ ਹੀ ਇਸ ਸਕੂਟਰ ਦੀ ਟੈਸਟ ਰਾਈਡ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਹੀਰੋ ਮੋਟੋਕਾਰਪ ਨੇ ਇਸ ਸਕੂਟਰ ਨੂੰ 6 ਰੰਗਾਂ ’ਚ ਪੇਸ਼ ਕੀਤਾ ਹੈ ਜਿਨ੍ਹਾਂ ’ਚ ਮਿਡਨਾਈਟ ਬਲਿਊ, ਸੀਲ ਸਿਲਵਰ, ਕੈਂਡੀ ਬਲੈਜ਼ਿੰਗ ਰੈੱਡ, ਪਰਲ ਫੇਡਲੈੱਸ ਵਾਈਟ, ਪੈਂਥਰ ਬਲੈਕ ਅਤੇ ਟੈਕਨੋ ਬਲਿਊ ਰੰਗ ਸ਼ਾਮਲ ਹਨ। 

ਨਵਾਂ BS6 110.9cc ਇੰਜਣ
ਇਸ ਸਕੂਟਰ ’ਚ ਕੰਪਨੀ ਨੇ 110.9 ਸੀਸੀ ਦਾ ਸਿੰਗਲ ਸਿਲੰਡਰ ਬੀ.ਐੱਸ.-6 ਇੰਜਣ ਲਗਾਇਆ ਹੈ ਜੋ 8 ਬੀ.ਐੱਚ.ਪੀ. ਦੀ ਪਾਵਰ ਅਤੇ 8.75 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਨੇ ਇਸ ਇੰਜਣ ’ਚ ਫਿਊਲ ਇੰਜੈਕਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਹੈ ਜਿਸ ਨਾਲ ਇਸ ਇੰਜਣ ਦੀ ਪਰਫਾਰਮੈਂਸ ਅਤੇ ਮਾਈਲੇਜ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਇਸ ਦੇ ਨਾਲ ਹੀ ਇਸ ਸਕੂਟਰ ’ਚ ਐਕਸਸੈਂਸ ਤਕਨੀਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਸਾਈਡ ਸਟੈਂਡ ਇੰਡੀਕੇਟਰ, ਯੂ.ਐੱਸ.ਬੀ. ਪੋਰਟ, ਐਕਸਟਰਨਲ ਫਿਊਲ ਫਿਲਰ ਕੈਪ ਅਤੇ ਕੰਬੀਨੇਸ਼ਨ ਲਾਕ ਦਿੱਤਾ ਗਿਆ ਹੈ। ਇਸ ਵਿਚ ਹੈਲੋਜਨ ਹੈੱਡਲੈਂਪ, ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਇੰਟੀਗ੍ਰੇਟਿਡ ਬ੍ਰੇਕਿੰਗ ਸਿਸਟਮ ਅਤੇ ਸਰਵਿਸ ਰਿਮਾਇੰਡਰ ਆਦਿ ਸੁਵਿਧਾਵਾਂ ਮਿਲਦੀਆਂ ਹਨ। 

ਸਸਪੈਂਸ਼ਨ ਦੀ ਗੱਲ ਕਰੀਏ ਤਾਂ ਇਸ ਸਕੂਟਰ ’ਚ ਅੱਗੇ ਟੈਲੀਸਕੋਪਿਕ ਫੋਕਸ ਅਤੇ ਪਿੱਛਲੇ ਹਿੱਸੇ ’ਤੇ ਸਪ੍ਰਿੰਗ-ਲੋਡਿਡ ਹਾਈਡ੍ਰੋਲਿਕ ਡੈਂਪਰ ਦਾ ਇਸਤੇਮਾਲ ਹੋਇਆ ਹੈ। ਸਾਹਮਣੇ 12 ਇੰਚ ਦੇ ਅਤੇ ਰੀਅਰ ’ਚ 10 ਇੰਚ ਦੇ ਵ੍ਹੀਲ ਦਿੱਤੇ ਗਏ ਹਨ। ਨਵੀਂ ਹੀਰੋ ਮੈਸਟਰੋ ਐੱਜ 110 ਦਾ ਭਾਰ 112 ਕਿਲੋਗ੍ਰਾਮ ਰੱਖਿਆ ਗਿਆ ਹੈ ਅਤੇ ਇਸ ਦੇ ਫਿਊਲ ਟੈਂਕ ਦੀ ਸਮਰੱਥਾ 5 ਲੀਟਰ ਦੀ ਹੈ। 


Rakesh

Content Editor

Related News