CNG ਦੇ ਨਾਲ ਆ ਰਹੀ ਨਵੀਂ Brezza ਅਤੇ Baleno, ਜਲਦ ਹੋ ਸਕਦੀ ਹੈ ਲਾਂਚਿੰਗ

04/12/2022 11:25:57 AM

ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੀਆਂ ਦੋ ਪ੍ਰਸਿੱਧ ਕਾਰਾਂ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਅਤੇ ਮਾਰੂਤੀ ਬਲੈਨੋ ਨੂੰ ਸੀ.ਐੱਨ.ਜੀ. ਕਿੱਟ ਦੇ ਨਾਲ ਲਾਂਚ ਕਰਨ ਵਾਲੀ ਹੈ। ਇਨ੍ਹਾਂ ਦੋਵਾਂ ਕਾਰਾਂ ਦੇ ਲਾਂਚ ਟਾਈਮ ਲਾਈਨ ਤੋਂ ਕੰਪਨੀ ਨੇ ਪਰਦਾ ਚੁੱਕ ਦਿੱਤਾ ਹੈ। 

ਮਈ ’ਚ ਹੋ ਸਕਦੀ ਹੈ ਲਾਂਚਿੰਗ
ਇਨ੍ਹਾਂ ਦੋਵਾਂ ਕਾਰਾਂ ਦੇ ਲਾਂਚ ਦੀ ਤੈਅ ਤਾਰੀਖ਼ ਅਜੇ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਅਗਲੇ ਮਹੀਨੇ ਯਾਨੀ ਮਈ ’ਚ ਦੋਵਾਂ ਕਾਰਾਂ ਨੂੰ ਫੈਕਟਰੀ ਫਿਟੇਡ ਸੀ.ਐੱਨ.ਜੀ. ਦੇ ਨਾਲ ਬਾਜ਼ਾਰ ’ਚ ਉਤਾਰ ਸਕਦੀ ਹੈ। 

ਮਾਰੂਤੀ ਸੁਜ਼ੂਕੀ ਇਸਸਾਲ ਆਪਣੀਆਂ ਕਈ ਪ੍ਰਸਿੱਧ ਕਾਰਾਂ ਦੇ ਨੈਕਸਟ ਜਨਰੇਸ਼ਨ ਮਾਡਲ ਲਿਆ ਰਹੀ ਹੈ ਅਤੇ ਇਨ੍ਹਾਂ ’ਚ ਜਿਸਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਹੈ, ਉਹ ਨੈਕਸਟ ਜਨਰੇਸ਼ਨ ਮਾਰੂਤੀ ਸੁਜ਼ੂਕੀ ਵਿਟਾਰਾ ਹੈ। ਅਗਲੇ ਕੁਝ ਦਿਨਾਂ ’ਚ ਮਾਰੂਤੀ ਸੁਜ਼ੂਕੀ ਦੀ ਇਹ ਕੰਪੈਕਟ ਐੱਸ.ਯੂ.ਵੀ. ਬਿਹਤਰ ਲੁੱਕ ਅਤੇ ਫੀਚਰਜ਼ ਦੇ ਨਾਲ ਲਾਂਚ ਹੋਣ ਜਾ ਰਹੀ ਹੈ। ਲਾਂਚ ਤੋਂ ਪਹਿਲਾਂ ਨਵੀਂ ਬ੍ਰੇਜ਼ਾ ਦੀਆਂ ਬਹੁਤ ਸਾਰੀਆਂ ਖੂਬੀਆਂ ਬਾਰੇ ਪਤਾ ਲੱਗਾ ਹੈ, ਜਿਨ੍ਹਾਂ ’ਚ ਫੈਕਟਰੀ ਫਿਟੇਡ ਸਨਰੂਫ, 360 ਡਿਗਰੀ ਕੈਮਰਾ, ਕੁਨੈਕਟਿਡ ਕਾਰ ਤਕਨੀਕ ਅਤੇ ਡਿਊਲ ਟੋਨ ਕਲਰ ਅਲੌਏ ਵ੍ਹੀਲਜ਼ ਸਮੇਤ ਕਈ ਅਜਿਹੇ ਫੀਚਰਜ਼ ਮਿਲਣਗੇ, ਜੋ ਕਿ ਬ੍ਰੇਜ਼ਾ ਦੇ ਮੌਜੂਦਾ ਮਾਡਲ ’ਚ ਨਹੀਂ ਹਨ। 

ਮਾਰੂਤੀ ਸੁਜ਼ੂਕੀ ਆਪਣੀ 2022 ਬ੍ਰੇਜ਼ਾ ਨੂੰ ਅਜਿਹੀ ਲੁੱਕ ਅਤੇ ਫੀਚਰਜ਼ ਦੇ ਨਾਲ ਲਿਆਉਣ ਦੀ ਤਿਆਰੀ ’ਚ ਹੈ, ਜਿਸ ਨਾਲ ਇਹ ਸੈਗਮੈਂਟ ਦੀ ਬੈਸਟ ਸੇਲਿੰਗ ਐੱਸ.ਯੂ.ਵੀ. ਟਾਟਾ ਨੈਕਸਨ ਦੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੇ। ਹਾਲ ਹੀ ’ਚ ਇਸਦੀ ਇਕ ਹੋਰ ਲੀਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਬਹੁਤ ਸਾਰੇ ਨਵੇਂ ਫੀਚਰਜ਼ ਬਾਰੇ ਪਤਾ ਲੱਗਾ ਹੈ। ਫਿਲਹਾਲ ਤੁਹਾਨੂੰ ਨੈਕਸਟ ਜਨਰੇਸ਼ਨ ਬ੍ਰੇਜ਼ਾ ਦੀ ਲੁੱਕ ਬਾਰੇ ਦੱਸੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ, ਇਸਦੇ ਫਰੰਟ ’ਚ ਨਵੀਂ ਗਰਿੱਲ ਦੇ ਨਾਲ ਹੀ ਨਵਾਂ ਬੰਪਰ, ਟਵਿ ਪੌਡ ਹੈੱਡਲੈਂਪ ਅਤੇ ਏ-ਸ਼ੇਪ ਐੱਲ.ਈ.ਡੀ. ਡੀ.ਆਰ.ਐੱਲ. ਵੇਖਣ ਨੂੰ ਮਿਲਣਗੇ। ਨਾਲ ਹੀ ਨਵਾਂ ਫਰੰਟ ਫੈਂਡਰ ਅਤੇ ਨਵੇਂ ਡਿਜ਼ਾਇਨ ਦੇ ਡਿਊਲ ਟੋਨ ਅਲੌਏ ਵ੍ਹੀਲ ਵੇਖਣ ਨੂੰ ਮਿਲਣਗੇ। 


Rakesh

Content Editor

Related News