ਇਸ ਮਸ਼ਹੂਰ ਵੈੱਬਸਾਈਟ ਤੋਂ 68 ਰੁਪਏ ''ਚ ਆਰਡਰ ਕੀਤਾ ਸੀ iPhone 5S, ਹੁਣ ਤੱਕ ਨਹੀਂ ਮਿਲਿਆ
Saturday, Apr 09, 2016 - 03:11 PM (IST)

ਜਲੰਧਰ : ਆਨਲਾਈਨ ਵੈੱਬਸਾਈਟਸ ''ਤੇ ਡੀਲਸ ਤਾਂ ਚੱਲਦੀ ਹੀ ਰਹਿੰਦੀਆਂ ਹਨ ਪਰ ਇਕ ਡੀਲ ''ਚ ਪੰਜਾਬੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੂੰ ਆਈਫੋਨ ''ਤੇ 99.7% ਆਫ ਮਿਲਿਆ ਜਿਸ ਨੂੰ ਵੇਖਦੇ ਹੀ ਉਨ੍ਹਾਂ ਨੇ ਆਰਡਰ ਕਰ ਦਿੱਤਾ ''ਤੇ ਅਜੇ ਤੱਕ ਆਨਲਾਈਨ ਵੈੱਬਸਾਈਟ ਨੇ ਉਨ੍ਹਾਂ ਨੂੰ ਫੋਨ ਨਹੀਂ ਦਿੱਤਾ ਹੈ।
ਮਸ਼ਹੂਰ ਸ਼ਾਪਿੰਗ ਵੈੱਬਸਾਈਟ ਸਨੈਪਡੀਲ ਤੋਂ ਨਿਖਿਲ ਬੰਸਲ 99.7% ਆਫ ''ਤੇ ਆਈਫੋਨ 5ਐੱਸ ਖਰੀਦਿਆ ਸੀ ਜੋ ਅਜੇ ਤੱਕ ਉਨ੍ਹਾਂ ਨੂੰ ਉਪਲੱਬਧ ਨਹੀਂ ਕਰਵਾਇਆ ਗਿਆ ਹੈ। ਆਈਫੋਨ 5ਐੱਸ ''ਤੇ ਇੰਨ੍ਹੇ ਵੱਡੇ ਡਿਸਕਾਊਂਟ ਨੂੰ ਤਕਨੀਕੀ ਖਰਾਬੀ ਦਾ ਨਾਮ ਦਿੱਤਾ ਗਿਆ ਅਤੇ ਫੋਨ ਦੀ ਡਿਲੀਵਰੀ ਨਹੀਂ ਕੀਤੀ ਗਈ।
ਇਸ ਗੱਲ ਨੂੰ ਲੈ ਕੇ ਬੰਸਲ ਨੇ ਕੋਰਟ ਦਾ ਰੁੱਖ ਕੀਤਾ ਅਤੇ ਸਨੈਪਡੀਲ ਦੋ ਵਾਰ ਹਾਰ ਦਾ ਮੂੰਹ ਵੇਖ ਚੁੱਕੀ ਹੈ। ਪਹਿਲੀ ਵਾਰ ਬੰਸਲ ਨੇ ਪੰਜਾਬ ਦੇ ਸੰਗਰੂਰ ''ਚ ਇਕ ਖਪਤਕਾਰ ਅਦਾਲਤ ''ਚ ਕੇਸ ਦਰਜ ਕੀਤਾ। ਜਿਥੇ ਸਨੈਪਡੀਲ ਨੂੰ 68 ਰੁਪਏ ''ਚ ਆਈਫੋਨ 5S ਡਿਲੀਵਰ ਕਰਨ ਲਈ ਕਿਹਾ ਗਿਆ। ਹੋਰ ਤਾਂ ਹੋਰ ਸਨੈਪਡੀਲ ਨੂੰ 2,000 ਰੁਪਏ ਦੀ ਪਨੈਲਟੀ ਵੀ ਭਰਨੀ ਪੈ ਗਈ। ਦੂਜੀ ਵਾਰ ਸਨੈਪਡੀਲ ਨੇ ਰਾਜ ਖਪਤਕਾਰ ਫੋਰਮ ''ਚ ਬੰਸਲ ਨੂੰ ਚੁਣੋਤੀ ਦਿੱਤੀ ਅਤੇ ਉਹ ਦੁਬਾਰਾ ਫਿਰ ਹਾਰ ਗਏ। ਇਸ ਵਾਰ ਉਨ੍ਹਾਂ ਨੂੰ ਕੇਸ ਬੰਦ ਕਰਨ ਲਈ 10,000 ਰੁਪਏ ਦਾ ਜੁਰਮਾਨਾ ਭਰਨਾ ਪਿਆ ਅਤੇ ਹੁਣ ਕੰਪਨੀ ਇਸ ਕੇਸ ਨੂੰ ਰਾਸ਼ਟਰੀ ਖਪਤਕਾਰ ਫੋਰਮ ''ਚ ਲੈ ਕੇ ਜਾ ਰਹੀ ਹੈ।