ਭਾਰਤ ''ਚ ਲਾਂਚ ਹੋਏ Boult Z40 Ultra ਈਅਰਬਡਸ, ਸਿਰਫ ਇੰਨੀ ਹੈ ਕੀਮਤ

Sunday, Feb 11, 2024 - 05:49 PM (IST)

ਭਾਰਤ ''ਚ ਲਾਂਚ ਹੋਏ Boult Z40 Ultra ਈਅਰਬਡਸ, ਸਿਰਫ ਇੰਨੀ ਹੈ ਕੀਮਤ

ਗੈਜੇਟ ਡੈਸਕ- Boult Z40 Ultra ਈਅਰਬਡਸ ਭਾਰਤ 'ਚ ਲਾਂਚ ਕਰ ਦਿੱਤੇ ਗਏ ਹਨ। ਇਨ੍ਹਾਂ ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਇਹ ਤਿੰਨ ਰੰਗਾਂ- Beige, ਬਲੈਕ ਅਤੇ ਮਟੈਲਿਕ 'ਚ ਖਰੀਦੇ ਜਾ ਸਕਦੇ ਹਨ। ਇਹ ਵਿਕਰੀ ਲਈ ਈ-ਕਾਮਰਸ ਸਾਈਟ ਐਮਜ਼ੋਨ 'ਤੇ ਉਪਲੱਬਧ ਹੋਣਗੇ। ਫਿਲਹਾਲ, ਅਜੇ ਬ੍ਰਾਂਡ ਦੁਆਰਾ ਇਨ੍ਹਾਂ ਦੀ ਵਿਕਰੀ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਗਈ। 

ਖੂਬੀਆਂ

ਇਨ੍ਹਾਂ ਬਡਸ ਨੂੰ IPX5 ਦੀ ਰੇਟਿੰਗ ਪ੍ਰਦਾਨ ਕੀਤੀ ਗਈ ਹੈ ਜੋ ਇਨ੍ਹਾਂ ਨੂੰ ਜੋ ਪਸੀਨੇ ਪ੍ਰਤੀ ਰੋਧਕ ਬਣਾਉਂਦੀ ਹੈ। ਇਨ੍ਹਾਂ 'ਚ 32dB ਤਕ ਨੌਇਜ਼ ਕੈਂਸਲੇਸ਼ਨ ਦੀ ਸਹੂਲਤ ਮਿਲਦੀ ਹੈ ਜੋ ਬਾਹਰੀ ਆਵਾਜ਼ ਨੂੰ ਰੋਕਦੀ ਹੈ। ਹਾਈ ਕੁਆਲਿਟੀ ਸਾਊਂਡ ਅਤੇ ਬਾਸ ਲਈ ਇਨ੍ਹਾਂ 'ਚ 10mm ਦੇ ਡ੍ਰਾਈਵਰਜ਼ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ 'ਚ ਬ੍ਰਾਂਡ ਦੀ ਖੁਦ ਦੀ BoomX ਤਕਨਾਲੋਜੀ ਦਾ ਵੀ ਇਸਤੇਮਾਲ ਕੀਤਾ ਗਿਆ ਹੈ। 

ਨਵੇਂ ਲਾਂਚ ਕੀਤੇ ਗਏ ਬਡਸ 'ਚ Hifi, Bass ਅਤੇ Rock ਮਿਲਦੇ ਹਨ, ਜਿਨ੍ਹਾਂ ਨੂੰ ਯੂਜ਼ਰਜ਼ ਆਪਣੇ ਹਿਸਾਬ ਨਾਲ ਚੁਣ ਸਕਦੇ ਹਨ। ਕਾਲਿੰਗ ਦੌਰਾਨ ਕਲੀਅਰ ਅਤੇ ਨੌਇਜ਼ ਫ੍ਰੀ ਆਵਾਜ਼ ਲਈ ਈਅਰਬਡਸ 'ਚ ਕਵਾਡ ਮਾਈਕ ਈ.ਐੱਨ.ਸੀ. ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ 'ਚ ਸੋਨਿਕ ਕੋਰ ਡਾਈਨਾਮਿਕ ਚਿਪ ਦਿੱਤੀ ਗਈ ਹੈ, ਜੋ ਬਿਹਤਰ ਮਿਊਜ਼ਿਕ ਅਨੁਭਵ ਪ੍ਰਦਾਨ ਕਰਦੀ ਹੈ। 

ਕੁਨੈਕਟੀਵਿਟੀ ਲਈ Boult Z40 Ultra 'ਚ ਬਲੂਟੁੱਥ 5.3 ਮਿਲਦਾ ਹੈ। ਇਨ੍ਹਾਂ 'ਚ ਡਿਊਲ ਡਿਵਾਈਸ ਕੁਨੈਕਟੀਵਿਟੀ, ਆਵਾਜ਼ ਕੰਟਰੋਲ, ਟਚ ਕੰਟਰੋਲ, ਗੇਮਿੰਗ ਲਈ ਲੋਅ ਲੇਟੈਂਸੀ ਮੋਡ ਅਤੇ ਵਰਚੁਅਲ ਅਸਿਸਟੈਂਟ ਦਿੱਤਾ ਗਿਆ ਹੈ। 


author

Rakesh

Content Editor

Related News