Bose ਲਾਂਚ ਕੀਤੇ ਨੌਇਸ ਮਾਸਕਿੰਗ Sleep Buds

Friday, Sep 07, 2018 - 03:15 PM (IST)

Bose ਲਾਂਚ ਕੀਤੇ ਨੌਇਸ ਮਾਸਕਿੰਗ Sleep Buds

ਜਲੰਧਰ— Bose ਨੇ ਭਾਰਤ 'ਚ ਆਪਣੇ ਨਵੇਂ ਪ੍ਰੋਡਕਟ ਨੌਇਸ ਮਾਸਕਿੰਗ ਸਲੀਪ ਬਡਸ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਨ੍ਹਾਂ ਸਲੀਪ ਬਡਸ ਨੂੰ 22,900 ਰੁਪਏ 'ਚ ਲਾਂਚ ਕੀਤਾ ਹੈ। ਕੰਪਨੀ ਨੇ ਆਪਣੀ ਇਸ ਹਾਈ-ਐਂਡ ਅਸੈਸਰੀਜ਼ ਨੂੰ ਵਾਇਰਲੈੱਸ ਈਅਰਫੋਨ ਦੇ ਤੌਰ 'ਤੇ ਪੇਸ਼ ਕੀਤਾ ਹੈ। ਇਹ ਈਅਰਬਡਸ ਪ੍ਰੀਲੋਡਿਡ 10 ਸਲੀਪਟ੍ਰੈਕਸ ਦੇ ਨਾਲ ਆਉਂਦੇ ਹਨ। ਪ੍ਰੀ-ਲੋਡਿਡ ਟ੍ਰੈਕਸ ਕਾਫੀ ਸਮੂਥ ਸਾਊਂਡ ਦਿੰਦੇ ਹਨ। ਦੋ ਇੰਡੀਪੈਂਡੇਂਟ ਬਡਸ ਬਲੂਟੁੱਥ ਟੈਕਨਾਲੋਜੀ ਦੇ ਨਾਲ ਕੰਮ ਕਰਦੇ ਹਨ। ਤੁਸੀਂ ਇਸ ਨੂੰ ਸਮਾਰਟਫੋਨ ਦੀ ਐਪਲ ਨਾਲ ਕੁਨੈਕਟ ਕਰਕੇ ਸਾਊਂਡ ਨੂੰ ਕਸਟਮਾਈਜ਼ ਕਰਨ ਦੇ ਨਾਲ ਐਡੀਸ਼ਨਲ ਸਲੀਪਟ੍ਰੈਕਸ ਨੂੰ ਜੋੜ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਈਅਰਬਡਸ ਦੀ ਬੈਟਰੀ ਲਾਈਫ 16 ਘੰਟੇ ਦੀ ਹੈ ਅਤੇ ਇਹ ਚਾਰਜਿੰਗ ਕੇਸ ਦੇ ਨਾਲ ਆਉਂਦੇ ਹਨ। ਤੁਸੀਂ ਇਸ਼ ਨੂੰ ਚਾਰਜਿੰਗ ਕੇਸ ਦੇ ਨਾਲ ਆਸਾਨੀ ਨਾਲ ਚਾਰਜ ਕਰ ਸਕਦੇ ਹੋ।

PunjabKesari

ਬੋਸ ਦੇ ਨੌਇਸ ਮਾਸਕਿੰਗ ਸਲੀਪ ਬਡਸ ਉਨ੍ਹਾਂ ਲੋਕਾਂ ਲਈ ਕਾਫੀ ਫਾਇਦੇਮੰਦ ਹਨ, ਜਿਨ੍ਹਾਂ ਨੂੰ ਸੋਂਦੇ ਸਮੇਂ ਮਿਊਜ਼ਿਕ ਸੁਣਦੇ ਹੋਏ ਪਰੇਸ਼ਾਨੀ ਹੁੰਦੀ ਹੈ। ਕੰਪਨੀ ਨੇ ਕਦੇ ਇਸ ਨੂੰ ਮਾਰਕੀਟ 'ਚ 'sleeptracks' ਦੇ ਨਾਂ ਨਾਲ ਪੇਸ਼ ਕੀਤਾ ਹੈ। ਤੁਹਾਨੂੰ ਇਸ ਨੂੰ ਕੰਨ 'ਚ ਲਗਾਉਣ ਤੋਂ ਬਾਅਦ ਬਾਹਰ ਦਾ ਰੌਲਾ ਨਹੀਂ ਸੁਣਾਈ ਦੇਵੇਗਾ। ਬੋਸ ਦੇ ਇਹ ਈਅਰਬਡਸ ਡਿਜ਼ਾਈਨ ਦੇ ਮਾਮਲੇ 'ਚ ਕਾਫੀ ਬਿਹਤਰ ਹਨ। ਹਾਲਾਂਕਿ ਮਾਰਕੀਟ 'ਚ ਕੰਪਨੀ ਦੀ ਬ੍ਰਾਂਡ ਵੈਲਿਊ ਹੈ ਜਿਸ ਦੇ ਚੱਲਦੇ ਇਸ ਦੀ ਕੀਮਤ ਤੁਹਾਨੂੰ ਮਹਿੰਗੀ ਲੱਗ ਸਕਦੀ ਹੈ।


Related News