ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ''ਤੇ ਚਲਦੀ ਦਿਸੀ Bolero SUV, ਸੋਸ਼ਲ ਮੀਡੀਆ ''ਤੇ ਵਾਇਰਲ ਹੋਈਆਂ ਤਸਵੀਰਾਂ
Wednesday, Mar 29, 2023 - 02:22 PM (IST)
ਆਟੋ ਡੈਸਕ- ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਆਪਣੀ ਬੈਸਟ ਸਰਵਿਸ ਅਤੇ ਦਮਦਾਰ ਵ੍ਹੀਕਲਸ ਲਈ ਕਾਫੀ ਮਸ਼ਹੂਰ ਹੈ। ਕੰਪਨੀ ਦੇ ਲਾਈਨਅਪ 'ਚ ਮੌਜੂਦ ਮਹਿੰਦਰਾ ਬਲੈਰੋ ਇਕ ਅਜਿਹਾ ਮਾਡਲ ਹੈ ਜਿਸਦਾ ਸ਼ੁਰੂਆਤ ਤੋਂ ਹੀ ਬਾਜ਼ਾਰ 'ਚ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਕੰਪਨੀ ਦੀ ਇਹ ਬੈਸਟ ਪਰਫਾਰਮੈਂਸ ਬਲੈਰੋ ਇਕ ਵਾਰ ਫਿਰ ਤੋਂ ਚਰਚਾ 'ਚ ਹੈ। ਇਸਨੂੰ ਲੈ ਕੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਹ ਐੱਸ.ਯੂ.ਵੀ. ਪੁਲਸ 'ਤੇ ਚਲਦੀ ਦਿਸ ਰਹੀ ਹੈ।
ਦਰਅਸਲ, ਟਵਿਟਰ 'ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਹ ਐੱਸ.ਯੂ.ਵੀ. ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ 'ਤੇ ਚਲਦੀ ਨਜ਼ਰ ਆ ਰਹੀ ਹੈ। ਮਹਿੰਦਰਾ ਬਲੈਰੋ ਐੱਸ.ਯੂ.ਵੀ. ਨੂੰ ਇਕ ਸਰਵੇ ਵ੍ਹੀਕਲ ਦੇ ਤੌਰ 'ਤੇ ਕਸ਼ਮੀਰ 'ਚ ਚਨਾਬ ਨਦੀ 'ਤੇ ਬਣ ਰਹੇ ਅੰਡਰ ਕੰਸਟ੍ਰਕਸ਼ਨ ਪੁਲ 'ਤੇ ਚਲਦੇ ਹੋਏ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ, ਜਿਸਦਾ ਨਿਰਮਾ ਅਜੇ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਦਿਸਣ ਵਾਲੀ ਬਲੈਰੋ ਐੱਸ.ਯੂ.ਵੀ. ਨੂੰ ਰੇਲਵੇ ਟ੍ਰੈਕ 'ਤੇ ਇਕ ਸਰਵੇ ਕਾਰ ਦੇ ਤੌਰ 'ਤੇ ਕਸਟਮਾਈਜ਼ ਕੀਤਾ ਗਿਆ ਹੈ। ਐੱਸ.ਯੂ.ਵੀ. ਨੂੰ ਟ੍ਰੈਕ ਕਰਨ ਲਈ ਖਾਸ ਪਲੇਟਫਾਰਮ ਬਣਾਇਆ ਗਿਆ ਹੈ।
ਇਸ ਵੀਡੀਓ ਦੇ ਟਵਿਟਰ 'ਤੇ ਪੋਸਟ ਕੀਤੇ ਜਾਣ ਤੋਂ ਬਾਅਦ ਆਨੰਦ ਮਹਿੰਦਰਾ ਨੇ ਕਿਹਾ ਕਿ ਬਲੈਰੋ ਦੀ ਸਮਰੱਥਾ ਨਵੀਆਂ ਉੱਚਾਈਆਂ 'ਤੇ ਪਹੁੰਚ ਰਹੀ ਹੈ। ਮਹਿੰਦਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਸ ਤੋਂ ਪਤਾ ਚਲਦਾ ਹੈ ਕਿ ਮਹਿੰਦਰਾ ਦੇ ਸੰਸਥਾਪਕਾਂ ਨੇ ਸੁਤੰਤਰ ਭਾਰਤ 'ਚ ਆਫ ਰੋਡ ਵਾਹਨ ਬਣਾਉਣ ਦਾ ਫੈਸਲਾ ਕਿਉਂ ਕੀਤਾ। ਉਹ ਉੱਥੇ ਜਾਣ ਲਈ ਬਣਾਏ ਗਏ ਸਨ ਜਿੱਥੇ ਕੋਈ ਰਸਤਾ ਨਹੀਂ ਸੀ। ਆਨੰਦ ਮਹਿੰਦਰਾ ਨੇ ਕਿਹਾ ਕਿ ਮੈਂ ਇਨ੍ਹਾਂ ਤਸਵੀਰਾਂ ਨੂੰ ਹਮੇਸ਼ਾ ਲਈ ਸਾਂਭ ਕੇ ਰੱਖਾਂਗਾ।