Boat ਦੀ ਸ਼ਾਨਦਾਰ ਸਮਾਰਟਵਾਚ ਭਾਰਤ ’ਚ ਲਾਂਚ, ਕੀਮਤ 2000 ਰੁਪਏ ਤੋਂ ਵੀ ਘੱਟ

Tuesday, Dec 14, 2021 - 02:42 PM (IST)

ਗੈਜੇਟ ਡੈਸਕ– ਬੋਟ ਦੀ ਸ਼ਾਨਦਾਰ ਸਮਾਰਟਵਾਚ ਬੋਟ ਵਾਚ ਮਰਕਰੀ (Boat Watch Mercury) ਭਾਰਤ ’ਚ ਲਾਂਚ ਹੋ ਗਈ ਹੈ। ਇਸ ਵਾਚ ਦੀ ਖਾਸੀਅਤ ਹੈ ਕਿ ਯੂਜ਼ਰਸ ਇਸ ਰਾਹੀਂ ਬਾਡੀ ਤਾਪਮਾਨ ਚੈੱਕ ਕਰ ਸਕਦੇ ਹਨ। ਇਸਤੋਂ ਇਲਾਵਾ ਸਮਾਰਟਵਾਚ ’ਚ ਹਾਰਟ ਰੋਟ ਅਤੇ ਬਲੱਡ ਆਕਸੀਜਨ ਮਾਨੀਟਰ ਕਰਨ ਦੀ ਸੁਵਿਧਾ ਮਿਲੇਗੀ। ਇੰਨਾ ਹੀ ਨਹੀਂ ਸਮਾਰਟਵਾਚ ’ਚ ਫਿਟਨੈੱਸ ਐਕਟੀਵਿਟੀ ਨੂੰ ਧਿਆਨ ’ਚ ਰੱਖ ਕੇ ਸਪੋਰਟਸ ਮੋਡ ਵੀ ਦਿੱਤੇ ਗਏ ਹਨ । 

Boat Watch Mercury ਦੀਆਂ ਖੂਬੀਆਂ
ਬੋਟ ਵਾਚ ਮਰਕਰੀ ’ਚ 1.54 ਇੰਚ ਦਾ ਚੋਰਸ ਡਾਇਲ ਹੈ। ਇਸ ਵਿਚ ਹਾਰਟ ਰੇਟ ਅਤੇ ਬਲੱਡ ਆਕਸੀਜਨ ਲੈਵਲ ਟ੍ਰੈਕ ਕਰਨ ਦੇ ਨਾਲ ਰੀਅਲ-ਟਾਈਮ ਤਾਪਮਾਨ ਮਾਨੀਟਰ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਇਸਤੋਂ ਇਲਾਵਾ ਯੂਜ਼ਰਸ ਨੂੰ ਵਾਚ ’ਚ 10 ਸਪੋਰਟਸ ਮੋਡ ਮਿਲਣਗੇ, ਜਿਨ੍ਹਾਂ ’ਚ ਵਾਕਿੰਗ, ਸਾਈਕਲਿੰਗ, ਰਨਿੰਗ ਅਤੇ ਯੋਗਾ ਵਰਗੀ ਐਕਟੀਵਿਟੀ ਸ਼ਾਮਲ ਹੈ। ਯੂਜ਼ਰਸ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਦੇ ਨਾਲ ਫਿਟਨੈੱਸ ਪ੍ਰੋਗ੍ਰੈੱਸ ਸ਼ੇਅਰ ਕਰ ਸਕਣਗੇ। 

ਹੋਰ ਫੀਚਰਜ਼
ਬੋਟ ਨੇ ਆਪਣੀ ਨਵੀਂ ਸਮਾਰਟਵਾਚ ਬੋਟ ਵਾਚ ਮਰਕਰੀ ’ਚ menstrual ਸਾਈਕਲ ਟ੍ਰੈਕਰ ਦਿੱਤਾ ਹੈ, ਜੋ ਜਨਾਨੀਆਂ ਦੇ ਬਹੁਤ ਕੰਮ ਆਏਗਾ। ਇਸਤੋਂ ਇਲਾਵਾ ਸਮਾਰਟਵਾਚ ’ਚ 100 ਤੋਂ ਜ਼ਿਆਦਾ ਵਾਚ ਫੇਸ, ਮਿਊਜ਼ਿਕ, ਕੈਮਰਾ ਕੰਟਰੋਲ ਅਤੇ ਮੈਸੇਜ-ਕਾਲ ਨੋਟੀਫਿਕੇਸ਼ਨ ਵਰਗੇ ਫੀਚਰਜ਼ ਮਿਲਣਗੇ। 

ਕੀਮਤ
ਬੋਟ ਵਾਚ ਮਰਕਰੀ ਦੀ ਅਸਲ ਕੀਮਤ 6,990 ਰੁਪਏ ਹੈ ਪਰ ਇੰਟ੍ਰੋਡਕਟਰੀ ਆਫਰ ਤਹਿਤ ਇਸ ਨੂੰ 1,999 ਰੁਪਏ ਦੀ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਵਾਚ ਹਰੇ, ਨੀਲੇ ਅਤੇ ਕਰੀਮ ਰੰਗ ’ਚ ਉਪਲੱਬਧ ਹੈ। ਇਸ ਵਾਚ ਦੀ ਵਿਕਰੀ 15 ਦਸੰਬਰ ਤੋਂ ਫਲਿਪਕਾਰਟ ’ਤੇ ਸ਼ੁਰੂ ਹੋਵੇਗੀ।


Rakesh

Content Editor

Related News