boAt ਦੀ ਪਹਿਲੀ ਕਾਲਿੰਗ ਵਾਲੀ ਸਮਾਰਟਵਾਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

05/18/2022 2:47:04 PM

ਗੈਜੇਟ ਡੈਸਕ– ਘਰੇਲੂ ਕੰਪਨੀ boAt ਨੇ ਆਪਣੀ ਪਹਿਲੀ ਕਾਲਿੰਗ ਵਾਲੀ ਸਮਾਰਟਵਾਚ boAt Primia ਨੂੰ ਲਾਂਚ ਕਰ ਦਿੱਤਾ ਹੈ। boAt Primia ਦੇ ਨਾਲ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਕੰਪਨੀ ਦੀ ਪਹਿਲੀ ਬਲੂਟੁੱਥ ਕਾਲਿੰਗ ਵਾਲੀ ਸਮਾਰਟਵਾਚ ਹੈ। ਇਸ ਸਮਾਰਟਵਾਚ ’ਚ ਇਨ-ਬਿਲਟ ਸਪੀਕਰ ਦਿੱਤਾ ਗਿਆ ਹੈ ਅਤੇ ਕਾਲਿੰਗ ਲਈ ਮਾਈਕ੍ਰੋਫੋਨ ਵੀ ਹੈ। ਇਸਦੀ ਬਾਡੀ ਮੈਟਲ ਦੀ ਹੈ। boAt Primia ਸਮਾਰਟਵਾਚ ਦੀ ਵਿਕਰੀ ਐਮਾਜ਼ੋ ਅਤੇ ਕੰਪਨੀ ਦੀ ਸਾਈਟ ’ਤੇ ਹੋ ਰਹੀ ਹੈ। ਇਸਦੀ ਕੀਮਤ 4,999 ਰੁਪਏ ਹੈ ਪਰ ਪਹਿਲੇ 1,000 ਗਾਹਕਾਂ ਨੂੰ ਇਹ ਵਾਚ 3,999 ਰੁਪਏ ’ਚ ਖਰੀਦਣ ਦਾ ਮੌਕਾ  ਮਿਲੇਗਾ।

boAt Primia ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 1.39 ਇੰਚ ਦੀ ਐਮੋਲੇਡ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 454x454 ਪਿਕਸਲ ਹੈ। ਦਾਅਵਾ ਹੈ ਕਿ ਸਿੱਧੀ ਧੁੱਪ ’ਚ ਵੀ ਡਿਸਪਲੇਅ ਨੂੰ ਆਸਾਨੀ ਨਾਲ ਵੇਖਿਆ ਜਾ ਸਕੇਗਾ। ਵਾਚ ਦੇ ਨਾਲ  ਵੌਇਸ ਅਸਿਸਟੈਂਟ ਦਾ ਵੀ ਸਪੋਰਟ ਹੈ।

ਹੈਲਥ ਫੀਚਰਜ਼ ਦੇ ਤੌਰ ’ਤੇ boAt Primia ’ਚ ਹਾਰਟ ਤੋਂ ਇਲਾਵਾ ਬਲੱਡ ਆਕਸੀਜਨ ਲਈ SPO2 ਸੈਂਸਰ ਅਤੇ ਸਟ੍ਰੈੱਸ ਲੈਵਲ ਸੈਂਸਰ ਵੀ ਹੈ. ਵਾਚ ਦੇ ਨਾਲ ਸਟੈੱਪ ਕਾਊਂਟਰ, ਕੈਲਰੀ ਬਰਨ ਅਤੇ ਦੂਰੀ ਦੀ ਵੀ ਜਾਣਕਾਰੀ ਮਿਲੇਗੀ। ਇਸ ਵਿਚ ਸਲੀਪ ਟ੍ਰੈਕਿੰਗ ਤੋਂ ਇਲਾਵਾ 11 ਐਕਟਿਵ ਸਪੋਰਟਸ ਮੋਡ ਹਨ ਜਿਨ੍ਹਾਂ ’ਚ ਬੈਡਮਿੰਟਨ, ਫੁਟਬਾਲ ਅਤੇ ਸਾਈਕਲਿੰਗ, ਯੋਗ ਅਤੇ ਟ੍ਰੇਡਮਿਲ ਸ਼ਾਮਿਲ ਹਨ। 

boAt Primia ਨੂੰ boAt Crest ਐਪ ਨਾਲ ਕੁਨੈਕਟ ਕੀਤਾ ਜਾ ਸਕੇਗਾ। boAt Primia ’ਤੇ ਫੋਨ ’ਤੇ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਮਿਲਣਗੇ। ਫੋਨ ’ਤੇ ਪਲੇਅ ਹੋ ਰਹੇ ਵੀਡੀਓ ਮਿਊਜ਼ਿਕ ਆਦਿ ਨੂੰ ਪਲੇਅ ਅਤੇ ਪੌਜ਼ ਕੀਤਾ ਜਾ ਸਕੇਗਾ। boAt Primia ਨੂੰ ਵਾਟਰ ਰੈਸਿਸਟੈਂਟ ਲਈ IP67 ਦੀ ਰੇਟਿੰਗ ਮਿਲੀ ਹੈ। boAt Primia ਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।


Rakesh

Content Editor

Related News