ਕਾਲਿੰਗ ਸਪੋਰਟ ਦੇ ਨਾਲ ਲਾਂਚ ਹੋਈ Boat ਦੀ ਨਵੀਂ ਸਮਾਰਟਵਾਚ, 5 ਦਿਨਾਂ ਤਕ ਚੱਲੇਗੀ ਬੈਟਰੀ

Friday, Dec 08, 2023 - 07:50 PM (IST)

ਕਾਲਿੰਗ ਸਪੋਰਟ ਦੇ ਨਾਲ ਲਾਂਚ ਹੋਈ Boat ਦੀ ਨਵੀਂ ਸਮਾਰਟਵਾਚ, 5 ਦਿਨਾਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ- ਬੋਟ ਨੇ ਬਲੂਟੁੱਥ ਕਾਲਿੰਗ ਦੇ ਨਾਲ ਕਿਫਾਇਤੀ ਸਮਾਰਟਵਾਟ Boat Lunar Pro LTE ਲਾਂਚ ਕੀਤੀ ਹੈ। ਇਸ 'ਚ ਬਿਨਾਂ ਸਮਾਰਟਫੋਨ ਦੀ ਲੋੜ ਦੇ ਕਾਲਸ ਅਤੇ ਮੈਸੇਜ ਦਾ ਸਪੋਰਟ ਮਿਲਦਾ ਹੈ। ਇਸ ਫੋਨ 'ਚ ਬਿਲਟ ਇੰਨ eSIM ਕੁਨੈਕਟੀਵਿਟੀ ਹੈ। 

ਅਜੇ ਤਕ ਕੰਪਨੀ ਨੇ Boat Lunar Pro LTE ਦੀ ਕੀਮਤ ਅਤੇ ਸੇਲ ਤਾਰੀਖ ਦਾ ਖੁਲਾਸਾ ਨਹੀਂ ਕੀਤਾ। ਆਉਣ ਵਾਲੇ ਹਫਤੇ 'ਚ ਇਸਦਾ ਖੁਲਾਸਾ ਹੋ ਸਕਦਾ ਹੈ। 

Boat Lunar Pro LTE ਦੀਆਂ ਖੂਬੀਆਂ

ਇਸ ਸਮਾਰਟਵਾਚ 'ਚ 1.39 ਇੰਚ ਦੀ ਵੱਡੀ ਆਲਵੇਜ-ਆਨ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ ਕਿ ਕਸਟਮਾਈਜੇਬਲ ਵਾਚ ਫੇਸ ਦਾ ਸਪੋਰਟ ਕਰਦੀ ਹੈ। ਹੈਲਥ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਵਾਚ ਹਾਰਟ ਰੇਟ, SpO2, ਮਾਸਿਕ ਧਰਮ ਅਤੇ ਸਲੀਪ ਪੈਟਰਨ ਦਾ ਸਪੋਰਟ ਕਰਦੀ ਹੈ। ਵਾਚ 'ਚ 100 ਤੋਂ ਜ਼ਿਆਦਾ ਸਪੋਰਟਸ ਮੋਡ ਮਿਲਦੇ ਹਨ। ਇਸ ਸਮਾਰਟਵਾਚ 'ਚ ਬਿਲਟ ਇੰਨ ਜੀ.ਪੀ.ਐੱਸ. ਦਿੱਤਾ ਗਿਆ ਹੈ ਜੋ ਕਿ ਲੋਕੇਸ਼ ਟ੍ਰੈਕਿੰਗ ਦਾ ਸਪੋਰਟ ਕਰਦੀ ਹੈ। ਇਸ ਵਿਚ ਆਈ.ਪੀ.68 ਰੇਟਿੰਗ ਦਿੱਤੀ ਗਈ ਹੈ ਜੋ ਕਿ ਵਾਟਰ ਅਤੇ ਡਸਟ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਸਮਾਰਟਵਾਚ 'ਚ 577mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 5 ਦਿਨਾਂ ਤਕ ਚੱਲ ਸਕਦੀ ਹੈ। 

ਸਮਾਰਟਵਾਚ 'ਚ ਸਟਾਈਲਿਸ਼ ਰਾਊਂਡ ਡਾਇਲ ਡਿਜ਼ਾਈਨ ਦਿੱਤਾ ਗਿਆ ਹੈ, ਜਿਸਦੇ ਨਾਲ ਸਾਈਡ 'ਚ ਦੋ ਬਟਨ ਸ਼ਾਮਲ ਹਨ। ਕੁਨੈਕਟੀਵਿਟੀ ਆਪਸ਼ੰਸ 'ਚ eSIM ਰਾਹੀਂ ਐੱਲ.ਟੀ.ਈ. ਕਾਲਿੰਗ ਦਾ ਸਪੋਰਟ ਮਿਲਦਾ ਹੈ, ਜਿਸ ਨਾਲ ਕਾਲਸ ਅਤੇ ਮੈਸੇਜ ਬਿਨਾਂ ਸਮਾਰਟਫੋਨ ਦੀ ਲੋੜ ਦੇ ਭੇਜੇ ਜਾ ਸਕਦੇ ਹਨ। ਇਹ ਸਮਾਰਟਵਾਚ ਬਲੂਟੁੱਥ ਕਾਲਿੰਗ ਦਾ ਸਪੋਰਟ ਕਰਦੀ ਹੈ। ਹੋਰ ਫੀਚਰਜ਼ 'ਚ ਕੁਇੱਕ ਡਾਇਲ ਪੈਡ, ਵੌਇਸ ਐਸਿਸਟੈਂਟ ਸਪੋਰਟ, ਕੈਮਰਾ ਕੰਟਰੋਲ, ਮਿਊਜ਼ਿਕ ਕੰਟਰੋਲ, ਵੈਦਰ, ਅਲਾਰਮ, ਕਾਊਂਟਡਾਊਨ, ਸਟਾਪ ਵਾਚ, ਡੀ.ਐੱਨ.ਡੀ. ਅਤੇ ਫਾਇੰਡ ਮਾਈ ਫੋਨ ਸਪੋਰਟ ਸ਼ਾਮਲ ਹਨ। 


author

Rakesh

Content Editor

Related News