BMW ਦੀ ਇਹ ਸ਼ਾਨਦਾਰ ਲਗਜ਼ਰੀ ਕਾਰ ਹੋਈ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

10/29/2022 5:31:14 PM

ਆਟੋ ਡੈਸਕ– ਬੀ.ਐੱਮ.ਡਬਲਯੂ. ਇੰਡੀਆ ਨੇ ਆਪਣੀ ਨਵੀਂ ਕਾਰ X6 Jahre M Edition ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਕਾਰ ਦੀ ਕੀਮਤ 1.11 ਕਰੋੜ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਕਾਰ ’ਚ ਕਈ ਸ਼ਾਨਦਾਰ ਫੀਚਰਜ਼ ਜੋੜੇ ਗਏ ਹਨ। 

ਇੰਜਣ
BMW X6 Jahre M Edition ’ਚ 3.0 ਲੀਟਰ ਦਾ 6 ਸਿਲੰਡਰ ਵਾਲਾ ਟਰਬੋਚਾਰਜਰਡ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 335bhp ਦੀ ਪਾਵਰ ਅਤੇ 450Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 8-ਸਪੀਡ ਸਟੈਪਟ੍ਰੋਨਿਕ ਗਿਅਰਬਾਕਸ ਜੋੜਿਆ ਗਿਆ ਹੈ। ਇਹ ਕਾਰ ਸਿਰਫ 5.5 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜ ਸਕਦੀ ਹੈ ਅਤੇ ਇਸਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਲੀਟਰ ਦੀ ਹੈ। 

ਲੁਕ ਅਤੇ ਫੀਚਰਜ਼
BMW X6 Jahre M Edition ਇਸਨੂੰ ਬਲੈਕ ਸੈਫਾਇਰ ਅਤੇ ਐੱਮ ਕਾਰਬਨ ਵਰਗੇ ਰੰਗਾਂ ’ਚ ਲਿਆਇਆ ਗਿਆ ਹੈ, ਜੋ ਇਸਦੀ ਲੁੱਕ ਨੂੰ ਹੋਰ ਸ਼ਾਨਦਾਰ ਬਣਾਉਂਦੇ ਹਨ। ਇਸ ਵਿਚ ਗਲਾਸ ਬਲੈਕ ਫਰੰਟ ਗਰਿੱਲ, ਰੈੱਡ ਬ੍ਰੇਕ ਕੈਲੀਪਰਸ ਅਤੇ 20 ਇੰਚ ਬਲੈਕ ਐੱਮ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਇਸ ਵਿਚ ਹੋਰ ਜਹਰੇ ਮਾਡਲਾਂ ਦੀ ਤਰ੍ਹਾਂ ਹੀ ‘ਐੱਮ’ ਲੋਗੋ ਦਿੱਤਾ ਗਿਆ ਹੈ। 


Rakesh

Content Editor

Related News