4,500 ਰੁਪਏ ’ਚ ਘਰ ਲਿਆ ਸਕੋਗੇ BMW ਦੀ ਜ਼ਬਰਦਸਤ ਬਾਈਕ, ਕੰਪਨੀ ਲਿਆਈ ਖ਼ਾਸ ਪੇਸ਼ਕਸ਼

Saturday, Sep 12, 2020 - 04:47 PM (IST)

ਗੈਜੇਟ ਡੈਸਕ– ਬੀ.ਐੱਮ.ਡਬਲਯੂ. ਭਾਰਤ ’ਚ ਬੀ.ਐੱਸ.-6 ਅਨੁਕੂਲ G 310 R ਅਤੇ G 310 GS ਬਾਈਕਸ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ, ਲਾਂਚਿੰਗ ਤੋਂ ਪਹਿਲਾਂ ਹੀ ਕੰਪਨੀ ਗਾਹਕਾਂ ਲਈ ਖ਼ੁਸ਼ਖ਼ਬਰੀ ਲੈ ਕੇ ਆਈ ਹੈ। ਬੀ.ਐੱਮ.ਡਬਲਯੂ. ਨੇ ਦੱਸਿਆ ਕਿ ਭਾਰਤ ’ਚ ਇਹ ਬਾਈਕਸ 4,500 ਰੁਪਏ ਮਹੀਨੇ ਦੇ ਈ.ਐੱਮ.ਆਈ. ਪਲਾਨਸ ’ਤੇ ਉਪਲੱਬਧ ਹੋਣਗੀਆਂ। ਬਾਈਕਸ ਲਈ ਲੋਨ ਦਾ ਪ੍ਰੀ-ਅਪਰੂਵਲ ਕੰਪਨੀ ਦੇ ਸਾਰੇ ਡੀਲਰਸ਼ਿਪ ਅਤੇ ਅਧਿਕਾਰਤ ਵੈੱਬਸਾਈਟਾਂ ’ਤੇ ਸ਼ੁਰੂ ਹੋ ਚੁੱਕਾ ਹੈ। ਕੰਪਨੀ ਜਲਦ ਹੀ ਇਨ੍ਹਾਂ ਦੋਵਾਂ ਮਾਡਲਾਂ ਨੂੰ ਲਾਂਚ ਕਰੇਗੀ ਅਤੇ ਕੀਮਤ ਦਾ ਖੁਲਾਸਾ ਵੀ ਉਸੇ ਸਮੇਂ ਕੀਤਾ ਜਾਵੇਗਾ। 

ਹਾਲਾਂਕਿ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਖ਼ਾਸ ਗੱਲ ਇਹ ਹੈ ਕਿ ਦੋਵੇਂ ਨਵੇਂ ਬੀ.ਐੱਸ.-6 ਮਾਡਲਾਂ ਦੀ ਕੀਮਤ ਇਨ੍ਹਾਂ ਦੇ ਬੀ.ਐੱਸ.-4 ਮਾਡਲਾਂ ਦੇ ਮੁਕਾਬਲੇ ਘੱਟ ਰਹਿਣ ਵਾਲੀ ਹੈ। ਦੱਸ ਦੇਈਏ ਕਿ BMW G 310 R ਅਤੇ G 310 GS ਦੇ ਬੀ.ਐੱਸ.-4 ਮਾਡਲਾਂ ਦੀ ਕੀਮਤ 2.99 ਲੱਖ ਰੁਪਏ ਅਤੇ 3.49 ਲੱਖ ਰੁਪਏ ਸੀ। 

ਨਵੀਂ ਬਾਈਕ ’ਚ ਕੀ ਮਿਲੇਗਾ ਨਵਾਂ
ਬਾਈਕਸ ਦੀ ਕੀਮਤ ’ਚ ਬਦਲਾਅ ਦੇ ਨਾਲ ਹੀ ਇਨ੍ਹਾਂ ਦੇ ਫੀਚਰਜ਼ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਤਾਂ ਸਟਾਈਲਿੰਗ ਨੂੰ ਬਦਲਦੇ ਹੋਏ ਇਸ ਵਿਚ ਰੀਡਿਜ਼ਾਇਨ ਹੈੱਡਲੈਂਪ ਅਤੇ ਸਾਈਡ ਪੈਨਲ ਦੇ ਨਾਲ ਹੀ ਰੈੱਡ ਕਲਰ ਚੈਸੀ ਅਤੇ ਵ੍ਹੀਲਜ਼ ਮਿਲਣਗੇ। ਹੁਣ ਇਨ੍ਹਾਂ ’ਚ ਐੱਲ.ਈ.ਡੀ. ਹੈੱਡਲੈਂਪਸ ਦਿੱਤੇ ਜਾਣਗੇ। 

ਬਾਈਕ ਦਾ ਇੰਜਣ ਪਹਿਲਾਂ ਦੀ ਤਰ੍ਹਾਂ 313cc ਸਿੰਗਲ ਸਿੰਗਲ ਸਿਲੰਡਰ ਹੋਵੇਗਾ, ਹਾਲਾਂਕਿ, ਇਸ ਨੂੰ ਬੀ.ਐੱਸ.-6 ਅਨੁਕੂਲ ਬਣਾਇਆ ਜਾਵੇਗਾ। ਇਸ ਨਾਲ ਪਾਵਰ ਅਤੇ ਪਰਫਾਰਮੈਂਸ ’ਚ ਥੋੜ੍ਹਾ ਜਿਹਾ ਫਰਕ ਆ ਸਕਦਾ ਹੈ। ਬੀ.ਐੱਸ.-4 ਇੰਜਣ 33 ਬੀ.ਐੱਚ.ਪੀ. ਦੀ ਪਾਵਰ ਅਤੇ 28 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਬੀ.ਐੱਮ.ਡਬਲਯੂ. ਦੀ G 310 R ਇਕ ਨੇਕਡ ਸਟਰੀਟ ਬਾਈਕ ਹੈ ਜਿਸ ਦਾ ਸਿੱਧਾ ਮੁਕਾਬਲਾ KTM 390 Duke ਨਾਲ ਹੋਵੇਗਾ। ਜਦਕਿ G 310 GS ਇਕ ਅਡਵੈਂਚਰ-ਟੂਰਰ ਬਾਈਕ ਹੈ ਜੋ KTM 390 Adventure ਅਤੇ ਰਾਇਲ ਐਨਫੀਲਡ ਹਿਮਾਲਿਅਨ ਵਰਗੀਆਂ ਬਾਈਕਸ ਨੂੰ ਟੱਕਰ ਦੇਵੇਗੀ। 


Rakesh

Content Editor

Related News