Geneva Motor Show 2018: ਸਾਈਜ਼ 'ਚ ਵੱਡੀ ਅਤੇ ਪਾਵਰਫੁੱਲ ਹੈ BMW ਦੀ ਨਵੀਂ X4

Thursday, Dec 12, 2019 - 09:12 PM (IST)

ਜਲੰਧਰ- ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਨੇ ਵਰਲਡ ਡੈਬਿਊ ਕਰਦੇ ਹੋਏ Geneva Motor Show 2018 ਦੌਰਾਨ ਨਵੀਂ X4 M40d SUV ਨੂੰ ਲਾਂਚ ਕੀਤਾ ਹੈ। ਇਹ ਕਾਰ ਮੌਜੂਦਾ ਮਾਡਲ BMW X4 G02 ਤੋਂ 8.1 ਸੈਂਟੀਮੀਟਰ ਲੰਬੀ ਅਤੇ 3.7 ਸੈਂਟੀਮੀਟਰ ਚੌੜੀ ਹੈ। ਨਵੀਂ ਜਨਰੇਸ਼ਨ ਦੀ ਇਸ ਕਾਰ ਦੇ ਡਿਜ਼ਾਈਨ 'ਚ ਕਈ ਬਦਲਾਅ ਦੇਖਣ ਨੂੰ ਮਿਲੇ ਹੈ। ਇਸ ਵਿਚ ਬਿਹਤਰ 6.5-ਇੰਚ ਦਾ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਉਥੇ ਹੀ ਅਲੱਗ ਤੋਂ ਇਕ ਹੋਰ 10.3-ਇੰਚ ਦੀ ਸਕਰੀਨ ਲੱਗੀ ਹੈ ਜੋ ਕਾਰ ਦੇ ਫੰਕਸ਼ੰਸ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। 

6 ਸਿਲੈਂਡਰ ਇੰਜਣ

BMW X4 M40d SUV 'ਚ B57 ਟਵਿਨ ਟਰਬੋ 6 ਸਿਲੰਡਰ ਇੰਜਣ ਲੱਗਾ ਹੈ ਜੋ 326 hp ਦੀ ਪਾਵਰ ਅਤੇ 680nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨਾਲ ਇਹ ਕਾਰ 0 ਤੋਂ 100km/h ਦੀ ਸਪੀਡ 'ਤੇ ਸਿਰਫ 4.9 ਸੈਕੰਡ ਤਕ ਪਹੁੰਚ ਜਾਂਦੀ ਹੈ। ਇਸ ਦੀ ਕੀਮਤ ਨੂੰ ਲੈ ਕੇ ਕੰਪਨੀ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Rakesh

Content Editor

Related News