ਅੰਨੇ ਤੈਰਾਕੀਆਂ ਲਈ ਖਾਸ ਬਣਾਈ ਗਈ ਹੈ ਇਹ ''Blind Cap''

Friday, May 20, 2016 - 12:49 PM (IST)

ਅੰਨੇ ਤੈਰਾਕੀਆਂ ਲਈ ਖਾਸ ਬਣਾਈ ਗਈ ਹੈ ਇਹ ''Blind Cap''
ਜਲੰਧਰ- ਆਮਤੌਰ ''ਤੇ ਜਦੋਂ ਕੋਈ ਅੰਨਾ ਸਵਿਮਰ ਤੈਰਾਕੀ ਕਰਦਾ ਹੈ ਤਾਂ ਉਸਦੇ ਕੋਚ ਵੱਲੋਂ ਉਸ ਨੂੰ ਪੂਲ ਖਤਮ ਹੋਣ ''ਤੇ ਅਲਰਟ ਵਜੋਂ ਕਿਸੇ ਸਟਿੱਕ ਦੀ ਮਦਦ ਨਾਲ ਸਿਰ ''ਤੇ ਟੈਪ ਕੀਤਾ ਜਾਂਦਾ ਹੈ।  ਸੈਮਸੰਗ ਦੀ ਨਵੀਂ ਬਲਾਇੰਡ ਕੈਪ ਨੂੰ ਸਪੈਨਿਸ਼ ਪੈਰਾਲੰਪਿਕ ਕਮੇਟੀ ਅਤੇ ਚੈਲ ਸਪੇਨ ਵੱਲੋਂ ਡਿਵੈਲਪ ਕੀਤਾ ਗਿਆ ਹੈ ,ਅੰਨੇ ਪੈਰਾਲੰਪਿਕ ਤੈਰਾਕੀਆਂ ਦੀ ਮਦਦ ਕਰੇਗੀ। ਇਹ ਤਕਨੀਕ ਕੋਚ ਵੱਲੋਂ ਸਿਰ ''ਤੇ ਟੈਪ ਕਰਨ ਨੂੰ ਇਕ ਵਾਇਬ੍ਰੇਸ਼ਨ ਅਲਰਟ ਨਾਲ ਬਦਲ ਦਵੇਗੀ। ਇਹ ਅਲਰਟ ਗਿਅਰ ਐੱਸ2 ਸਮਾਰਟਵਾਚ ''ਚ ਬਲੂਟੂਥ ਨਾਲ ਕੰਟਰੋਲ ਕੀਤੇ ਜਾ ਸਕਣਗੇ ਜੋ ਸਵਿਮਰ ਦੇ ਕੋਚ ਵੱਲੋਂ ਪਹਿਣੀ ਜਾਵੇਗੀ। 
 
ਇਹ ਅਲਰਟ ਐੱਸ7 ਜਾਂ ਐਂਡ੍ਰਾਇਡ ਫੋਨ ਨਾਲ ਵੀ ਕੰਟਰੋਲ ਕੀਤੇ ਜਾ ਸਕਣਗੇ ਜਿਸ ਨੂੰ ਬਲਾਇੰਡ ਕੈਪ ''ਚ ਵਰਤੋਂ ਕੀਤੇ ਜਾ ਰਹੇ ਬਲੂਟੂਥ ਨਾਲ ਕੁਨੈਕਟ ਕੀਤਾ ਜਾ ਸਕੇਗਾ। ਇਸ ਨਾਲ ਕੋਚ ਸਮਾਰਟਵਾਚ ਜਾਂ ਫੋਨ ''ਤੇ ਟੈਪ ਕਰ ਕੇ ਸਵਿਮਰ ਨੂੰ ਅਲਰਟ ਕਰ ਸਕਦੇ ਹਨ। ਚੈਲ ਸਪੇਨ ਦੇ ਐਗਜੈਕਟਿਵ ਕ੍ਰੀਏਟਿਵ ਡਾਇਰੈਕਟਰ ਬਰੇਨੋ ਕੋਟਾ ਦਾ ਵਿਸ਼ਵਾਸ ਹੈ ਕਿ ਇਹ ਇਕ ਵਿਅਰੇਬਲ ਡਿਵਾਈਸ ਤੋਂ ਕਿਤੇ ਵੱਧ ਕੇ ਹੈ ਕਿਉਂਕਿ ਇਹ ਇਨੋਵੇਸ਼ਨ ਦਾ ਇਕ ਸਟੈਂਡਰਡ ਹੈ ਅਤੇ ਇਸ ਨੂੰ ਜਲਦ ਹੀ ਪੈਰਾਲੰਪਿਕ ਗੇਮਜ਼ ''ਚ ਹਕੀਕਤ ਵਜੋਂ ਪੇਸ਼ ਕੀਤਾ ਜਾਵੇਗਾ। ਚੈਲ ਵਲਡਵਾਇਡ ਆਫਿਸਰ ਦਾ ਮੰਨਣਾ ਹੈ ਕਿ ਮੋਬਾਇਲ ਦੇ ਜ਼ਰੀਏ ਹੀ ਕੰਜ਼ਿਊਮਰ ਨੂੰ ਬ੍ਰੈਂਡ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਕ ਨੈੱਟਵਰਕ ਦੇ ਤੌਰ ''ਤੇ ਉਹ ਇਸ ਬਲਾਇੰਡ ਕੈਪ ਤਕਨੀਕ ਨੂੰ ਲੈ ਕੇ ਬੇਹੱਦ ਐਕਸਾਈਟਿਡ ਹਨ।

Related News