ਭਾਰਤ ''ਚ ਬਲੈਕਬੇਰੀ ਮਰਕਰੀ ਸਮਾਰਟਫੋਨ ਨਹੀਂ ਹੋਵੇਗਾ ਲਾਂਚ

Saturday, Jan 07, 2017 - 03:30 PM (IST)

ਭਾਰਤ ''ਚ ਬਲੈਕਬੇਰੀ ਮਰਕਰੀ ਸਮਾਰਟਫੋਨ ਨਹੀਂ ਹੋਵੇਗਾ ਲਾਂਚ

ਜਲੰਧਰ- ਕੈਨੇਡਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਰਕਰੀ ਬਲੈਕਬੇਰੀ ਵੱਲੋਂ ਕਵਰਟੀ ਸਮਾਰਟਫੋਨ ਨੂੰ ਵੀਰਵਾਰ ਨੂੰ ਲਾਸ ਵੇਗਾਸ ''ਚ ਚੱਲ ਰਹੇ ਸੀ. ਈ. ਐੱਸ. 2017 ਇਵੈਂਟ ''ਚ ਲਾਂਚ ਕਰਨ ਦੀ ਉਮੀਦ ਸੀ। ਇਸ ਸਮਾਰਟਫੋਨ ਨੂੰ ਟੀ. ਸੀ. ਐੱਲ. ਨੇ ਬਣਾਇਆ ਹੈ। ਜਦ ਕਿ ਕੰਪਨੀ ਨੇ ਆਪਣੀ ਯੋਜਨਾ ਬਦਲ ਦਿੱਤੀ ਅਤੇ ਨਵੇਂ ਬਲੈਕਵੇਰੀ ਮਰਕਰੀ ਨੂੰ ਅਗਲੇ ਮਹੀਨੇ ਐੱਮ. ਡਬਲਯੂ. ਸੀ. ਸ਼ੋਅ ''ਚ ਪੇਸ਼ ਕਰਨ ਦਾ ਵਾਅਦਾ ਕੀਤਾ। ਸੀ. ਈ. ਐੱਸ. 2017 ''ਚ ਸਿਰਫ ਸਮਾਰਟਫੋਨ ਦਾ ਖੁਲਾਸਾ ਹੋਇਆ ਪਰ ਇਸ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਟੀ. ਸੀ. ਐੱਲ. ਵੱਲੋਂ ਬਣਾਇਆ ਗਿਆ ਬਲੈਕਬੇਰੀ ਮਰਕਰੀ ਸਮਾਰਟਫੋਨ ਭਾਰਤ ''ਚ ਲਾਂਚ ਨਹੀਂ ਹੋਵੇਗਾ।  ਦਸੰਬਰ ''ਚ ਬਲੈਕਬੇਰੀ ਬ੍ਰਾਂਡ ਲਈ ਟੀ. ਸੀ. ਐੱਲ. ਨੂੰ ਲਾਈਸੈਂਸ ਮਿਲਿਆ ਸੀ।

ਟੀ. ਸੀ. ਟੀ. ਨੂੰ ਸਾਰੇ ਬਲੈਕਬੇਰੀ ਬ੍ਰਾਂਡ ਵਾਲੇ ਸਮਾਰਟਫੋਨ ਦਾ ਐਕਸਕਲੂਸਿਵ ਗਲੋਬਲ ਨਿਰਮਾਤਾ ਅਤੇ ਡਿਸਟ੍ਰੀਬਿਊਟਰ ਬਣਾਇਆ ਗਿਆ ਹੈ। ਹੁਣ ਤੱਕ ਇਨ੍ਹਾਂ ਦੋ ਬਾਜ਼ਾਰਾਂ ਲਈ ਬਲੈਕਵੇਰੀ ਦੇ ਲਾਈਸੈਂਸ ਦੀ ਯੋਜਨਾ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਹੈ। ਕੰਪਨੀ ਆਪਣੇ ਸਕਿਉਰਿਟੀ ਸਾਫਟਵੇਅਰ ਅਤੇ ਸਰਵਿਸ ਸੂਟ ਨਾਲ ਕਸਟਮਰ ਸਪੋਰਟ ਵੀ ਦੇਵੇਗੀ। ਟੀ. ਸੀ. ਟੀ. ਨੇ ਇਕ ਪ੍ਰੈੱਸ ਰਿਲੀਜ਼ ''ਚ ਬੁੱਧਵਾਰ ਨੂੰ ਖੁਲਾਸਾ ਕੀਤਾ ਹੈ ਕਿ ਇਸ ਸਾਲ ਲਾਂਚ ਹੋਣ ਵਾਲੇ ਸਮਾਰਟਫੋਨ ''ਚ ਸਭ ਤੋਂ ਪਹਿਲਾਂ ''ਲੇਟੇਸਟ ਬਲੈਕਬੇਰੀ ਸਮਾਰਟਫੋਨ ਹੋਵੇਗਾ। 
ਕੰਪਨੀ ਨੇ ਖੁਲਾਸਾ ਕੀਤਾ ਕਿ ਫੋਨ ਦੇ ਸਪੈਸਵਾਰ ''ਚ ਇਕ ਇਨਬਿਲਟ ਫਿੰਗਰਪ੍ਰਿੰਟ ਸੈਂਸਰ ਹੋਵੇਗਾ, ਜਦ ਕਿ ਕੀਬੋਰਡ ''ਚ ਸਕ੍ਰਾਲਿੰਗ ਲਈ ਕਪੈਸਟਿਵ ਟੱਚ ਹੋਵੇਗਾ। ਇਸ ਫੋਨ ''ਚ ਚਾਰਜਿੰਗ ਅਤੇ ਡੇਟਾ ਟ੍ਰਾਂਸਫਰ ਕਰਨ ਲਈ ਇਕ ਯੂ. ਐੱਸ. ਬੀ. ਟਾਈਪ-ਸੀ ਪੋਰਟ ਹੋਵੇਗਾ ਅਤੇ ਫੋਨ ਐਂਡਰਾਇਡ ਨੂਗਾ ''ਤੇ ਚੱਲੇਗਾ। ਬਲੈਕਬੇਰੀ ਨੇ ਟੀ. ਸੀ. ਐੱਲ. ਕਮਿਊਨੀਕੇਸ਼ਨ (ਟੀ. ਸੀ. ਟੀ.) ਨਾਲ ਪਹਿਲਾ ਹੀ ਡੀਟੇਕ 50 ਡੀਟੇਕ 60 ਹੈੱਡਸੈੱਟ ਲਈ ਕੰਮ ਕੀਤਾ ਹੈ।

Related News