ਲੀਕ ਹੋਈ ਬਲੈਕਬੇਰੀ ਦੇ QWERTY ਐਂਡਰਾਇਡ ਫੋਨ ਦੀਆਂ ਤਸਵੀਰਾਂ

12/06/2016 1:01:58 PM

ਜਲੰਧਰ- ਕੈਨੇਡਾ ਦੀ ਮੋਬਾਇਲ ਹੈਂਡਸੈੱਟ ਨਿਰਮਾਤਾ ਕੰਪਨੀ ਬਲੈਕਬੇਰੀ ਨੇ ਫਿਜ਼ੀਕਲ ਕੀ-ਬੋਰਡ ਸਮਾਰਟਫੋਨ ਦੇ ਦੀਵਾਨਿਆਂ ਲਈ ਇਕ ਵਾਰ ਫਿਰ ਨਵਾਂ ਫੋਨ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਫੈਨਜ਼ ਲਈ ਇਹ ਇਕ ਆਖਰੀ ਤੋਹਫਾ ਦਿੱਤਾ ਹੈ। ਇਸ ਗੱਲ ਦਾ ਸੰਕੇਤ ਕੰਪਨੀ ਨੇ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਚੇਨ ਨੇ ਸਤੰਬਰ ''ਚ ਦਿੱਤਾ ਸੀ। ਪਰ ਹੁਣ ਇਸ ਹੈਂਡਸੈੱਟ ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਹਨ। ਹਾਲਾਂਕਿ ਪਹਿਲਾਂ ਵੀ ਰਿਪੋਰਟਾਂ ਆ ਚੁੱਕੀਆਂ ਹਨ ਜਿਨ੍ਹਾਂ ''ਚ ਦੱਸਿਆ ਗਿਆ ਸੀ ਕਿ ਕੋਡਨੇਮ ਮਰਕਿਊਰੀ ਦੇ ਤਹਿਤ ਡਿਵੈੱਲਪ ਕੀਤਾ ਜਾ ਰਿਹਾ ਹੈ। 
ਜਾਣਕਾਰੀ ਮੁਤਾਬਕ ਚੀਨ ਦੀ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਵੀਬੋ ''ਤੇ ਇਕ ਬਲੈਕਬੇਰੀ ਪ੍ਰਿਵ ਵਰਗਾ ਹੀ ਸਮਾਰਟਫੋਨ ਦਾ ਡਿਜ਼ਾਈਨ ਲੀਕ ਹੋਇਆ ਹੈ। ਡਿਸਪਲੇ ਦੇ ਹੇਠਾਂ ਇਕ ਕੀ-ਬੋਰਡ ਲੱਗਾ ਹੈ ਅਤੇ ਇਸ ਵਿਚ ਕਪੈਸੀਟਿਵ ਨੈਵੀਗੇਸ਼ਨ ਦਿੱਤਾ ਗਿਆ ਹੈ ਜੋ ਪ੍ਰਿਵ ''ਚ ਨਹੀਂ ਸੀ। ਬਲੈਕਬੇਰੀ ਅਗਲੇ ਕਥਿਤ ਸਮਾਰਟਫੋਨ ਦੇ ਸਪੇਸ ਬਾਰ ''ਚ ਫਿੰਗਰਪ੍ਰਿੰਟ ਸਕੈਨਰ ਹੋਵੇਗਾ ਅਤੇ ਇਹ ਅਗਲੇ ਕੁਝ ਮਹੀਨਿਆਂ ''ਚ ਲਾਂਚ ਕੀਤਾ ਜਾ ਸਕਦਾ ਹੈ। 
ਬੈਂਚਮਾਰਕ ਵੈੱਬਸਾਈਟ ਗੀਕਬੈਂਚ ''ਤੇ ਦਰਜ ਜਾਣਕਾਰੀਆਂ ਮੁਤਾਬਕ ਇਸ ਵਿਚ ਸਨੈਪਡ੍ਰੈਗਨ 624 ਪ੍ਰੋਸੈਸਰ ਦੇ ਨਾਲ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਮੈਮਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਦਾ ਰਿਅਰ ਕੈਮਰਾ 18 ਮੈਗਾਪਿਕਸਲ ਜਦੋਂਕਿ ਫਰੰਟ ਕੈਮਰਾ 8 ਮੈਗਾਪਿਕਸਲ ਹੋਣ ਦੀਆਂ ਖਬਰਾਂ ਹਨ।

Related News