ਇੰਤਜ਼ਾਰ ਖਤਮ: ਅੱਜ ਲਾਂਚ ਹੋਵੇਗਾ ਬਲੈਕਬੇਰੀ ਦਾ ਪਹਿਲਾ ਐਂਡ੍ਰਾਇਡ ਸਮਾਰਟਫੋਨ ਪ੍ਰਿਵ

Thursday, Jan 28, 2016 - 01:31 PM (IST)

ਇੰਤਜ਼ਾਰ ਖਤਮ: ਅੱਜ ਲਾਂਚ ਹੋਵੇਗਾ ਬਲੈਕਬੇਰੀ ਦਾ ਪਹਿਲਾ ਐਂਡ੍ਰਾਇਡ ਸਮਾਰਟਫੋਨ ਪ੍ਰਿਵ

ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਬਲੈਕਬੇਰੀ ਅੱਜ ਦਿੱਲੀ ''ਚ ਆਯੋਜਿਤ ਇਕ ਕਾਨਫ੍ਰੈਂਸ ਦੌਰਾਨ ਆਪਣਾ ਪਹਿਲਾ ਐਂਡ੍ਰਾਇਡ ਸਮਾਰਟਫੋਨ ਪ੍ਰਿਵ ਭਾਰਤ ''ਚ ਲਾਂਚ ਕਰੇਗੀ। ਇਸ ਬਾਰੇ ਕੰਪਨੀ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ। ਸਲਾਈਡਰ ਡਿਜ਼ਾਈਨ ''ਚ ਪੇਸ਼ ਕੀਤੇ ਗਏ ਇਸ ਫੋਨ ''ਚ ਤੁਹਾਨੂੰ ਟੱਚ ਸਕ੍ਰੀਨ ਦੇ ਨਾਲ ਫਿਊਜ਼ੀਕਲ ਕਵਰਟੀ ਕੀਬੋਰਡ ਵੀ ਦੇਖਣ ਨੂੰ ਮਿਲੇਗਾ। ਬਲੈਕਬੇਰੀ ਪ੍ਰਿਵ ਨੂੰ ਪਿਛਲੇ ਸਾਲ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿਸ਼ਵ ਦੇ ਕਈ ਦੇਸ਼ਾਂ ''ਚ ਇਹ ਵਿਕਰੀ ਲਈ ਉਪਲੱਬਧ ਹੋਇਆ। 
ਬਲੈਕਬੇਰੀ ਪ੍ਰਿਵ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ 5.4 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਅਤੇ ਇਸ ਦਾ ਸਕ੍ਰੀਨ ਰੈਜ਼ੋਲਿਊਸ਼ਨ 1440x2560 ਪਿਕਸਲ ਹੈ। ਇਸ ਦੇ ਨਾਲ ਹੀ 3GB ਰੈਮ ਅਤੇ 32GB ਇੰਟਰਨਲ ਮੈਮਰੀ ਮੌਜੂਦ ਹੈ। ਫੋਨ ''ਚ ਮੈਮਰੀ ਕਾਰਡ ਸਪੋਰਟ ਹੈ ਅਤੇ ਤੁਸੀਂ ਮਾਈਕ੍ਰੋ ਐੱਸ.ਡੀ. ਕਾਰਡ ਦੀ ਵਰਤੋਂ ਕਰ ਸਕਦੇ ਹੋ। ਫੋਟੋਗ੍ਰਾਫੀ ਲਈ 18MP ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 2MP ਦਾ ਫਰੰਟ ਕੈਮਰਾ ਹੈ। ਪਾਵਰ ਬੈਕਅਪ ਲਈ ਇਸ ਵਿਚ 3,410mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਨੂੰ ਬਲੈਕਬੇਰੀ ਸਕਿਓਰਿਟੀ ਫੀਚਰ ਨਾਲ ਵੀ ਲੈਸ ਕੀਤਾ ਗਿਆ ਹੈ। ਫਿਲਹਾਲ ਕੰਪਨੀ ਨੇ ਇਸ ਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਮੀਦ ਹੈ ਕਿ ਬਲੈਕਬੇਰੀ ਪ੍ਰਿਵ 50,000 ਰੁਪਏ ਦੇ ਬਜਟ ''ਚ ਲਾਂਚ ਕੀਤਾ ਜਾ ਸਕਦਾ ਹੈ। 


Related News