blackberry ਲਾਂਚ ਕਰੇਗੀ ਘੱਟ ਕੀਮਤ ਵਾਲੇ ਐਂਡ੍ਰਾਇਡ ਸਮਾਰਟਫੋਨਸ
Saturday, Apr 09, 2016 - 12:10 PM (IST)

ਜਲੰਧਰ : ਬਲੈਕਬੇਰੀ ਨੇ ਪਿਛਲੇ ਸਾਲ ਆਪਣੇ ਪਹਿਲਾਂ ਐਂਡ੍ਰਾਇਡ ਸਮਾਰਟਫੋਨ ਪ੍ਰਿਵ ਨੂੰ ਲਾਂਚ ਕੀਤਾ ਸੀ ਜਿਨੂੰ ਐਂਟਰਪ੍ਰਾਈਜ਼ ਕਸਟਮਰਸ ਲਈ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ ਮਿੱਡ ਰੇਂਜ ਵਾਲੇ ਐਂਡ੍ਰਾਇਡ ਸਮਾਰਟਫੋਨਸ ਨੂੰ ਲਾਂਚ ਕਰਨ ਬਾਰੇ ''ਚ ਸੋਚ ਰਹੀ ਹੈ। ਕੰਪਨੀ ਦੇ ਸੀ. ਈ. ਓ John Chen ਨੇ ਇਕ ਇੰਟਰਵਿਯੂ ''ਚ ਕਿਹਾ ਕਿ ਇਸ ਸਾਲ ਕੈਨੇਡਾਈ ਸਮਾਰਟਫੋਨ ਮੇਕਰ ਦੋ ਨਵੇਂ ਮਿਡ ਰੇਂਜ ਐਂਡ੍ਰਾਇਡ ਸਮਾਰਟਫੋਨਸ ਲਾਂਚ ਕਰੇਗੀ, ਹਾਲਾਂਕਿ ਇੰਟਰਵਿਯੂ ''ਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਸਮਾਰਟਫੋਨਸ ਨੂੰ ਕਦੋਂ ਤੱਕ ਲਾਂਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵੀ Chen ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਬਲੈਕਬੇਰੀ ਇਸ ਸਾਲ ਮਿਡ ਰੇਂਜ ਸਮਾਰਟਫੋਨਸ ਨੂੰ ਲਾਂਚ ਕਰੇਗੀ। Chen ਦੇ ਮੁਤਾਬਕ ਇਕ ਸਮਾਰਟਫੋਨ ਫੁੱਲ ਟਚ ਸਕ੍ਰੀਨ ਅਤੇ ਇਕ ਟਚ ਸਕ੍ਰੀਨ ਅਤੇ ਕਵਾਰਟੀ ਕੀ-ਬੋਰਡ ਨਾਲ ਆਵੇਗਾ। ਜਿਥੋਂ ਤੱਕ ਕੀਮਤ ਦੀ ਗੱਲ ਹੈ ਤਾਂ ਇਸ ਸਮਾਰਟਫੋਨਸ ਦੀ ਕੀਮਤ 300 ਤੋਂ 400 ਡਾਲਰ (ਲਗਭਗ 20 ਤੋਂ 25 ਹਜ਼ਾਰ ਰੁਪਏ) ਦੇ ਵਿਚਕਾਰ ਹੋ ਸਕਦੀ ਹੈ।