ਲਾਂਚ ਤੋਂ ਇਕ ਦਿਨ ਪਹਿਲਾਂ ਲੀਕ ਹੋਏ ਬਲੈਕਬੇਰੀ KEY2 ਦੇ ਫੀਚਰਸ

Wednesday, Jun 06, 2018 - 05:25 PM (IST)

ਲਾਂਚ ਤੋਂ ਇਕ ਦਿਨ ਪਹਿਲਾਂ ਲੀਕ ਹੋਏ ਬਲੈਕਬੇਰੀ KEY2 ਦੇ ਫੀਚਰਸ

ਜਲੰਧਰ— ਬਲੈਕਬੇਰੀ ਦਾ ਅਗਲਾ ਸਮਾਰਟਫੋਨ KEY2 ਇਕ ਦਿਨ ਬਾਅਦ ਲਾਂਚ ਹੋਣ ਵਾਲਾ ਹੈ। ਇਸ ਸਮਾਰਟਫੋਨ ਨਿਊਯਾਰਕ ਸਿਟੀ 'ਚ 7 ਜੂਨ ਨੂੰ ਲਾਂਚ ਹੋਣ ਜਾ ਰਿਹਾ ਹੈ। ਲਾਂਚ ਤੋਂ ਠੀਕ ਪਹਿਲਾਂ ਇਸ ਸਮਾਰਟਫੋਨ ਦੇ ਫੀਚਰਸ ਲੀਕ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਮਾਰਟਫੋਨ ਦੀ ਤਸਵੀਰ ਲੀਕ ਹੋ ਗਈ ਸੀ। Blackberry KEY2 ਸਮਾਰਟਫੋਨ ਦੀ ਤਸਵੀਰ ਨੂੰ ਟੈੱਕ ਐਨਾਲਿਸਟ ਈਵਾਨ ਬਲਾਸ ਨੇ ਲੀਕ ਕੀਤਾ ਸੀ। ਉਨ੍ਹਾਂ ਆਪਣੇ ਟਵਿਟਰ ਤੋਂ ਇਸ ਸਮਾਰਟਫੋਨ ਦੀ ਤਸਵੀਰ ਨੂੰ ਟਵੀਟ ਕੀਤਾ ਸੀ ਅਤੇ ਹੁਣ ਉਨ੍ਹਾਂ ਇਸ ਸਮਾਰਟਫੋਨ ਦੇ ਫੀਚਰਸ ਨੂੰ ਲੈ ਕੇ ਇਕ ਗ੍ਰਾਫਿਕ ਟਵੀਟ ਕੀਤਾ ਹੈ। 
ਇਸ ਸਮਾਰਟਫੋਨ 'ਚ ਐੱਲ.ਈ.ਡੀ. ਫਲੈਸ਼ ਦੇ ਨਾਲ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। KEY2 ਸਮਾਰਟਫੋਨ ਬਲੈਕਬੇਰੀ ਦੇ KEY One ਦੀ ਤਰ੍ਹਾਂ ਹੀ ਹੋਵੇਗਾ। ਇਹ ਸਮਾਰਟਫੋਨ ਟੱਚਸਕਰੀਨ ਡਿਸਪਲੇਅ ਦੇ ਨਾਲ ਆਏਗਾ ਅਤੇ ਇਸ ਦੇ ਬਾਟਮ 'ਚ ਫਿਜ਼ੀਕਲ QWERTY ਕੀ-ਬੋਰਡ ਦਿੱਤਾ ਜਾਵੇਗਾ। 


ਹਾਲਾਂਕਿ ਲੀਕ ਤਸਵੀਰ 'ਚ ਇਸ ਸਮਾਰਟਫੋਨ ਦੇ ਬਾਟਮ 'ਚ ਇਕ ਮਿਸਟਰੀ ਬਟਨ ਦਿਖਾਈ ਦੇ ਰਿਹਾ ਹੈ। ਇਹ ਸਮਾਰਟਫੋਨ ਦੇ ਰਾਈਟ ਬਾਟਮ 'ਚ ਹੈ, ਜੋ ਕਿ ਐਪ ਡਰਾਈਵ ਲਈ ਹੋ ਸਕਦਾ ਹੈ। KEY2 ਸਮਾਰਟਫੋਨ 'ਚ 4.5-ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 660 ਆਕਟਾ-ਕੋਰ ਚਿੱਪਸੈੱਟ ਦਿੱਤੀ ਜਾਵੇਗੀ। ਇਹ ਸਮਾਰਟਫੋਨ 6ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਏਗਾ। ਇਸ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 3,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।


Related News