BlackBerry ਬਣਾਵੇਗੀ ਫੋਰਡ ਲਈ ਆਟੋਮੇਟਿਵ ਸਾਫਟਵੇਅਰ
Tuesday, Nov 01, 2016 - 04:51 PM (IST)

ਜਲੰਧਰ : ਬਲੈਕਬੈਰੀ ਲਿਮਟਿਡ ਨੇ ਇਕ ਡੀਲ ਸਾਈਨ ਕਰਦੇ ਹੋਏ ਫੋਰਡ ਮੋਟਰ ਕਾਰਪੋਰੇਸ਼ਨ ਨਾਲ ਕੰਮ ਕਰਨ ਦਾ ਕਰਾਰ ਕੀਤਾ ਹੈ। ਇਸ ਕੈਨੇਡੀਅਨ ਟੈਕਨਾਲੋਜੀ ਕੰਪਨੀ ਦੇ ਕਿਊ. ਐੱਨ. ਐਕਸ. ਸਕਿਓਰ ਆਪ੍ਰੇਟਿੰਗ ਸਿਸਟਮ ਦੀ ਵਰਤੋਂ ਫੋਰਡ ਵੱਲੋਂ ਡਿਵੈੱਲਪ ਕੀਤੀਆਂ ਜਾ ਰਹੇ ਆਟੋਮੇਟਿਡ ਵ੍ਹੀਕਲਜ਼ ''ਚ ਕੀਤਾ ਜਾਵੇਗਾ। ਫੋਰਡ ਨਾਲ ਕੀਤੀ ਗਈ ਇਹ ਡੀਲ ਬ੍ਰਲੈਕਬੈਰੀ ਦੀ ਪਹਿਲੀ ਡਾਇਰੈਕਟ ਡੀਲ ਹੈ ਜਿਸ ''ਚ ਕੰਪਨੀ ਵੱਲੋਂ ਕਿਸੇ ਆਟੋਮੇਕਰ ਲਈ ਪ੍ਰਾਡਕਟ ਤਿਆਰ ਕੀਤਾ ਜਾਵੇਗਾ।
ਸਮਾਰਟਫੋਨ ਮਾਰਕੀਟ ''ਚ ਐਪਲ ਇੰਕ, ਗੂਗਲ ਤੇ ਸੈਮਸੰਗ ਇਲੈਕਟ੍ਰਾਨਿਕਸ ਤੋਂ ਤਗੜਾ ਕੰਪਨੀਟੀਸ਼ਨ ਮਿਲਣ ਤੋਂ ਬਾਅਦ ਬਲੈਕਬੇਰੀ ਸਮਾਰਟਫੋਨ ਮਾਰਕੀਟ ''ਚੋਂ ਬਾਹਰ ਹੋ ਗਈ ਹੈ ਪਰ ਕੰਪਨੀ ਹੁਣ ਪੂਰੀ ਤਰ੍ਹਾਂ ਸਾਫਟਵੇਅਰ ਪ੍ਰਾਡਕਟਸ ਦਾ ਨਿਰਮਾਣ ਕਰ ਰਹੀ ਹੈ। ਕਿਯੂ. ਐੱਨ. ਐਕਸ. ਸਾਫਟਵੇਅਰ ਦੀ ਵਰਤੋਂ ਪੈਨਾਸੋਨਿਕ ਆਟੋਮੋਟਿਵ ਵੱਲੋਂ ਕੀਤੀ ਜਾ ਰਹੀ ਹੈ ਤੇ ਸਿੰਕ 3 ਇਨਫੋਟੇਨਮੈਂਟ ਸਿਸਟਮ ਕੰਸੋਲ ਦੇ ਨਾਲ ਫੋਰਡ ਨੂੰ ਇਹ ਸਪਲਾਈ ਕੀਤਾ ਜਾਵੇਗਾ।