Black Shark 3S ਗੇਮਿੰਗ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

08/01/2020 1:15:41 PM

ਗੈਜੇਟ ਡੈਸਕ– ਗੇਮਿੰਗ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਬਲੈਕ ਸ਼ਾਰਕ ਨੇ ਸ਼ੁੱਕਰਵਾਰ ਨੂੰ ਆਪਣਾ ਨਵਾਂ ਸਮਾਰਟਫੋਨ Black Shark 3S ਲਾਂਚ ਕਰ ਦਿੱਤਾ ਹੈ। ਇਸੇ ਸਾਲ ਮਾਰਚ ’ਚ ਲਾਂਚ ਹੋਏ ਬਲੈਕ ਸ਼ਾਰਕ 3 ਅਤੇ ਬਲੈਕ ਸ਼ਾਰਕ 3 ਪ੍ਰੋ ਤੋਂ ਬਾਅਦ ਇਹ ਕੰਪਨੀ ਦਾ ਨਵਾਂ ਗੇਮਿੰਗ ਸਮਾਰਟਫੋਨ ਹੈ। ਨਵਾਂ ਸਮਾਰਟਫੋਨ ਕਾਫੀ ਹੱਦ ਤਕ ਬਲੈਕ ਸ਼ਾਰਕ 3 ਵਰਗਾ ਹੀ ਹੈ। ਪਰ ਇਸ ਵਿਚ ਹਾਈ ਫ੍ਰੀਕਵੈਂਸੀ 120 ਹਰਟਜ਼ ਰਿਫ੍ਰੈਸ਼ ਰੇਟ ਡਿਸਪਲੇਅ ਅਤੇ UFS 3.1 ਫਲੈਸ਼ ਸਟੋਰੇਜ ਦਿੱਤੀ ਗਈ ਹੈ। ਬਲੈਕ ਸ਼ਾਰਕ 3S ਨੂੰ ਅਜੇ ਚੀਨ ’ਚ ਲਾਂਚ ਕੀਤਾ ਗਿਆ ਹੈ। 

Black Shark 3S ਦੀ ਕੀਮਤ
ਬਲੈਕ ਸ਼ਾਰਕ 3S ਦੇ 12 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,99 ਚੀਨੀ ਯੁਆਨ (42,620 ਰੁਪਏ) ਅਤੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,299 ਚੀਨੀ ਯੁਆਨ (ਕਰੀਬ 45,800 ਰੁਪਏ) ਹੈ। ਬਲੈਕ ਸ਼ਾਰਕ 3S ’ਚ ਲੇਟੈਸਟ UFS 3.1 ਫਲੈਸ਼ ਸਟੋਰੇਜ ਦਿੱਤੀ ਗਈ ਹੈ। ਚੀਨ ’ਚ ਬਲੈਕ ਸ਼ਾਰਕ ਦੀ ਵੈੱਬਸਾਈਟ ’ਤੇ ਫੋਨ ਅਜੇ ਸੇਲ ਲਈ ਉਪਲੱਬਧ ਹੈ। 

Black Shark 3S ਦੇ ਫੀਚਰਜ਼
ਬਲੈਕ ਸ਼ਾਰਕ 3S ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 6.67 ਇੰਚ 120 ਹਰਟਜ਼ ਅਮੋਲੇਡ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ। ਹੈਂਡਸੈੱਟ ਦਾ ਡਾਈਮੈਂਸ਼ਨ 168.72 x 77.33 x 10.42 ਮਿਲੀਮੀਟਰ ਅਤੇ ਭਾਰ 222 ਗ੍ਰਾਮ ਹੈ। 

ਇਹ ਇਕ ਡਿਊਲ ਸਿਮ ਫੋਨ ਹੈ ਜੋ 5ਜੀ ਸੁਪੋਰਟ ਕਰਦਾ ਹੈ। ਇਸ ਤੋਂ ਇਲਾਵਾ ਕੁਨੈਕਟੀਵਿਟੀ ਲਈ ਵਾਈ-ਫਾਈ 6, ਬਲੂਟੂਥ 5 ਅਤੇ ਦੂਜੇ ਨੈਵੀਗੇਸ਼ਨ ਐਪਸ ਹਨ। ਫੋਨ ’ਚ ਇਕ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ’ਚ 4729mAh ਦੀ ਬੈਟਰੀ ਹੈ ਜੋ 65 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਅਪਰਚਰ ਐੱਫ/2.0 ਨਾਲ 20 ਮੈਗਾਪਿਕਸਲ ਸੈਲਫੀ ਕੈਮਰਾ ਹੈ। ਹੈਂਡਸੈੱਟ ’ਚ ਅਪਰਚਰ/1.8 ਨਾਲ 64 ਮੈਗਾਪਿਕਸਲ ਰੀਅਰ ਕੈਮਰਾ ਹੈ ਜੋ ਫੇਸ ਡਿਟੈਕਸ਼ਨ ਆਟੋਫੋਕਸ ਨਾਲ ਲੈਸ ਹੈ। ਇਸ ਤੋਂ ਇਲਾਵਾ 13 ਮੈਗਾਪਿਕਸਲ ਵਾਈਡ-ਐਂਗਲ ਕੈਮਰਾ ਅਤੇ 5 ਮੈਗਾਪਿਕਸਲ ਡੈਪਥ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ਨਾਲ 60 ਫਰੇਮ ਪ੍ਰਤੀ ਸਕਿੰਟ ’ਤੇ 4ਕੇ ਰਿਕਾਰਡਿੰਗ ਕੀਤੀ ਜਾ ਸਕਦੀ ਹੈ। 


Rakesh

Content Editor

Related News