BitTorrent ਨੇ ਲਾਂਚ ਕੀਤੀ ਮਿਊੁਜ਼ਿਕ ਤੇ ਵੀਡੀਓ ਸਟ੍ਰੀਮਿੰਗ ਐਪ
Monday, Jun 27, 2016 - 03:49 PM (IST)

ਜਲੰਧਰ : ਮਸ਼ਹੂਰ ਸਾਫਟਵੇਅਰ ਕੰਪਨੀ ਬਿਟ-ਟੋਰੰਟਟ ਵੱਲੋਂ ਇਕ ਨਵੀਂ ਐਪ ਲਾਂਚ ਕੀਤੀ ਗਈ ਹੈ। ਬਿਟ-ਟੋਰੰਟਟ ਨਾਓ ਨਾਂ ਦੀ ਇਹ ਐਪ ਓਨ ਡਿਮਾਂਡ ਵੀਡੀਓ ਤੇ ਮਿਊਜ਼ਿਕ ਸਟ੍ਰੀਮਿੰਗ ਪ੍ਰੋਵਾਈਡ ਕਰਵਾਉਂਦੀ ਹੈ। ਇਸ ''ਚ ਹਰ ਤਰ੍ਹਾਂ ਦੇ ਆਰਟਿਸਟ ਦੇ ਗਾਣੇ ਤੇ ਵੀਡੀਓ ਤੁਸੀਂ ਸਰਚ ਕਰ ਸਕਦੇ ਹੋ। ਇਹ ਸਰਵਿਸ ਵੈਸੇ ਤਾਂ ਫ੍ਰੀ ਹੈ ਪਰ ਆਰਟਿਸਟ ਇਹ ਫੈਸਲਾ ਲੈ ਸਕਦਾ ਹੈ ਕਿ ਉਹ ਆਪਣਾ ਕੰਟੈਂਟ ਫ੍ਰੀ ਦੇਣਾ ਚਾਹੁੰਦਾ ਹੈ ਜਾਂ ਪੇਡ।
ਬਿਟ-ਟੋਰੰਟਟ ਦੇ ਕ੍ਰਿਏਟਿਵ ਇਨੀਸ਼ਿਏਟਿਵ ਦੇ ਵਾਈਸ ਪ੍ਰੈਜ਼ੀਡੈਂਟ ਸਟ੍ਰੈੱਥ ਸ਼੍ਰੈਡਰ ਦਾ ਕਹਿਣਾ ਹੈ ਕਿ ਲਾਈਵ ਸਟ੍ਰੀਮਿੰਗ ਵਾਲੇ ਕੰਟੈਂਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਂਦਾ ਹੈ ਜਿਸ ਕਰਕੇ ਇੰਟੀਪੈਂਡੈਂਟ ਆਰਟਿਸਟ ਜੋ ਜ਼ਿਆਦਾ ਮਸ਼ਹੁਰ ਨਹੀਂ ਹਨ, ਉਨ੍ਹਾਂ ਨੂੰ ਮੌਕਾ ਮਿਲਦਾ ਹੈ ਕਿ ਉਹ ਇਸ ਫ੍ਰੀ ਸਰਵਿਸ ਦੀ ਮਦਦ ਨਾਲ ਖੁਦ ਨੂੰ ਇਸਟੈਬਲਿਸ਼ ਕਰ ਸਕਨ।
ਬਿਟ-ਟੋਰੰਟਟ ਦੀ ਇਹ ਐਪ ਬਾਕੀ ਸਟ੍ਰੀਮਿੰਗ ਸਾਈਟਾਂ ਦੀ ਤਰ੍ਹਾਂ ਹੀ ਕੰਮ ਕਰਦੀ ਹੈ ਪਰ ਜੋ ਇਸ ''ਚ ਵੱਖਰਾ ਹੈ ਉਹ ਹੈ ਵੀ. ਆਰ. ਸਪੋਰਟ। ਇਹ ਐਪ ਅਜੇ ਸਿਰਫ ਐਂਡ੍ਰਾਇਡ ਪਲੈਟਫੋਰਮ ''ਤੇ ਗੂਗਲ ਪਲੇ ਸਟੋਰ ''ਚ ਮੌਜੂਦ ਹੈ ਪਰ ਕੰਪਨੀ ਦਾ ਰਹਿਣਾ ਹੈ ਕਿ ਇਸ ਐਪ ਨੂੰ ਬਹੁਤ ਜਲਦ ਆਈ. ਓ. ਐੱਸ. ਤੇ ਐਪਲ ਟੀ. ਵੀ. ਪਲੈਟਫੋਰਮ ''ਤੇ ਲਾਂਚ ਕੀਤਾ ਜਾਵੇਗਾ।