ਐਪਲ ਟੀ. ਵੀ. ''ਤੇ ਆਇਆ BitTorrent
Wednesday, Feb 10, 2016 - 12:49 PM (IST)

ਜਲੰਧਰ : ਬਿਟ-ਟੋਰੰਟ ਨਵੇਂ ਐਪਲ ਟੀਵੀ ''ਚ ਆ ਗਿਆ ਹੈ ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ। ਆਨ ਏਅਰ ਲਾਈਵ ਡਿਵੈੱਲਪਰਜ਼ ਨੇ ਓ. ਟੀ. ਟੀ. ਨਿਊਜ਼ ਨਾਂ ਦੀ ਐਪ ਐਪਲ ਟੀ. ਵੀ. (ਐਂਡ੍ਰਾਇਡ ਤੇ ਆਈ. ਓ. ਐੱਸ.) ਲਈ ਬਣਾਈ ਹੈ ਜੋ ਬਿਟ-ਟੋਰੰਟ ਦੀ ਪੀਅਰ-ਟੂ-ਪੀਅਰ ਸਟ੍ਰੀਮਿੰਗ ਸਰਵਿਸ ਦੀ ਵਰਤੋਂ ਕਰ ਕੇ ਯੂ. ਐੱਸ. ਇਲੈਕਸ਼ਨ ਦੀ ਰਿਅਲ ਟਾਈਮ ਕਵਰੇਜ ਕਰੇਗੀ ਤੇ ਪ੍ਰੀਰਿਕਾਰਡਿਡ ਕਲਿਪਸ ਵੀ ਦਿਖਾਏਗੀ।
ਇਹ ਇਕ ਸਸਤੀ ਸਰਵਿਸ ਹੈ ਜਿਸ ਲਈ ਕਿਸੇ ਵੱਡੇ ਬੈਂਡਵਿੱਥ ਦੀ ਵਰਤੋਂ ਨਹੀਂ ਕਰਨੀ ਹੋਵੇਗੀ। ਹਾਲਾਂਕਿ ਐਪਲ ਇਸ ਦੀ ਪ੍ਰਾਥਮਿਕਤਾ ''ਤੇ ਹੀ ਧਿਆਨ ਦੇ ਰਿਹਾ ਹੈ ਤੇ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਗਲੀ ਅਪਡੇਟ ਤੱਕ ਇਹ ਸਰਵਿਸ ਰਹੇਗੀ ਵੀ ਜਾਂ ਨਹੀਂ।