ਟਿਕਟਾਕ ਦਾ ਵੱਡਾ ਫੈਸਲਾ, ਹਟਾਈਆਂ ਜਾਣਗੀਆਂ ਹਿੰਸਕ ਵੀਡੀਓਜ਼

01/08/2020 11:19:01 PM

ਗੈਜੇਟ ਡੈਸਕ—ਸ਼ਾਰਟ ਵੀਡੀਓ ਐਪ ਟਿਕਟਾਕ ਨੇ ਭਾਰਤ 'ਚ ਵੱਡਾ ਫੈਸਲਾ ਲਿਆ ਹੈ। ਬਾਈਟਡਾਂਸ ਦੀ ਮਲਕੀਅਤ ਵਾਲੀ ਕੰਪਨੀ ਟਿਕਟਾਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ ਮੰਚ ਤੋਂ ਉਨ੍ਹਾਂ ਸਮਰੱਗੀਆਂ ਨੂੰ ਹਟਾਵੇਗੀ ਜਿਨ੍ਹਾਂ 'ਚ ਧਾਰਮਿਕ, ਕੌਮੀ ਏਕਤਾ ਆਦਿ ਆਧਾਰ 'ਤੇ ਕਿਸੇ ਵੀ ਵਿਅਕਤੀ ਜਾਂ ਸਮੂਹ ਹਿੰਸਾ ਪ੍ਰਦਰਸ਼ਿਤ ਹੋਵੇ। ਕੰਪਨੀ ਨੇ ਕਿਹਾ ਕਿ ਉਹ 13 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਦੇ ਖਾਤੇ ਵੀ ਹਟਾਵੇਗੀ।

ਕੰਪਨੀ ਨੇ ਇਕ ਬਲਾਗ 'ਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਯੂਜ਼ਰ ਟਿਕਟਾਕ ਦੇ ਦਿਸ਼ਾ-ਨਿਰਦੇਸ਼ ਸਮਝੇ। ਉਨ੍ਹਾਂ ਨੂੰ ਇਹ ਵੀ ਸਮਝ ਆਵੇ ਕਿ ਅਸੀਂ ਕਦੋਂ ਅਤੇ ਕਿਉਂ ਸਮਗੱਰੀਆਂ ਦੇ ਪ੍ਰਕਾਸ਼ਿਤ ਹੋਣ ਦੇ ਬਾਰੇ 'ਚ ਰੂਕਾਵਟਾਂ ਪਾਉਂਦੇ ਹਾਂ। ਅੱਜ ਪ੍ਰਕਾਸ਼ਿਤ ਸਮੂਹ ਦਿਸ਼ਾ-ਨਿਰਦੇਸ਼ ਪਹਿਲੇ ਦੇ ਵਰਜ਼ਨ ਦੀ ਤੁਲਨਾ 'ਚ ਯੂਜ਼ਰ ਨੂੰ ਜ਼ਿਆਦਾ ਵਿਸਤਾਰ ਨਾਲ ਸਮਝਾ ਸਕਣਗੇ। ਕੰਪਨੀ ਨੇ ਕਿਹਾ ਕਿ ਯੂਜ਼ਰਸ ਨੂੰ ਬੁੱਧਵਾਰ ਤੋਂ ਇਸ ਦੇ ਬਾਰੇ 'ਚ ਸੂਚਨਾ ਮਿਲਣ ਲੱਗੇਗੀ।

ਚਾਈਨੀਜ਼ ਕੰਪਨੀਆਂ ਨੂੰ ਲੈ ਕੇ ਅਮਰੀਕਾ 'ਚ ਹਮੇਸ਼ਾ ਤੋਂ ਬਵਾਲ ਰਿਹਾ ਹੈ। ਪਿਛਲੇ ਸਾਲ ਜਾਸੂਸੀ ਦਾ ਦੋਸ਼ ਲੱਗਾ ਕੇ ਹੁਵਾਵੇਈ 'ਤੇ ਅਮਰੀਕਾ 'ਚ ਰੋਕ ਲੱਗਾ ਦਿੱਤੀ ਗਈ ਸੀ ਹਾਲਾਂਕਿ ਕੁਝ ਮਹੀਨੇ ਬਾਅਦ ਉਸ ਨੂੰ ਹਟਾ ਲਿਆ ਗਿਆ। ਇਸ ਦੌਰਾਨ ਹੁਵਾਵੇਈ ਨੇ ਆਪਣਾ ਆਪਰੇਟਿੰਗ ਸਿਸਟਮ ਤਿਆਰ ਕੀਤਾ। ਉੱਥੇ ਹੁਣ ਅਮਰੀਕੀ ਫੌਜ ਦੇ ਸ਼ਾਰਟ ਵੀਡੀਓ ਐਪ ਟਿਕਟਾਕ ਦੇ ਇਸਤੇਮਾਲ 'ਤੇ ਵੀ ਰੋਲ ਲੱਗਾ ਦਿੱਤੀ ਗਈ ਹੈ। ਇਸ ਦੇ ਲਈ ਪਿਛੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਟਿਕਟਾਕ ਐਪ ਨਾਲ ਸਾਈਬਰ ਅਟੈਕ ਦਾ ਖਤਰਾ ਹੈ ਅਤੇ ਇਸ ਦੇ ਰਾਹੀਂ ਦੇਸ਼ ਦੀ ਜਨਤਾ ਅਤੇ ਫੌਜ ਦੀ ਜਾਸੂਸੀ ਹੋ ਸਕਦੀ ਹੈ।

ਅਮਰੀਕੀ ਫੌਜ ਦੇ ਟਿਕਟਾਕ ਇਸਤੇਮਾਲ 'ਤੇ ਬੈਨ ਨੂੰ ਲੈ ਕੇ ਅਮਰੀਕੀ ਫੈਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਰਾਬਿਨ ਨੇ ਕਿਹਾ ਕਿ ਫੌਜ ਦੇ ਟਿਕਟਾਕ ਐਪ ਦੇ ਇਸਤੇਮਾਲ 'ਤੇ ਰੋਕ ਲੱਗਾ ਦਿੱਤੀ ਗਈ ਹੈ। ਇਹ ਰੋਕ ਸ਼ੁਰੂਆਤੀ ਤੌਰ 'ਤੇ ਨੇਵੀ ਅਤੇ ਰੱਖਿਆ ਵਿਭਾਗਾਂ ਦੋਵਾਂ 'ਤੇ ਲਗਾਈ ਗਈ ਹੈ।


Karan Kumar

Content Editor

Related News