BGMI ਨੇ ਹਫ਼ਤੇ ’ਚ ਬੈਨ ਕੀਤੇ 66,233 ਅਕਾਊਂਟ, ਤੁਹਾਡਾ ਵੀ ਹੋ ਸਕਦੈ ਵੱਡਾ ਨੁਕਸਾਨ

Tuesday, Apr 05, 2022 - 01:39 PM (IST)

BGMI ਨੇ ਹਫ਼ਤੇ ’ਚ ਬੈਨ ਕੀਤੇ 66,233 ਅਕਾਊਂਟ, ਤੁਹਾਡਾ ਵੀ ਹੋ ਸਕਦੈ ਵੱਡਾ ਨੁਕਸਾਨ

ਗੈਜੇਟ ਡੈਸਕ– ਬੈਟਲਗ੍ਰਾਊਂਡ ਮੋਬਾਇਲ ਇੰਡੀਆ (BGMI) ਨੇ ਭਾਰਤ ’ਚ ਇਕ ਹਫਤੇ ’ਚ 66 ਹਜ਼ਾਰ ਤੋਂ ਵਧ ਅਕਾਊਂਟ ਬੈਨ ਕੀਤੇ ਹਨ। ਇਸਦੀ ਜਾਣਕਾਰੀ BGMI ਗੇਮ ਨੂੰ ਡਿਵੈਲਪ ਕਰਨ ਵਾਲੀ ਕੰਪਨੀ ‘ਕਰਾਫਟੋਨ’ ਨੇ ਦਿੱਤੀ ਹੈ। ਕੰਪਨੀ ਮੁਤਾਬਕ, 27 ਮਾਰਚ ਤੋਂ 3 ਅਪ੍ਰੈਲ ਵਿਚਕਾਰ ਗੇਮ ’ਚ ਚੀਟਿੰਗ ਕਰਨ ਦੇ ਦੋਸ਼ ’ਚ 66,000 ਅਕਾਊਂਟ ਨੂੰ ਬੈਨ ਕੀਤਾ ਗਿਆ ਹੈ। ਇਸਤੋਂ ਪਹਿਲਾਂ ਵੀ ਕੰਪਨੀ ਨੇ ਲੱਖਾਂ ਅਕਾਊਂਟ ਬੈਨ ਕੀਤੇ ਹਨ। BGMI ਨੇ ਹਾਲ ਹੀ ’ਚ ਗੇਮਿੰਗ ’ਚ ਪਲੇਅਰਾਂ ਨੂੰ ਨਵਾਂ ਅਨੁਭਵ ਦੇਣ ਲਈ ਲੈਂਬੋਰਗਿਨੀ ਦੇ ਨਾਲ ਸਾਂਝੇਦਾਰੀ ਕੀਤੀ ਹੈ। 

ਕਰਾਫਟੋਨ ਨੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਲੈ ਕੇ 66,233 ਅਕਾਊਂਟ ਬੈਨ ਕੀਤੇ ਹਨ। ਇਸਤੋਂ ਪਹਿਲਾਂ 21 ਤੋਂ 27 ਮਾਰਚ ਵਿਚਕਾਰ ਕੰਪਨੀ ਨੇ BGMI ਦੇ ਕੁੱਲ 22,013 ਅਕਾਊਂਟਸ ਬੈਨ ਕੀਤੇ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਪਲੇਅਰਾਂ ਦੇ ਅਕਾਊਂਟ ਅਜਿਹੇ ਸਨ ਜਿਨ੍ਹਾਂ ਨੇ ਥਰਡ ਪਾਰਟੀ ਸੋਰਸ ਤੋਂ ਐਪ ਨੂੰ ਡਾਊਨਲੋਡ ਕੀਤਾ ਸੀ। ਜਨਵਰੀ ਦੇ ਦੂਜੇ ਹਫਤੇ ’ਚ ਕੰਪਨੀ ਨੇ 50,000 ਅਕਾਊਂਟਸ ਬੈਨ ਕੀਤੇ ਸਨ। 

ਲੈਂਬੋਰਗਿਨੀ ਦੇ ਨਾਲ ਸਾਂਝੇਦਾਰੀ ਤਹਿਤ ਪਲੇਅਰਾਂ ਲਈ ਗੇਮ ’ਚ 8 ਸਕਿਨ ਨੂੰ ਉਪਲੱਬਧ ਕਰਵਾਇਆ ਗਿਆ ਹੈ। BGMI ਪਲੇਅਰਾਂ ਦੇ ਕੋਲ ਲੈਂਬੋਰਗਿਨੀ ਸਕਿਨ ਜਿੱਤਣ ਦਾ ਵੀ ਮੌਕਾ ਹੈ। ਇਸਤੋਂ ਪਹਿਲਾਂ McLaren, Tesla ਅਤੇ Koenigsegg ਵਰਗੀਆਂ ਕੰਪਨੀਆਂ ਦੇ ਨਾਲ ਸਾਂਝੇਦਾਰੀ ਕੀਤੀ ਹੈ। BGMI ਪਲੇਅਰ Lamborghini Crate ਨੂੰ 25 ਮਾਰਚ ਤੋਂ 3 ਮਈ ਵਿਚਕਾਰ ਪ੍ਰਾਪਤ ਕਰ ਸਕਦੇ ਹਨ।


author

Rakesh

Content Editor

Related News