ਭਾਰਤ ’ਚ ਜਲਦ ਲਾਂਚ ਹੋਵੇਗਾ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਦਾ ਲਾਈਟ ਵਰਜ਼ਨ

Saturday, Nov 20, 2021 - 01:15 PM (IST)

ਭਾਰਤ ’ਚ ਜਲਦ ਲਾਂਚ ਹੋਵੇਗਾ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਦਾ ਲਾਈਟ ਵਰਜ਼ਨ

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਘੱਟ ਰੈਮ ਵਾਲਾ ਫੋਨ ਹੈ ਅਤੇ ਤੁਸੀਂ ਇਸ ’ਤੇ ਬੈਟਲਗ੍ਰਾਊਂਡ ਮੋਬਾਇਲ ਇੰਡੀਆ (BGMI) ਗੇਮ ਨਹੀਂ ਖੇਡ ਪਾ ਰਹੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਗੇਮ ਡਿਵੈਲਪਰ ਕੰਪਨੀ ਕਰਾਫਟੋਨ ਜਲਦ ਹੀ BGMI Lite ਨੂੰ ਭਾਰਤ ’ਚ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਇਸ ਦੇ ਆਉਣ ਤੋਂ ਬਾਅਦ ਤੁਸੀਂ ਆਪਣੇ ਘੱਟ ਰੈਮ ਅਤੇ ਸਟੋਰੇਜ ਵਾਲੇ ਫੋਨ ’ਚ ਵੀ ਇਸ ਗੇਮ ਦਾ ਮਜ਼ਾ ਲੈ ਸਕੋਗੇ।

ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ

BGMI ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਪੋਲ ਦਾ ਆਯੋਜਨ ਹੋਇਆ ਸੀ ਜਿਸ ਵਿਚ BGMI Lite ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਇਸ ਤੋਂ ਪਤਾ ਲੱਗਾ ਸੀ ਕਿ ਲੋਕ BGMI ਗੇਮ ਦਾ ਲਾਈਟ ਵਰਜ਼ਨ ਖੇਡਣਾ ਚਾਹੁੰਦੇ ਹਨ। 

ਦੱਸ ਦੇਈਏਕਿ BGMI ਨੂੰ ਇਸੇ ਸਾਲ ਜੁਲਾਈ ’ਚ ਭਾਰਤ ’ਚ ਲਾਂਚ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਬੈਨ ਹੋਈ PUBG ਮੋਬਾਇਲ ਦਾ ਅਪਗ੍ਰੇਡਿਡ ਵਰਜ਼ਨ ਹੈ। 

ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ


author

Rakesh

Content Editor

Related News