ਸਾਵਧਾਨ: ਵਾਟਸਐਪ ''ਤੇ ਦੋਸਤ ਕਰ ਰਿਹਾ ਹੈ ਤੁਹਾਡੇ ਨਾਲ ਧੋਖਾ!
Tuesday, Feb 16, 2016 - 12:59 PM (IST)

ਜਲੰਧਰ: ਵਾਟਸਐਪ ਨਾਲ ਵਿਅਕਤੀਗਤ ਜਾਣਕਾਰੀ ਚੋਰੀ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਵਾਟਸਐਪ ''ਤੇ ਹੁਣ ਇਕ ਨਵਾਂ ਖਤਰਾ ਮੰਡਰਾ ਰਿਹਾ ਹੈ, ਜਿਸ ਦੇ ਜ਼ਰੀਏ ਯੂਜ਼ਰਸ ਦੀ ਨਿਜ਼ੀ ਜਾਣਕਾਰੀਆਂ ਚੋਰੀ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਵਾਟਸਐਪ ਯੂਜ਼ਰਸ ਨੂੰ ਇਕ ਲਿੰਕ ਮਿਲੇਗਾ ਜਿਸ ਨੂੰ ਰਿਸੀਵ ਕਰਨ ਵਾਲੇ ਯੂਜ਼ਰ ਨੂੰ ਦੋਸਤ ਵੱਲੋਂ ਆਇਆ ਮੇਸੈਜ਼ ਦੀ ਤਰ੍ਹਾਂ ਦਿਖਾਈ ਦਵੇਗਾ। ਇਸ ਲਿੰਕ ''ਤੇ ਕਲਿੱਕ ਕਰਨ ਨਾਲ ਇਕ ਅਜਿਹਾ ਪੇਜ਼ ਖੁੱਲ੍ਹੇਗਾ ਜਿਥੇ ਕੋਈ ਖਾਸ ਡਿਸਕਾਊਂਟ ਦਿੱਤਾ ਜਾਵੇਗਾ। ਡਿਸਕਾਊਂਟ ਬਟਨ ''ਤੇ ਕਲਿੱਕ ਕਰਨ ''ਤੇ ਵਿਅਕਤੀਗਤ ਜਾਣਕਾਰੀ ਬਾਰੇ ''ਚ ਪੁੱਛਿਆ ਜਾਵੇਗਾ। ਜਿਵੇਂ ਹੀ ਯੂਜ਼ਰ ਆਪਣੀ ਸਾਰੀ ਜਾਣਕਾਰੀ ਨੂੰ ਇਸ ''ਚ ਭਰੇਗਾ ਤਾਂ ਇਕ ਝੂੱਠੀ ਵੈੱਬਸਾਈਟਸ ਜ਼ਰੀਏ ਮੈਲਵੇਅਰ ਤੁਹਾਡੇ ਫੋਨ ''ਚ ਭੇਜਿਆ ਜਾਵੇਗਾ। ਇਸ ਮੈਲਵੇਅਰ ਜ਼ਰੀਏ ਹੈਕਰਸ ਤੁਹਾਡੇ ਬਾਰੇ ''ਚ ਕਈ ਅਹਿਮ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਚੋਰੀ ਕਰ ਲੈਣਗੇ।
ਡੇਵਿਡ ਈ. ਐੱਮ. ਐੱਮ ਜੋ ਕੈਸਪਰਸਕਾਈ ਲੈਬ ''ਚ ਪ੍ਰਿੰਸੀਪਲ ਸਿਕਿਊਰਿਟੀ ਰੀਸਰਚਰ ਹੈ ਦਾ ਕਹਿਣਾ ਹੈ ਕਿ ਇਹ ਸਕੈਮ ਕਈ ਭਾਸ਼ਾਵਾਂ ''ਚ ਕੰਮ ਕਰਦਾ ਹੈ ਜਿਸ ਨਾਲ ਹਰ ਤਰ੍ਹਾਂ ਦੀ ਭਾਸ਼ਾ ਨੂੰ ਯੂਜ਼ ਕਰਨ ਵਾਲੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਵੇਗਾ। ਇਸ ਮੈਸੇਜ਼ ਨਾਲ ਯੂਜ਼ਰਸ ਨੂੰ ਕਿਹਾ ਜਾਂਦਾ ਹੈ ਕਿ ਉਹ ਇਹ ਮੈਸੇਜ 10 ਕਾਂਟੈਕਟਸ ਨੂੰ ਭੇਜਣਾ ਹੋਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਪ੍ਰਮੋਸ਼ਨਲ ਆਫਰ (ਜਿਵੇਂ ਕਿ 8 ਪੌਂਡ ਦਾ ਡਿਸਕਾਉਂਟ) ਆਦਿ ਮਿਲੇਗਾ। ਇਸ ਲਾਲਚ ''ਚ ਆ ਲੋਕ ਇਸ ਸਕੈਮ ਦੇ ਧੋਖੇ ''ਚ ਫਸਦੇ ਜਾ ਰਹੇ ਹਨ ਅਤੇ ਜਦੋਂ ਤੁਸੀਂ ਇਸ ਮੈਸੇਜ਼ ਨੂੰ ਆਪਣੇ ਦੋਸਤਾਂ ਨੂੰ ਫਾਰਵਰਡ ਕਰੋਗੇ ਤਾਂ ਉਹ ਵੀ ਇਸ ਸਕੈਮ ਦੇ ਜਾਲ ''ਚ ਫਸ ਜਾਣਗੇ।