ਇਹ ਹੈ 2017 ਦੀ ਬੈਸਟ ਸਮਾਰਟਫੋਨ ਟੈਕਨਾਲੋਜੀ

Tuesday, Jun 27, 2017 - 06:21 PM (IST)

ਇਹ ਹੈ 2017 ਦੀ ਬੈਸਟ ਸਮਾਰਟਫੋਨ ਟੈਕਨਾਲੋਜੀ

ਜਲੰਧਰ- ਅੱਜ ਦੇ ਸਮੇਂ 'ਚ ਬਹੁਤ ਸਾਰੀਆਂ ਨਵੀਆਂ-ਨਵੀਆਂ ਤਕਨੀਕਾਂ ਦੀ ਖੋਜ ਕੀਤੀ ਜਾ ਰਹੀ ਹੈ। ਆਏ ਦਿਨ ਅਸੀਂ ਦੇਖਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਇਸਤੇਮਾਲ ਹੋਣ ਵਾਲੇ ਘਰੇਲੂ ਉਪਕਰਣਾਂ ਤੋਂ ਲੈ ਕੇ  ਕਾਰਾਂ, ਬਾਈਕ ਸਮੇਤ ਜੀਵਨ ਦੇ ਸਾਰੇ ਪਹਿਲੂਆਂ 'ਤੇ ਟੈਕਨਾਲੋਜੀ ਹਾਵੀ ਹੋ ਰਹੀ ਹੈ। ਉਥੇ ਹੀ ਸਭ ਤੋਂ ਘੱਟ ਸਮੇਂ 'ਚ ਸਭ ਤੋਂ ਜ਼ਿਆਦਾ ਵਾਧਾ ਜੇਕਰ ਕਿਸੇ ਫੀਲਡ 'ਚ ਦੇਖਿਆ ਗਿਆ ਹੈ ਤਾਂ ਉਹ ਹੈ ਸਮਾਰਟਫੋਨ ਉਦਯੋਗ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਏ ਦਿਨ ਮੋਬਾਇਲ ਫੋਨ ਨਿਰਮਾਤਾ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਨਵੀਂ-ਨਵੀਂ ਤਕਨੀਕ ਦਾ ਵਿਕਾਸ ਕਰ ਰਹੀਆਂ ਹਨ। ਅਜਿਹਾ ਲੱਗਦਾ ਹੈ ਕਿ ਸਾਰੀਆਂ ਕੰਪਨੀਆਂ 'ਚ ਆਪਣੇ ਗਾਹਕਾਂ ਬੈਸਟ ਦੇਣ ਦੀ ਹੋੜ ਲੱਗੀ ਹੋਵੇ। 
ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ, ਛੋਟੇ ਜਿਹੇ ਡਿਵਾਇਸ 'ਚ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸੇ ਵੀ ਆਮ ਇਨਸਾਨ ਦਾ ਕੰਮ ਹੋਰ ਆਸਾਨ ਹੋ ਸਕੇ। ਅੱਜ ਅਸੀਂ ਅਜਿਹੇ ਸਮੇਂ 'ਚ ਆ ਪਹੁੰਚੇ ਹਾਂ ਜਿਥੇ ਛੋਟੇ ਜਿਹੇ ਦਿਸਣ ਵਾਲੇ ਸਮਾਰਟਫੋਨ 'ਚ ਕਈ ਤਕਨੀਕਾਂ ਨੂੰ ਲੈਸ ਕੀਤਾ ਜਾ ਸਕਦਾ ਹੈ। ਅੱਜ ਅਸੀਂ ਅਜਿਹੀਆਂ ਹੀ 3 ਤਕਨੀਕਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਆਉਣ ਨਾਲ ਸਮਾਰਟਫੋਨ ਇੰਡਸਟਰੀ ਨੂੰ ਬਿਲਕੁਲ ਬਦਲ ਗਈ ਹੈ। 

Iris Scanner
ਸੈਮਸੰਗ ਨੇ ਹਾਲਹੀ 'ਚ ਲਾਂਚ ਕੀਤੇ ਗਏ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ 8 ਅਤੇ ਐੱਸ 8 ਪਲੱਸ ਦੇ ਨਾਲ ਆਈਰਿਸ ਸਕੈਨਰ ਨੂੰ ਪੇਸ਼ ਕੀਤਾ ਸੀ। ਸੈਮਸੰਗ ਦੁਆਰਾ ਆਪਣੇ ਫੋਨਜ਼ 'ਚ ਪਹਿਲੀ ਵਾਰ ਪੇਸ਼ ਕੀਤੀ ਗਈ ਇਸ ਆਈਰਿਸ ਤਕਨੀਕ ਦੀ ਮਦਦ ਨਾਲ ਫੋਨ ਯੂਜ਼ਰ ਦੀਆਂ ਅੱਖਾਂ ਨਾਲ ਅਨੋਖੇ ਪੈਟਨਰ ਪੜ੍ਹ ਕੇ ਫੋਨ ਨੂੰ ਅਨਲਾਕ ਕਰ ਦਿੰਦਾ ਹੈ। ਇਹ ਦੋਹਰਾਇਆ ਜਾਣ ਲਈ ਲਗਭਗ ਅਸੰਭਵ ਹੈ, ਜਿਸ ਦਾ ਅਰਥ ਹੈ ਕਿ ਆਈਰਿਸ ਪ੍ਰਮਾਣੀਕਰਣ ਤੁਹਾਡੇ ਫੋਨ ਨੂੰ ਲਾਕ ਰੱਖਣ ਅਤੇ ਇਸ ਦੀ ਸਮੱਗਰੀ ਨੂੰ ਨਿਜੀ ਰੱਖਣ ਲਈ ਸਭ ਤੋਂ ਸੁਰੱਖਿਅਤ ਤਰੀਕਾ ਹੈ। ਤੁਹਾਨੂੰ ਬਸ ਆਪਣੇ ਗਲੈਕਸੀ ਐੱਸ 8 ਜਾਂ ਐੱਸ 8 ਪਲੱਸ ਨੂੰ ਫੜ੍ਹਨ ਦੀ ਲੋੜ ਹੈ ਅਤੇ ਆਪਣੇ ਆਈਰਿਸ ਨੂੰ ਸਕੈਨ ਕਰਨ ਲਈ ਸਕਰੀਨ 'ਤੇ ਟਵਿਨ ਸਰਕਲ ਦੇ ਨਾਲ ਆਪਣੀਆਂ ਅੱਖਾਂ ਦਿਖਾਉਣੀਆਂ ਹੋਣਗੀਆਂ। 

Better low light photography
ਬੈਟਰੀ ਲੋਅ ਲਾਈਟ ਫੋਟੋਗ੍ਰਾਫੀ ਦੀ ਮਦਦ ਨਾਲ ਹੁਣ ਆਖਰਕਾਰ ਗੂਗਲ ਨੇ ਐਲਗੋਰਿਦਮ ਨੂੰ ਪਿਕਸਲ ਦੇ ਨਾਲ ਇਕ ਬਿਹਤਰ ਘੱਟ ਰੋਸ਼ਨੀ ਵਾਲੀ ਫੋਟੋਗ੍ਰਾਫੀ 'ਚ ਕ੍ਰੈਕ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਜਦੋਂ ਅਸੀਂ ਕੋਡਿੰਗ ਬਾਰੇ ਗੱਲ ਕਰਦੇ ਹਾਂ ਤਾਂ ਕੰਪਨੀ ਨੇ ਸਾਫਟਵੇਅਰ ਪੱਖ 'ਤੇ ਸਖਤ ਮਿਹਨਤ ਕੀਤੀ ਅਤੇ ਨਵਾਂ ਜੀਰੋਸਕੋਪ-ਆਧਾਰਿਤ ਵੀਡੀਓ ਸਟੇਬਿਲਾਈਜੇਸ਼ਨ ਸਿਸਟਮ ਨੂੰ ਬਣਾਇਆ ਜੋ ਕਿ ਗਿਅਰ ਡਾਟਾ ਨੂੰ ਸਮੂਥ ਪੇਨਸਿੰਗ ਅਤੇ ਸ਼ੇਕ-ਫ੍ਰੀ ਵੀਡੀਓ ਰਿਕਾਰਡਿੰਗ ਲਈ ਪ੍ਰਤੀ ਸੈਕਿੰਡ 200 ਰਿਕਾਰਡ ਕਰਦਾ ਹੈ। 

Dual camera
ਫਿੰਗਰਪ੍ਰਿੰਟ ਸਕੈਨਰ ਤੋਂ ਬਾਅਦ ਡਿਊਲ ਕੈਮਰੇ ਦੇ ਨਾਲ ਆਉਣ ਵਾਲੇ ਸਮਾਰਟਫੋਨ ਕਾਫੀ ਆਮ ਹੋ ਗਏ ਹਨ ਪਰ ਇਸ ਟੈਕਨਾਲੋਜੀ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਡਿਊਲ ਕੈਮਰਾ ਸੈੱਟਅਪ ਮੋਬਾਇਲ ਮਾਰਕੀਟ 'ਚ ਇਕ ਨਵਾਂ ਟ੍ਰੈਂਡ ਬਣ ਚੁੱਕਾ ਹੈ। ਡਿਊਲ ਸੈੱਟਅਪ 'ਚ ਦੋ ਕੈਮਰ ਲੈਂਜ਼ ਜੋ ਕਿ ਹੋਰੀਜੈਂਟਲੀ ਜਾਂ ਵਰਟੀਕਲੀ ਹੁੰਦੇ ਹਨ। ਜਦੋਂ ਇਕ ਪ੍ਰਾਈਮਰੀ ਲੈਂਜ਼ ਸਾਰੇ ਮੇਜਰ ਕੰਮ ਕਰ ਰਿਹਾ ਹੁੰਦਾ ਹੈ ਤਾਂ ਦੂਜਾ ਲੈਂਜ ਐਡੀਸ਼ਨਲ ਲਾਈਟ, ਫਿਲਡ ਆਫ ਵਿਊ ਨੂੰ ਵਧਾਉਣ ਅਤੇ ਬੈਕਗ੍ਰਾਊਂਡ ਨੂੰ ਬਲੱਰ ਕਰਨ ਦਾ ਕੰਮ ਕਰਦਾ ਹੈ।


Related News