Jio, Airtel ਤੇ VI ਦੇ 84 ਦਿਨਾਂ ਦੀ ਮਿਆਦ ਵਾਲੇ ਸਭ ਤੋਂ ਸਸਤੇ ਰੀਚਾਰਜ ਪਲਾਨ, ਦੇਖੋ ਪੂਰੀ ਲਿਸਟ

Sunday, Jul 28, 2024 - 12:45 AM (IST)

ਗੈਜੇਟ ਡੈਸਕ- ਮੋਬਾਇਲ ਰੱਖਣਾ ਹੁਣ ਹਾਥੀ ਪਾਲਨ ਦੇ ਬਰਾਬਰ ਹੋ ਗਿਆ ਹੈ ਅਤੇ ਜੇਕਰ ਤੁਹਾਡੇ ਕੋਲ ਦੋ ਸਿਮ ਕਾਰਡ ਹਨ ਤਾਂ ਸਭ ਤੋਂ ਵੱਜੀ ਮੁਸੀਬਤ ਹੈ। ਅਜਿਹਾ ਇਸ ਲਈ ਕਿਉਂਕਿ ਹਾਲ ਹੀ 'ਚ ਦੇਸ਼ ਦੀਆਂ ਤਿੰਨ ਪ੍ਰਮੁੱਖ ਟੈਲੀਕਾਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ 25 ਫੀਸਦੀ ਤਕ ਯਾਨੀ ਕਰੀਬ 600 ਰੁਪਏ ਤਕ ਮਹਿੰਗੇ ਕੀਤੇ ਹਨ। ਰੀਚਾਰਜ ਪਲਾਨ ਦੇ ਮਹਿੰਗੇ ਹੋਣ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੈ ਜਿਨ੍ਹਾਂ ਨੂੰ ਸਿਰਫ ਇਨਕਮਿੰਗ ਨਾਲ ਮਤਲਬ ਹੈ ਯਾਨੀ ਜਿਨ੍ਹਾਂ ਨੇ ਫੋਨ ਸਿਰਫ ਕਾਲ ਸੁਣਨ ਲਈ ਰੱਖਿਆ ਹੈ।

ਅਜਿਹੇ 'ਲੋਕਾਂ ਨੂੰ ਵੀ ਮਜਬੂਰੀ 'ਚ ਡਾਟਾ ਵਾਲਾ ਰੀਚਾਰਜ ਕਰਵਾਉਣਾ ਪੈ ਰਿਹਾ ਹੈ ਕਿਉਂਕਿ ਬਿਨਾਂ ਡਾਟਾ ਕੋਈ ਪਲਾਨ ਹੀ ਬਜ਼ਾਰ 'ਚ ਉਪਲੱਬਧ ਨਹੀਂ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਤਿੰਨ ਅਜਿਹੇ ਰੀਚਾਰਜ ਪਲਾਨ ਦੱਸਾਂਗੇ ਜਿਨ੍ਹਾਂ ਦੇ ਨਾਲ ਲੰਬੀ ਮਿਆਦ ਮਿਲਦੀ ਹੈ ਅਤੇ ਇਹ ਪਲਾਨ ਸਸਤੇ ਵੀ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਇਹ ਵੀ ਪੜ੍ਹੋ- SIM ਪੋਰਟ ਕਰਵਾਉਣ ਤੋਂ ਪਹਿਲਾਂ ਜਾਣ ਲਓ ਤੁਹਾਡੇ ਇਲਾਕੇ 'ਚ BSNL ਦਾ ਨੈੱਟਵਰਕ ਹੈ ਜਾਂ ਨਹੀਂ, ਇਹ ਹੈ ਤਰੀਕਾ

ਜੀਓ ਦਾ ਇਨਕਮਿੰਗ ਲਈ ਸਭ ਤੋਂ ਸਸਤਾ ਪਲਾਨ

479 ਰੁਪਏ ਦਾ ਪਲਾਨ- ਇਹ ਰਿਲਾਇੰਸ ਜੀਓ ਦਾ ਸਭ ਤੋਂ ਸਸਤਾ 84 ਦਿਨਾਂ ਦੀ ਮਿਆਦ ਵਾਲਾ ਪਲਾਨ ਹੈ। ਇਹ ਪਲਾਨ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਡਾਟਾ ਦੀ ਲੋੜ ਬਹੁਤ ਘੱਟ ਹੈ। ਇਸ ਵਿਚ ਤੁਹਾਨੂੰ ਕੁੱਲ 6 ਜੀ.ਬੀ. ਡਾਟਾ ਦੇ ਨਾਲ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਅਤੇ 1000 ਐੱਸ.ਐੱਮ.ਐੱਸ. ਮਿਲਣਗੇ। ਜੇਕਰ ਤੁਹਾਨੂੰ ਸਿਰਫ ਇਨਕਮਿੰਗ ਲਈ ਕੋਈ ਪਲਾਨ ਚਾਹੀਦਾ ਹੈ ਤਾਂ ਇਹ ਤੁਹਾਡੇ ਲਈ ਹੈ। ਇਹ ਪਲਾਨ ਤੁਹਾਨੂੰ ਹਰ ਮਹੀਨੇ ਕਰੀਬ 159 ਰੁਪਏ ਦਾ ਪਵੇਗਾ।

ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ

ਏਅਰਟੈੱਲ ਦਾ ਇਨਕਮਿੰਗ ਲਈ ਸਭ ਤੋਂ ਸਸਤਾ ਪਲਾਨ

509 ਰੁਪਏ ਦਾ ਪਲਾਨ- ਏਅਰਟੈੱਲ ਦਾ ਇਹ ਸਭ ਤੋਂ ਸਸਤਾ 84 ਦਿਨਾਂ ਦੀ ਮਿਆਦ ਵਾਲਾ ਪਲਾਨ ਹੈ। ਇਸ ਪਲਾਨ ਦੇ ਨਾਲ ਕੁੱਲ 6 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਹ ਪਲਾਨ ਵੀ ਖਾਸਤੌਰ 'ਤੇ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਸਿਰਫ ਇਨਕਮਿੰਗ ਕਾਲਿੰਗ ਦੀ ਲੋੜ ਹੈ।

ਵੋਡਾਫੋਨ-ਆਈਡੀਆ ਦਾ ਇਨਕਿਮਿੰਗ ਲਈ ਸਭ ਤੋਂ ਸਸਤਾ ਪਲਾਨ

509 ਰੁਪਏ ਦਾ ਪਲਾਨ- ਇਹ ਕੰਪਨੀ ਦਾ ਸਭ ਤੋਂ ਸਸਤਾ 84 ਦਿਨਾਂ ਦੀ ਮਿਆਦ ਵਾਲਾ ਪਲਾਨ ਹੈ। ਇਸ ਵਿਚ ਕੁਲ 6 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਹ ਪਲਾਨ ਉਨ੍ਹਾਂ ਲਈ ਬਿਹਤਰ ਹੈ ਜਿਨ੍ਹਾਂ ਨੂੰ ਡਾਟਾ ਨਹੀਂ ਸਗੋਂ ਕਾਲਿੰਗ ਦੀ ਲੋੜ ਹੈ।

ਨੋਟ- ਇਹ ਸਾਰੇ ਪਲਾਨ ਤੁਹਾਨੂੰ ਕੰਪਨੀਆਂ ਦੀ ਸਾਈਟ 'ਤੇ ਹੀ ਨਜ਼ਰ ਆਉਣਗੇ। ਜੇਕਰ ਤੁਸੀਂ ਗੂਗਲ ਪੇਅ, ਫੋਨ ਪੇਅ ਜਾਂ ਪੇਟੀਐੱਮ ਤੋਂ ਰੀਚਾਰਜ ਕਰਵਾਉਂਦੇ ਹੋ ਤਾਂ ਇਹ ਪਲਾਨ ਤੁਹਾਨੂੰ ਨਹੀਂ ਦਿਸਣਗੇ। ਇਨ੍ਹਾਂ ਪਲਾਨਾਂ ਨੂੰ ਤੁਸੀਂ ਇਨ੍ਹਾਂ ਕੰਪਨੀਆਂ ਦੇ ਐਪ ਤੋਂ ਵੀ ਰੀਚਾਰਜ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ- ਮੋਬਾਈਲ ਦੀਆਂ ਵਧ SIM ਕਾਰਨ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਹੋਵੇਗਾ 2 ਲੱਖ ਤੱਕ ਜੁਰਮਾਨਾ, ਜਾਣੋ ਕੀ ਹੈ ਵਜ੍ਹਾ


Rakesh

Content Editor

Related News