ਸਾਲ 2018 ਦੀਆਂ ਟਾਪ ਐਂਡ੍ਰਾਇਡ ਤੇ iOS ਐਪਸ
Monday, Dec 24, 2018 - 03:45 PM (IST)

ਗੈਜੇਟ ਡੈਸਕ- ਹਰ ਸਾਲ ਐਂਡ੍ਰਾਇਡ ਫੋਨ ਲਈ ਗੂਗਲ ਪਲੇਅ-ਸਟੋਰ 'ਤੇ ਕਈ ਸਾਰੀਆਂ ਐਪ ਪਬਲਿਸ਼ ਹੁੰਦੀਆਂ ਹਨ। ਕੁਝ ਐਪਸ ਅਜਿਹੀਆਂ ਹੁੰਦੀਆਂ ਹਨ ਜੋ ਲਾਂਚ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ। ਸਾਲ 2018 ਖਤਮ ਹੋ ਰਿਹਾ ਹੈ। ਅਜਿਹੇ 'ਚ ਇਕ ਨਜ਼ਰ ਪਾਉਂਦੇ ਹਾਂ ਸਾਲ 2018 ਦੀਆਂ ਖਾਸ ਐਪਸ 'ਤੇ।
TikTok
TikTok ਦਾ ਨਾ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਹਾਲ ਹੀ 'ਚ ਟਿੱਕਟਾਕ ਦੇ ਨਾਲ Musical.ly ਨੇ ਸਾਂਝੇਦਾਰੀ ਕੀਤੀ ਹੈ। ਇਸ ਸੋਸ਼ਲ ਮੀਡੀਆ ਐਪ ਦੀ ਮਦਦ ਨਾਲ ਲੋਕ ਛੋਟੇ-ਛੋਟੇ ਮਜ਼ਾਕੀਆ ਵੀਡੀਓ ਬਣਾ ਰਹੇ ਹੋ। ਇਹ ਐਪ ਐਂਡ੍ਰਾਇਡ ਤੇ ਆਈਫੋਨ ਦੋਨਾਂ ਲਈ ਹੈ।
Google pay- ਗੂਗਲ ਪੇਅ (ਤੇਜ)
ਤੁਹਾਡੇ 'ਚੋ ਕਈ ਲੋਕ ਨੇ ਗੂਗਲ ਦੀ ਡਿਜੀਟਲ ਪੇਮੈਂਟ ਐਪ ਗੂਗਲ ਪੇਅ ਇਸਤੇਮਾਲ ਕੀਤੀ ਹੋਵੇਗੀ। ਕੁਝ ਮਹੀਨੇ ਪਹਿਲਾਂ ਹੀ ਇਸ ਦਾ ਨਾ ਬਦਲਿਆ ਹੈ। ਪਹਿਲਾਂ ਇਸ ਦਾ ਨਾ ਗੂਗਲ ਤੇਜ ਐਪ ਸੀ। ਸ਼ੁਰੂਆਤ 'ਚ ਇਸ ਐਪ ਦੇ ਨਾਲ ਕੈਸ਼ਬੈਕ ਆਫਰ ਵੀ ਦਿੱਤਾ ਗਿਆ ਸੀ। ਇਸ ਐਪ 'ਚ ਯੂਨਿਫਾਇਡ ਪੇਮੈਂਟ ਇੰਟਿਗਰੇਸ਼ਨ (ਯੂਪੀਆਈ) ਦੀ ਸਪੋਰਟ ਦਿੱਤੀ ਗਈ ਹੈ। WhatsApp Business
ਵਟਸਐਪ ਨੇ ਐਂਡ੍ਰਾਇਡ ਤੇ ਆਈਫੋਨ ਦੋਵਾਂ ਫੋਨ ਲਈ ਆਪਣਾ ਬਿਜਨੈੱਸ ਐਪ ਲਾਂਚ ਕੀਤੀ ਸੀ ਜਿਸ ਦੇ ਰਾਹੀਂ ਲੋਕ ਆਪਣਾ ਵਪਾਰ ਕਰ ਸਕਦੇ ਹਨ ਤੇ ਵੇਰੀਫਾਇਡ ਅਕਾਊਂਟ ਦੇ ਰਾਹੀਂ ਗਾਹਕਾਂ ਨਾਲ ਗੱਲ ਕਰ ਸੱਕਦੇ ਹਨ। Amazon Prime Videos
ਜੇਕਰ ਤੁਸੀਂ ਵੈੱਬ ਸੀਰੀਜ ਮਿਰਜਾਪੁਰ ਵੇਖੀ ਹੋਵੋਗੇ ਤਾਂ ਤੁਸੀਂ ਅਮੇਜ਼ਾਨ ਪ੍ਰਾਈਮ ਵੀਡੀਓ ਦੇ ਬਾਰੇ 'ਚ ਜਾਣਦੇ ਹੀ ਹੋਵੋਗੇ। ਅਮੇਜ਼ਾਨ ਪ੍ਰਾਈਮ ਵੀਡੀਓ 'ਤੇ ਵੀ ਐਕਸਕਲੂਜ਼ਿਵ ਵੀਡੀਓ ਕੰਟੈਂਟ ਦਿਖਾਏ ਜਾ ਰਹੇ ਹਨ। ਹਾਲਾਂਕਿ ਇਸ ਵੀਡੀਓ 'ਤੇ ਕਈ ਸੰਗਠਨਾਂ ਨੇ ਇਤਰਾਜ ਜਤਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ 'ਚ ਅਸ਼ਲੀਲਤਾ ਹੈ। ਅਮੇਜ਼ਾਨ ਪ੍ਰਾਈਮ ਵੀਡੀਓ 'ਤੇ ਤੁਸੀਂ ਹਿੰਦੀਆਂ, ਅਗਰੇਜੀ ਸਮੇਤ ਕਈ ਭਾਸ਼ਾਵ 'ਚ ਵੀਡੀਓ ਵੇਖ ਸਕਦੇ ਹੋ।
JioTV
ਪੂਰੇ ਸਾਲ ਜਿਓ ਟੀ. ਵੀ ਤੇ ਏਅਰਟੈੱਲ ਟੀ. ਵੀ 'ਚ ਟੱਕਰ ਰਹੀ ਹੈ। ਹਾਲਤ ਇਹ ਰਹੀ ਹੈ ਕਿ ਗੂਗਲ ਪਲੇਅ-ਸਟੋਰ 'ਤੇ ਟ੍ਰੈਂਡਿੰਗ ਐਪ ਦੀ ਲਿਸਟ 'ਚ ਇਹ ਦੋਨੋਂ ਐਪ ਕਈ ਵਾਰ ਵੇਖੇ ਗਈਆਂ। ਜੀਓ ਟੀ. ਵੀ. 'ਤੇ ਜਿਓ ਫ੍ਰੀ ਚ ਵੀਡੀਓ ਤੇ ਫਿਲਮਾਂ ਦੇਖਣ ਦਾ ਮੌਕਾ ਦਿੰਦਾ ਹੈ, ਹਾਲਾਂਕਿ ਇਸ ਦੇ ਲਈ ਜਿਓ ਦਾ ਸਿਮ ਕਾਰਡ ਹੋਣਾ ਜਰੂਰੀ ਹੈ। Google Files Go
ਗੂਗਲ ਨੇ ਐਂਡ੍ਰਾਇਡ ਸਮਾਰਟਫੋਨ ਦੀਆਂ ਜੰਕ ਫਾਈਲਜ਼ ਨੂੰ ਹਟਾਉਣ ਤੇ ਫਾਈਲ ਸ਼ੇਅਰ ਕਰਨ ਲਈ ਫਾਈਲਜ਼ ਗੋ ਨਾ ਨਾਲ ਇਕ ਐਪ ਲਾਂਚ ਕੀਤੀ। ਇਸ ਐਪ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤੀ। ਇਸ ਐਪ ਦਾ ਮੁਕਾਬਲਾ ਸ਼ੇਅਰਇਟ ਦੇ ਨਾਲ ਰਿਹਾ।
Dual Space
ਸਮਾਰਟਫੋਨ 'ਚ ਇਕੱਠੇ ਦੋ ਫੇਸਬੁੱਕ, ਵਟਸਐਪ ਜਿਹੀਆਂ ਐਪ ਚਲਾਉਣ ਲਈ ਲੋਕ ਡਿਊਲ ਸਪੇਸ ਐਪ ਦਾ ਇਸਤੇਮਾਲ ਕਰਦੇ ਹਨ। ਉਂਝ 2017 'ਚ ਹੀ ਪੈਲੇਰਲ ਸਪੇਸ ਨਾ ਨਾਲ ਇਕ ਐਪ ਲਾਂਚ ਹੋਈ ਸੀ ਜੋ ਕਾਫ਼ੀ ਮਸ਼ਹੂਰ ਹੋਈ ਸੀ।
Youtube Go
ਗੂਗਲ ਨੇ ਘੱਟ ਰੈਮ ਤੇ ਐਂਡ੍ਰਾਇਡ ਗੋ ਵਾਲੇ ਸਮਾਰਟਫੋਨ ਲਈ YouTube Go ਲਾਂਚ ਕੀਤਾ ਹੈ ਜੋ ਕਿ ਯੂਟਿਊਬ ਦੇ ਅਸਲੀ ਐਪ ਦਾ ਲਾਈਟ ਵਰਜ਼ਨ ਹੈ। ਇਸ ਐਪ 'ਚ ਵੀ ਤੁਸੀਂ ਸਾਰੀਆਂ ਵੀਡੀਓਜ਼ ਚੰਗੀ ਕੁਆਲਿਟੀ 'ਚ ਵੇਖ ਸਕਦੇ ਹੋ। ਇੰਟਰਨੈੱਟ ਦੀ ਸਪੀਡ ਘੱਟ ਹੋਣ 'ਤੇ ਵੀ ਇਹ ਐਪ ਠੀਕ ਤਰਾਂ ਨਾਲ ਕੰਮ ਕਰਦਾ ਹੈ। JioSaavn
ਜਿਓ ਮਿਊਜਿਕ ਤੇ ਸਾਵਣ ਦੇ ਇਕ ਹੋਣ ਦੀ ਖਬਰ ਕਾਫ਼ੀ ਪਹਿਲਾਂ ਤੋਂ ਚੱਲ ਰਹੀ ਸੀ ਤੇ ਹਾਲ ਹੀ 'ਚ ਦੋਨਾਂ ਨੂੰ ਮਿਲਾ ਕੇ JioSaavn ਐਪ ਬਣਾਈ ਗਈ ਹੈ। ਇਸ ਐਪ ਦੇ ਰਾਹੀਂ ਤੁਸੀਂ 45 ਮਿਲੀਅਨ ਤੋਂ ਵੀ ਜ਼ਿਆਦਾ ਗਾਣੇ ਸੁੱਣ ਸਕਦੇ ਹੋ। ਇਸ 'ਤੇ ਭੋਜਪੁਰੀ, ਹਿੰਦੀਆਂ, ਅੰਗਰੇਜ਼ੀ ਅਤੇ ਮਰਾਠੀ ਵਰਗੀਆਂ ਕਈ ਭਾਸ਼ਾਵਾਂ ਦੇ ਗਾਣੇ ਮਿਲਣਗੇ।