ਲੇਟੈਸਟ ਫੀਚਰਸ ਨਾਲ ਲੈਸ ਹਨ ਇਹ Android Smartwatch, ਜਾਣੋ ਫੀਚਰਸ

Sunday, Jul 30, 2017 - 11:55 AM (IST)

ਲੇਟੈਸਟ ਫੀਚਰਸ ਨਾਲ ਲੈਸ ਹਨ ਇਹ Android Smartwatch, ਜਾਣੋ ਫੀਚਰਸ

ਜਲੰਧਰ- ਮੌਜੂਦਾ ਸਮੇਂ 'ਚ ਸਮਾਰਟਫੋਨ ਦੇ ਨਾਲ-ਨਾਲ ਯੂਜ਼ਰਸ 'ਚ ਸਮਾਰਟਵਾਚ ਲਈ ਵੀ ਕਾਫ਼ੀ ਕਰੇਜ ਦੇਖਣ ਨੂੰ ਮਿਲ ਰਿਹਾ ਹੈ। ਲੋਕ ਹੁਣ ਸਧਾਰਣ ਘੜੀ ਦੀ ਜਗ੍ਹਾ ਸਮਾਰਟਵਾਚ ਨੂੰ ਖਰੀਦਣਾ ਜ਼ਿਆਦਾ ਪਸੰਦ ਕਰਦੇ ਹਨ। ਸਮਾਰਟਵਾਚ 'ਚ ਕਈ ਅਜਿਹੇ ਫੀਚਰਸ ਮੌਜੂਦ  ਹੁੰਦੇ ਹੈ ਜੋ ਯੂਜ਼ਰਸ ਲਈ ਕਾਫ਼ੀ ਯੂਜ਼ਫੂਲ ਹੁੰਦੇ ਹੈ। ਸਮਾਰਟਵਾਚ 'ਚ ਦਿੱਤੇ ਗਏ ਹਾਈ-ਟੈੱਕ ਫੀਚਰਸ ਇਨ੍ਹਾਂ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਂਦੇ ਹੈ। 

LG Watch Sport
ਕੀਮਤ : 22,466 ਰੁਪਏ

ਐੱਲ. ਜੀ ਵਾਚ ਸਪੋਰਟ 'ਚ ਸਭ ਕੁੱਝ ਹੈ : ਇੱਕ ਬਹੁਤ ਸੁੰਦਰ P-OLED ਡਿਸਪਲੇ ਹਾਈ-ਸਪੀਡ ਪ੍ਰੋਸੈਸਰ, ਐਂਡ੍ਰਾਇਡ ਪੇਅ ਲਈ ਐੱਨ, ਐੱਫ. ਸੀ, ਆਜ਼ਾਦ ਕੁਨੈੱਕਟੀਵਿਟੀ ਲਈ ਐੱਲ. ਟੀ. ਈ ਅਤੇ ਇਕ ਵੱਡੀ 430 ਐੱਮ,ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਹ ਐਂਡ੍ਰਾਇਡ ਵੇਇਰ 2.0 ਦੇ ਨਾਲ ਆਉਣ ਵਾਲਾ ਪਹਿਲਾ ਸਮਾਰਟਵਾਚ ਹੈ। ਜਿਸ 'ਚ ਇਕ ਰਿਫਰੇਸ਼ ਇੰਟਰਫੇਸ ਅਤੇ ਬਿਹਤਰ ਸੂਚਨਾਵਾਂ ਸ਼ਾਮਿਲ ਹਨ।PunjabKesari

LG Watch Style
ਕੀਮਤ : 16,950 ਰੁਪਏ
ਇਹ ਵਾਚ ਕਵਾਲਕਾਮ ਸਨੈਪਡ੍ਰੈਗਨ ਵੀਅਰ 2100 ਅਤੇ 4ਜੀ. ਬੀ ਰੈਮ ਤੋਂ ਲੈਸ ਹੈ। ਇਸ 'ਚ 512ਐੱਮ. ਬੀ ਦੀ ਸਟੋਰੇਜ਼ ਦਿੱਤੀ ਗਈ ਹੈ। ਇਸ 'ਚ 1.2 ਇੰਚ ਦੀ P-OLED ਡਿਸਪਲੇ ਦਿੱਤਾ ਗਿਆ ਹੈ। ਇਸ 'ਚ 240 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਸ ਵਾਚ ਨੂੰ IP67 ਰੇਟਿੰਗ ਦਿੱਤੀ ਗਈ ਹੈ, ਜੋ ਇਸ ਨੂੰ ਡਸਟ ਅਤੇ ਵਾਟਰ ਰੇਜਿਸਟੇਂਟ ਬਣਾਉਂਦੀ ਹੈ । ਕੁਨੈੱਕਟੀਵਿਟੀ ਲਈ ਇਸ 'ਚ ਵਾਈ- ਫਾਈ , ਬਲੂਟੁੱਥ ਜਿਹੇ ਫੀਚਰਸ ਦਿੱਤੇ ਗਏ ਹਨ।PunjabKesari

 

Huawei Watch 2 Classic
ਕੀਮਤ  :  26 , 999 ਰੂਪਏ
ਇਹ ਓਰਿਜਨਲ ਹੁਵਾਵੇ ਵਾਚ ਵਰਗੀ ਨਹੀਂ ਲਗਦੀ ਹੈ ਪਰ ਹੁਵਾਵੇ ਵਾਚ 2 ਕਲਾਸਿਕ ਕੰਪਨੀ ਦੀ ਨਵੀਂ ਐਂਡ੍ਰਾਇਡ ਵਿਅਰ ਸੀਰੀਜ਼ ਹੈ। ਇਹ ਸਮਾਰਟਵਾਚ ਮੇਟਲ ਦੀ ਬਣੀ ਹੋਈ ਹੈ । ਇਸ 'ਚ 1.2 ਇੰਚ ਦੀ OL54 ਪੈਨਲ ਅਤੇ ਇਕ ਆਰਾਮਦਾਈਕ ਲੈਦਰ ਬੇਲਟ ਦੇ ਨਾਲ ਪੇਸ਼ ਕੀਤੀ ਗਈ ਹੈ। ਨਾਲ ਹੀ ਹਾਰਟ ਰੇਟ ਮਾਨੀਟਰ ਅਤੇ ਜੀ. ਪੀ. ਐੱਸ ਜਿਹੇਂ ਫੀਚਰ ਇਸ 'ਚ ਦਿੱਤੇ ਗਏ ਹੈ।PunjabKesari

Asus ZenWatch 2
ਕੀਮਤ : 23,690 ਰੁਪਏ
ਜ਼ੈਨਵਾਚ 2 1.45 ਇੰਚ ਅਤੇ 1.63 ਇੰਚ ਦੇ ਮਾਡਲ 'ਚ ਉਪਲੱਬਧ ਹੈ। ਇਸ 'ਚ ਹਾਰਟ ਰੇਟ ਮਾਨੀਟਰ ਜਿਹੇ ਫੀਚਰ ਸ਼ਾਮਿਲ ਕੀਤੇ ਗਏ ਹਨ। ਜ਼ੈਨਵਾਚ 2 ਐਂਡ੍ਰਾਇਡ 5.1.1 ਕੰਮ ਕਰਦਾ ਹੈ। ਜ਼ੈਨਵਾਚ 2 ਇਕ ਸਨੈਪਡ੍ਰੈਗਨ 400 ਦੁਆਰਾ 1.2 ਗੀਗਾਹਰਟਜ਼ 'ਤੇ ਸੰਚਾਲਿਤ ਹੈ। ਇਸ 'ਚ 512 ਐੱਮ. ਬੀ ਰੈਮ ਅਤੇ 4 ਜੀ. ਬੀ ਆਨ-ਬੋਰਡ ਮੈਮਰੀ ਦਿੱਤੀ ਗਈ ਹੈ।PunjabKesari


Related News