ਕੀਮਤਾਂ ਵਧਣ ਤੋਂ ਪਹਿਲਾਂ ਕਾਰਾਂ ਦੀਆਂ ਕੀਮਤਾਂ ''ਚ ਮਿਲੀ ਛੋਟ
Friday, Dec 23, 2016 - 01:24 PM (IST)
.jpg)
ਜਲੰਧਰ - ਅਗਲੇ ਸਾਲ ਜਨਵਰੀ ਦੇ ਮਹੀਨੇ ਤੋਂ ਕਾਰ ਨਿਰਮਾਤਾ ਕੰਪਨੀਆਂ ਨੇ ਕਾਰਾਂ ਦੇ ਮੁੱਲ 3 ਫੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਪਰ ਜੇਕਰ ਤੁਸੀਂ ਘੱਟ ਕੀਮਤ ''ਤੇ ਕਾਰ ਦਾ ਮੌਜੂਦਾ ਮਾਡਲ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸ ਮਹੀਨੇ ਦੇ ਕੁੱਝ ਹੀ ਦਿਨ ਬਚੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਕੰਪਨੀਆਂ ਦੇ ਬਾਰੇ ''ਚ ਜੋ ਕਾਰਾਂ ''ਤੇ ਛੋਟ ਦੇ ਰਹੀ ਹੈ।
1. ਮਾਰੂਤੀ ਸੁਜ਼ੂਕੀ ਆਲਟੋ 800 ਅਤੇ ਆਲਟੋ ਕੇ 10 ਏ. ਐੱਮ. ਟੀ ''ਤੇ 55 ਹਜ਼ਾਰ ਰੁਪਏ ਤੱਕ ਦੀ ਛੋਟ, ਵੈਗਨ ਆਰ ''ਤੇ 68 ਹਜ਼ਾਰ ਰੁਪਏ ਤੱਕ ਦੀ ਛੋਟ, ਸਵਿੱਫਟ ਡੀਜ਼ਲ ਵੇਰਿਅੰਟ ''ਤੇ 35 ਹਜ਼ਾਰ ਅਤੇ ਆਰਟਿਗਾ ਦੇ ਡੀਜਲ ਵੇਰੀਅੰਟ ''ਤੇ 45 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ।
2. ਦੱਖਣੀ ਕੋਰੀਆਈ ਵਾਹਨ ਨਿਰਮਾਤਾ ਕੰਪਨੀ ਹੁੰਡਈ ਨੇ ਆਪਣੀ ਹੈੱਚਬੈੱਕ ਕਾਰ ਇਯਾਨ, ਆਈ10, ਗਰੈਂਡ ਆਈ10, ਏਲੀਟ ਆਈ20, ਵਰਨਾ ਅਤੇ ਸੈਂਟਾਫੇ ਜਿਹੇ ਮਾਡਲਾਂ ''ਤੇ 60 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਹੈ।
3. ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਬ੍ਰਿਓ ਦੇ ਫੇਸਲਿਫਟ ਵੇਰਿਅੰਟ ''ਤੇ 5 ਹਜ਼ਾਰ ਅਤੇ ਕਾਂਪਲੀਮੈਂਟਰੀ ਇੰਸ਼ਯੋਰੇਂਸ ਦੇ ਨਾਲ 35 ਹਜ਼ਾਰ ਰੁਪਏ ਦੇ ਫਾਇਦੇ। ਹੌਂਡਾ ਅਮੇਜ ''ਤੇ ਇੰਸ਼ਯੋਰੇਂਸ ਫ੍ਰੀ ਅਤੇ ਐੱਕਸਚੇਂਜ ''ਤੇ 10 ਹਜ਼ਾਰ ਰੁਪਏ ਦਾ ਬੋਨਸ ਦਿੱਤਾ ਹੈ। ਇਸ ਤੋਂ ਇਲਾਵਾ ਹੌਂਡਾ ਬੀ-ਆਰ-ਵੀ ਦੇ ਨਾਲ 36 ਹਜ਼ਾਰ ਰੁਪਏ ਦੀ ਅਸੈਸਰੀਜ਼ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਾਟਾ ਮੋਟਰਸ, ਹੁੰਡਈ ਮੋਟਰ ਇੰਡੀਆ, ਨਿਸਾਨ, ਟੋਇਟਾ, ਰੇਨੋ ਸਹਿਤ ਹੋਰ ਕਾਰ ਬਣਾਉਣ ਵਾਲੀ ੋਕੰਪਨੀਆਂ ਵੀ ਜਨਵਰੀ ਤੋਂ ਕਾਰਾਂ ਦੇ ਮੁੱਲ ਵਧਾਉਣ ਦੀ ਘੋਸ਼ਣਾ ਕਰ ਚੁੱਕੀਆਂ ਹਨ।