ਲਾਂਚ ਤੋਂ ਪਹਿਲਾਂ ਜਾਣੋ ਆਈਫੋਨ7 ਦੀਆਂ 7 ਜ਼ਰੂਰੀ ਗੱਲਾਂ

Wednesday, Sep 07, 2016 - 11:42 AM (IST)

ਲਾਂਚ ਤੋਂ ਪਹਿਲਾਂ ਜਾਣੋ ਆਈਫੋਨ7 ਦੀਆਂ 7 ਜ਼ਰੂਰੀ ਗੱਲਾਂ
ਜਲੰਧਰ : ਨਵੇਂ ਆਈਫੋਨ 7 ਦੇ ਲਾਂਚ ਹੋਣ ''ਚ ਕੁਝ ਘੰਟੇ ਹੀ ਬਾਕੀ ਹਨ ਤੇ ਟੈੱਕ ਜਗਤ ''ਚ ਗਹਿਮਾ ਗਹਿਮੀ ਜ਼ੋਰਾਂ ''ਤੇ ਹੈ। ਹਰ ਕੋਈ ਜਾਣਦਾ ਹੈ ਕਿ ਇਹ ਸਾਲ ਦਾ ਸਭ ਤੋਂ ਵੱਡਾ ਸਮਾਰਟਫੋਨ ਲਾਂਚ ਈਵੈਂਟ ਹੋਵੇਗਾ ਤੇ ਐਪਲ ਵੱਲੋਂ ਇਸ ਈਵੈਂਟ ਨੂੰ ਲਾਈਵ ਸਟ੍ਰੀਮ ਵੀ ਕੀਤਾ ਜਾਵੇਗਾ। ਅੱਜ ਐਪਲ ਆਈਫੋਨ 7 ਤੇ 7 ਪਲੱਸ ਦੇ ਲਾਂਚ ਹੋਣ ਤੋਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਅਜਿਹੀਆਂ 7 ਚੀਜ਼ਾਂ ਦੀ ਜਾਣਕਾਰੀ ਦਿੱਤੀ ਜਾਵੇਗੀ, ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜ਼ਰੂਰੀ ਹੈ : 
 
ਲਾਂਚ ਈਵੈਂਟ : ਇਹ ਈਵੈਂਟ ਸਾਨ-ਫ੍ਰਾਂਸਿਸਕੋ ਦੇ ਬਿੱਲ ਗ੍ਰਾਹਮ ਸਿਵਿਕ ਆਡੀਟੋਰੀਅਮ ''ਚ ਹੋਵੇਗਾ ਤੇ ਐਪਲ ਵੱਲੋਂ ਇਸ ਈਵੈਂਟ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ ਜਾਵੇਗੀ ਤਾਂ ਜੋ ਦੁਨੀਆ ਭਰ ਦੇ ਲੋਕ ਇਸ ਦਿਨ ਐਪਲ ਨਾਲ ਜੁੜ ਸਕਣ। 
Chip : ਤਾਜ਼ਾ ਜਾਣਕਾਰੀ ਮੁਤਾਬਕ ਆਈਫੋਨ 7 ''ਚ ਐਪਲ ਦੀ ਨਵੀਂ 110 ਚਿੱਪ ਲੱਗੀ ਹੋਵੇਗੀ ਜੋ 2.4 ਗੀਗਾਹਰਟਜ਼ ਦੀ ਸਪੀਡ ਨਾਲ ਕੰਮ ਕਰੇਗੀ।
 
Water safe : ਜੀ ਹਾਂ ਹੁਣ ਤੁਹਾਡਾ ਆਈਫੋਨ ਪਾਣੀ ''ਚ ਡਿੱਗ ਕੇ ਖਰਾਬ ਨਹੀਂ ਹੋਵੇਗਾ। ਡੈਕਨ ਕ੍ਰੋਨੀਕਲਜ਼ ਦੀ ਰਿਪੋਰਟ ਮੁਤਾਬਕ ਨਵਾਂ ਆਈਫੋਨ ਆਈ. ਪੀ. ਐਕਸ. 7 ਸਰਟੀਫਾਈਡ ਹੋਵੇਗਾ। ਇਸ ਦਾ ਮਤਲਬ ਆਈਫੋਨ ਸਪੈਸ਼ਲ ਤੇ ਡਸਟ ਪਰੂਫ ਹੋਵੇਗਾ ਤੇ 1 ਮੀਟਰ ਪਾਣੀ ਦੀ ਡੂੰਘਾਈ ''ਚ 30 ਮਿੰਟਾਂ ਤੱਕ ਤੁਹਾਡਾ ਸਾਥ ਦੇ ਸਕੇਗਾ।
 
Better camera : ਆਈਫੋਨ 6 ਦੇ ਕੈਮਰੇ ਨੂੰ ਯੂਜ਼ਰਸ ਨੇ ਵਧੀਆ ਰਿਸਪਾਂਸ ਦਿੱਤਾ ਸੀ ਪਰ ਐਪਲ ਹਰ ਵਾਰ ਕੁਝ ਬਿਹਤਰ ਕਰਨਾ ਚਾਹੁੰਦੀ ਹੈ, ਇਸ ਲਈ ਆਈਫੋਨ 7 ਤੇ 7 ਪਲੱਸ ''ਚ 12 ਮੈਗਾਪਿਕਸਲ ਕੈਮਰਾ ਦਿੱਤਾ ਜਾਵੇਗਾ, ਜਿਸ ''ਚ ਆਪਟੀਕਲ ਜ਼ੂਮ ਨਾਲ ਤੇ ਵੱਖ ਤੋਂ ਲਾਈਟ ਫੀਲਡ ਕੈਮਰਾ ਐਪਲੀਕੇਸ਼ਨ ਮਿਲੇਗੀ।
 
What''s out : ਇਸ ਵਾਰ ਆਈਫੋਨ ''ਚੋਂ 16 ਜੀ.ਬੀ. ਤੇ 64 ਜੀ.ਬੀ. ਮਾਡਲਜ਼ ਦੀ ਛੁੱਟੀ ਹੋ ਸਕਦੀ ਹੈ ਤੇ ਇਨ੍ਹÎਾਂ ਦੀ ਥਾਂ ਆਈਫੋਨ 7 ਤੇ 4 ਪਲੱਸ ਮਾਡਲਜ਼ ''ਚ 32 ਜੀ.ਬੀ., 128 ਜੀ.ਬੀ. ਤੇ 256 ਜੀ.ਬੀ. ਵੇਰੀਐਂਟ ਦੇਖਣ ਨੂੰ ਮਿਲ ਸਕਦਾ ਹੈ। ਰੈਮ ਦੇ ਮਾਮਲੇ ''ਚ ਨਵੇਂ ਆਈਫੋਨ ''ਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
 
What''s in : ਟੈੱਕ ਰੂਮਰਜ਼ ਦੀ ਮੰਨੀਏ ਤਾਂ ਐਪਲ ਨਵੇਂ ਆਈਫੋਨ 7 ਨੂੰ ਇਕ ਐੱਮ. ਐੱਮ. ਪਤਲਾ ਕਰਨਾ ਚਾਹੁੰਦਾ ਹੈ, ਇਸ ਲਈ 3.5 ਐੱਮ. ਐੱਮ. ਹੈੱਡਫੋਨ ਜੈੱਕ ਹਟਾ ਕੇ ਉਨ੍ਹਾਂ ਦੀ ਥਾਂ ਏਅਰਪੋਡਜ਼ (ਬਲੂਟੁੱਥ ਹੈੱਡਫੋਨਸ) ਪੇਸ਼ ਕੀਤੇ ਜਾਣਗੇ। ਲਾਈਟਨਿੰਗ ਕੁਨੈਕਟਰ ਨਾਲ ਅਡੈਪਟਰ ਵੀ ਦਿੱਤਾ ਜਾ ਸਕਦਾ ਹੈ, ਜਿਸਦੀ ਮਦਦ ਨਾਲ ਪੁਰਾਣੇ ਹੈੱਡਫੋਨਸ ਦੀ ਵਰਤੋਂ ਕੀਤੀ ਜਾ ਸਕੇਗੀ। ਏ. ਐੱਸ. 10 ਅਪਡੇਟ ਨਾਲ ਆਉਣ ਦੀ ਆਸ ਹੈ। ਹੋਮ ਬਟਨ ਨੂੰ ਹਟਾ ਕੇ ਟੱਚ ਸੈਂਸੀਟਿਵ ਬਟਨ ਐਡ ਕੀਤਾ ਜਾਵੇਗਾ।
 
ਭਾਰਤ ''ਚ ਐਂਟਰੀ : ਆਸ ਲਾਈ ਜਾ ਰਹੀ ਹੈ ਕਿ ਕੰਪਨੀ ਆਈਫੋਨ 7 ਨੂੰ ਭਾਰਤ ''ਚ ਛੇਤੀ ਹੀ ਲਾਂਚ ਕਰ ਦੇਵੇਗੀ ਤੇ ਇਕ ਅੰਦਾਜ਼ੇ  ਮੁਤਾਬਕ ਇਸ ਸਾਲ ਦੀਵਾਲੀ ਤੋਂ ਪਹਿਲਾਂ-ਪਹਿਲਾਂ ਆਈਫੋਨ 7 ਭਾਰਤੀ ਬਾਜ਼ਾਰ ''ਚ ਐਂਟਰੀ ਕਰ ਲਵੇਗਾ।

Related News