ਕੋਰੋਨਾਵਾਇਰਸ ਸਬੰਧੀ ਇਨ੍ਹਾਂ ਗੱਲਾਂ ਨੂੰ ਸਰਚ ਕਰਨ ਵੇਲੇ ਰਹੋ ਸਾਵਧਾਨ
Tuesday, Mar 03, 2020 - 09:46 PM (IST)
ਗੈਜੇਟ ਡੈਸਕ—ਚੀਨ ਤੋਂ ਫੈਲੇ ਕੋਰੋਨਾਵਾਇਰਸ ਦਾ ਅਸਰ ਹੁਣ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤਕ 70 ਦੇਸ਼ਾਂ 'ਚ ਇਸ ਦੇ ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲਾ ਮੁਤਾਬਕ ਭਾਰਤ 'ਚ ਹੁਣ ਤਕ ਕੋਰੋਨਾਵਾਇਰਸ ਦੇ ਕੁੱਲ 6 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੁਨੀਆਭਰ 'ਚ ਹੁਣ ਤਕ ਇਸ ਨਾਲ ਕਰੀਬ 3 ਹਜ਼ਾਰ ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਇਸ ਨਾਲ ਇਨਫੈਕਟਡ ਹਨ।
ਇਸ ਖਬਰ 'ਚ ਅਸੀਂ ਤੁਹਾਨੂੰ ਕੋਰੋਨਵਾਇਰਸ ਨਾਲ ਸਬੰਧਿਤ ਅਜਿਹੀਆਂ ਚੀਜ਼ਾਂ ਦੱਸਾਂਗੇ ਜਿਨ੍ਹਾਂ ਦੌਰਾਨ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
1. ਵਿਸ਼ੇਸ਼ ਮਾਸਕ ਵੇਚਣ ਵਾਲੇ ਆਨਲਾਈਨ ਵਿਗਿਆਪਨਾਂ 'ਤੇ ਨਾਲ ਕਰੋ ਯਕੀਨ।
2. ਹੋਰਾਂ ਮਾਸਕਾਂ ਦੀ ਐੱਨ95 ਮਾਸਕ ਨਾਲ ਨਾ ਕਰੋ ਤੁਲਨਾ।
3.ਦਵਾਈ, ਤੇਲ ਜਾਂ ਹੋਰ ਚੀਜ਼ਾਂ ਜੋਂ ਕੋਰੋਨਾਵਾਇਰਸ ਠੀਕ ਕਰਨ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਨਾ ਖਰੀਦੋ।
4.ਕਿਸੇ ਵੀ ਤਰ੍ਹਾਂ ਕੋਰੋਨਾਵਾਇਰਸ ਨਾਲ ਸਬੰਧਿਤ ਜਾਣਕਾਰੀ ਨੂੰ ਵੱਖ-ਵੱਖ ਵੈੱਬਸਾਈਟ 'ਤੇ ਸਰਚ ਨਾ ਕਰੋ।
5.ਇਸ ਦੀ ਕੋਈ ਵੀ ਆਫੀਸ਼ਲ ਟੈਸਟ ਕਿੱਟ ਉਪਲੱਬਧ ਨਹੀਂ ਹੈ ਅਤੇ ਅਜਿਹੇ ਦਾਅਵਿਆਂ 'ਚ ਨਾ ਫਸੋ ਜੋ ਤੁਹਾਨੂੰ ਕਿੱਟ ਮੁਹੱਈਆ ਕਰਵਾਉਣ ਬਾਰੇ ਦੱਸਦੇ ਹਨ।
6.ਵਟਸਐਪ ਮੈਸੇਜ ਜਾਂ ਟਿਕਟਾਕ ਵੀਡੀਓ ਰਾਹੀਂ ਫੈਲੀ ਕੋਰੋਨਾਵਾਇਰਸ ਦੀ ਜਾਣਕਾਰੀ 'ਤੇ ਯਕੀਨ ਨਾ ਕਰੋ।
7.ਯੂਟਿਊਬ ਤੋਂ ਕਿਸੇ ਵੀ ਤਰ੍ਹਾਂ ਦੇ ਐਡਵਾਇਜ਼ਰ ਤੋਂ ਇਸ ਸਬੰਧੀ ਸਲਾਹ ਨਾ ਲਈ ਜਾਵੇ।
8. ਕੋਰੋਨਾਵਾਇਰਸ ਦੇ ਲੱਛਣ ਬਾਰੇ ਸਰਚ ਨਾ ਕੀਤਾ ਜਾਵੇ ਅਤੇ ਜੇਕਰ ਤੁਸੀਂ ਬੀਮਾਰ ਮਹਿਸੂਸ ਕਰਦੇ ਹੋ ਤਾਂ ਡਾਕਟਰ ਦੀ ਸਲਾਹ ਲਵੋ।
9. ਕਿਸੇ ਵੀ ਤਰ੍ਹਾਂ ਦੀ ਅਨ-ਅਧਿਕਾਰਿਤ ਜਾਣਕਾਰੀ ਵੀਡੀਓ ਜਾਂ ਹੋਰ ਸੰਦੇਸ਼ ਸ਼ੇਅਰ ਨਾ ਕਰੋ ਜਿਸ ਨਾਲ ਹੋਰਾਂ ਲੋਕਾਂ 'ਚ ਦਹਿਸ਼ਤ ਫੈਲੇ।
10. ਕੋਰੋਨਾਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਈਮੇਲ ਤੋਂ ਸਾਵਧਾਨ ਰਹੋ। ਇਸ ਨਾਲ ਸਾਈਬਰ ਅਪਰਾਧੀ ਤੁਹਾਨੂੰ ਨਿਸ਼ਾਨਾ ਬਣਾ ਸਕਦੇ ਹਨ।