ਫੇਸਬੁੱਕ ''ਤੇ ਪੁੱਛੇ ਜਾ ਰਹੇ ਇਸ ਸਵਾਲ ਤੋਂ ਰਹੋ ਸਾਵਧਾਨ! ਹੈਕ ਹੋ ਸਕਦੀ ਹੈ ID
Tuesday, May 02, 2017 - 06:40 PM (IST)

ਜਲੰਧਰ- ਫੇਸਬੁੱਕ ''ਤੇ ਇਨੀਂ ਦਿਨੀਂ ਇਕ ਨਵਾਂ ਸਕਿਓਰਿਟੀ ਰਿਸਕ ਕਾਫੀ ਚਰਚਾ ''ਚ ਹੈ। ਤੇਜ਼ੀ ਨਾਲ ਵਾਇਰ ਹੋ ਰਹੇ ਇਕ ਫੇਸਬੁੱਕ ਮੀਮ ਦੇ ਤਹਿਤ ਲੋਕਾਂ ਤੋਂ ਕੁਝ ਸਵਾਲ ਪੁੱਛ ਕੇ ਉਨ੍ਹਾਂ ਦੀਆਂ ਜਾਣਕਾਰੀਆਂ ਚੋਰੀ ਕੀਤੀਆਂ ਜਾ ਰਹੀਆਂ ਹਨ।
ਇਹ ਇਕ ਗੇਮ ਦੀ ਤਰ੍ਹਾਂ ਹੈ ਜਿਸ ਵਿਚ ਤੁਹਾਨੂੰ ਉਨ੍ਹਾਂ 10 ਕੰਸਰਟ ਦੇ ਦੇ ਨਾਂ ਫੇਸਬੁੱਕ ''ਤੇ ਪਾਉਣੇ ਹਨ ਜਿਨ੍ਹਾਂ ਨੂੰ ਤੁਸੀਂ ਅਟੈਂਡ ਕਰ ਚੁੱਕੇ ਹੋ, ਇਨ੍ਹਾਂ ''ਚੋਂ ਇਕ ਜਵਾਬ ਗਲਤ ਹੋਵੇਗਾ। ਤੁਹਾਡੇ ਦੋਸਤਾਂ ਨੂੰ ਇਹ ਅੰਦਾਜ਼ਾ ਲਗਾਉਣਾ ਹੋਵੇਗਾ ਕਿ ਇਨ੍ਹਾਂ ''ਚੋਂ ਤੁਹਾਡਾ ਪਹਿਲਾ ਕੰਸਰਟ ਕਿਹੜਾ ਸੀ ਜਿਸ ਨੂੰ ਤੁਸੀਂ ਅਟੈਂਡ ਕੀਤਾ ਸੀ।
ਮਜ਼ੇਦਾਰ ਲੱਗਣ ਵਾਲੀ ਇਸ ਗੇਮ ''ਚ ਅਸਲ ''ਚ ਬਹੁਤ ਵੱਡਾ ਸਕਿਓਰਿਟੀ ਰਿਸਕ ਹੈ ਕਿਉਂਕਿਤ ਪਹਿਲਾ ਕੰਸਰਟ ਜੋ ਤੁਸੀਂ ਅਟੈਂਡ ਕੀਤਾ ਸੀ ਉਹ ਇਕ ਪ੍ਰਸਿੱਧ ਸਕਿਓਰਿਟੀ ਸਵਾਲ ਹੈ। ਜਿਵੇਂ ਹੀ ਇਸ ਸਵਾਲ ਦੇ ਜਵਾਬ ''ਤੇ ਤੁਸੀਂ ਕਲਿਕ ਕਰੋਗੇ, ਤੁਹਾਡਾ ਅਕਾਊਂਟ ਹੈਕ ਹੋ ਜਾਵੇਗਾ। ਇਸ ਲਈ ਜਦੋਂ ਵੀ ਅਜਿਹੇ ਸਵਾਲ ਤੁਹਾਡੇ ਸਾਹਮਣੇ ਆਉਣ, ਉਨ੍ਹਾਂ ਦੇ ਜਵਾਬ ਨਾ ਦਿਓ।
ਰਿਸਰਚ ਐਨਾਲਿਸਟ ਨੇ ਇਸ ਮੀਮ ਤੋਂ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ। ਨਾਲ ਹੀ ਕਿਹਾ ਹੈ ਕਿ ਜੋ ਲੋਕ ਇਸ ਦਾ ਹਿੱਸਾ ਬਣ ਚੁੱਕੇ ਹਨ ਉਨ੍ਹਾਂ ਨੂੰ ਜਾਂ ਤਾਂ ਇਸ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਆਪਣੇ ਪੋਸਟ ਨੂੰ ਪ੍ਰਾਈਵੇਟ ਕਰ ਲੈਣਾ ਚਾਹੀਦਾ ਹੈ। ਇਕ ਵਾਰ ਇਸ ਮੀਮ ਦਾ ਹਿੱਸਾ ਬਣਨ ''ਤੇ ਹੈਕਰਜ਼ ਬੜੀ ਹੀ ਆਸਾਨੀ ਨਾਲ ਤੁਹਾਡੀ ਆਈ.ਡੀ. ਹੈਕ ਕਰਕੇ ਉਸ ਦਾ ਗਲਤ ਇਸਤੇਮਾਲ ਸਕਦੇ ਹਨ।