ਆ ਗਿਆ ਨਵਾਂ ਇਲੈਕਟ੍ਰਿਕ ਸਕੂਟਰ, ਫੁੱਲ ਚਾਰਜ ’ਚ ਚੱਲੇਗਾ 90km

06/11/2019 2:00:25 PM

ਆਟੋ ਡੈਸਕ– ਇਲੈਕਟ੍ਰਿਕ ਵ੍ਹੀਕਲਸ ਦੇ ਇਸਤੇਮਾਲ ਨੂੰ ਲਗਾਤਾਰ ਉਤਸ਼ਾਹ ਦਿੱਤਾ ਜਾ ਰਿਹਾ ਹੈ, ਜਿਸ ਤੋਂ ਸਾਫ ਹੈ ਕਿ ਆਉਣ ਵਾਲਾ ਸਮਾਂ ਇਲੈਕਟ੍ਰਿਕ ਗੱਡੀਆਂ ਦਾ ਹੈ। ਇਸ ਨੂੰ ਦੇਖਦੇ ਹੋਏ ਦਿੱਗਜ ਆਟੋ ਕੰਪਨੀਆਂ ਤੋਂ ਇਲਾਵਾ ਨਵੀਆਂ ਕੰਪਨੀਆਂ ਵੀ ਇਲੈਕਟ੍ਰਿਕ ਵ੍ਹੀਕਲਸ ਲਿਆ ਰਹੀਆਂ ਹਨ। ਜੈਪੁਰ ਦੀ ਸਟਾਰਟਅਪ ਕੰਪਨੀ BattRE ਨੇ ਦੇਸ਼ ’ਚ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। ਇਸ ਦੀ ਕੀਮਤ 63,555 ਰੁਪਏ ਹੈ। ਕੰਪਨੀ ਦਾ ਕਹਿਣਾ ਹੈ ਕਿ ਇਕ ਵਾਰ ਫੁੱਲ ਚਾਰਜ ਹੋਣ ’ਤੇ ਇਹ ਸਕੂਟਰ 90 ਕਿਲੋਮੀਟਰ ਤਕ ਦਾ ਸਫਰ ਤੈਅ ਕਰੇਗਾ। BattRE ਦਾ ਇਹ ਇਲੈਕਟ੍ਰਿਕ ਸਕੂਟਰ 5 ਰੰਗਾਂ ’ਚ ਉਪਲੱਬਧ ਹੈ। 

ਸਕੂਟਰ ਦੇ ਫਰੰਟ ਐਪਰਨ ’ਤੇ ਐੱਲ.ਈ.ਡੀ. ਹੈੱਡਲਾਈਟ ਦਿੱਤੀ ਗਈ ਹੈ। ਟੇਲ ਲੈਂਪ ਅਤੇ ਇੰਡੀਕੇਟਰਜ਼ ਵੀ ਐੱਲ.ਈ.ਡੀ. ਹੈ। ਰਾਊਂਡ ਹੈੱਡਲੈਂਪ ਅਤੇ ਰੀਅਰ ਵਿਊ ਮਿਰਰਸ ਸਕੂਟਰ ਨੂੰ ਰੈਟਰੋ ਲੁੱਕ ਦਿੰਦੇ ਹਨ। ਇਸ ਤੋਂ ਇਲਾਵਾ ਸਕੂਟਰ ’ਚ ਹੈਂਡਲਬਾਰ ’ਤੇ ਬਲੈਕ ਫਲਾਈ ਸਕਰੀਨ, ਡਿਜੀਟਲ ਇੰਸਟਰੂਮੈਂਟ ਕੰਸੋਲ, ਕੀਲੈੱਸ ਇਗਨਿਸ਼ਨ, ਐਂਟੀ ਥੈੱਫਟ ਅਲਾਰਮ ਸਿਸਟਮ ਅਤੇ ਯੂ.ਐੱਸ.ਬੀ. ਚਾਰਜਰ ਵਰਗੇ ਫੀਚਰਜ਼ ਹਨ। ਇਸ ਦਾ ਇੰਸਟਰੂਮੈਂਟ ਕੰਸੋਲ ਐੱਲ.ਸੀ.ਡੀ. ਹੈ, ਜਿਸ ’ਤੇ ਬੈਟਰੀ ਦਾ ਇਸਤੇਮਾਲ, ਸਪੀਡ, ਤਾਪਮਾਨ, ਓਡੋਮੀਟਰ ਅਤੇ ਸਕੂਟਰ ’ਚ ਕਿਸੇ ਖਾਮੀ ਨਾਲ ਸੰਬੰਧਤ ਜਾਣਕਾਰੀ ਮਿਲਦੀ ਹੈ। 

ਯੂਜ਼ਰਜ਼ ਦੀ ਸਹੂਲਤ ਲਈ ਸਕੂਟਰ ਦੇ ਫਰੰਟ ਐਪਰਨ ਦੇ ਪਿਛਲੇ ਪਾਸੇ ਇਕ ਬਾਟਲ ਹੋਲਡਰ ਦਿੱਤਾ ਗਿਆ ਹੈ। ਇਸ ਵਿਚ ਸੀਟ ਦੇ ਹੇਠਾਂ ਸਟੋਰੇਜ ਦੀ ਵਾਧੂ ਥਾਂ ਹੈ। ਸਕੂਟਰ ’ਚ 10-ਇੰਚ ਦੇ ਅਲੌਏ ਵ੍ਹੀਲਜ਼ ਅਤੇ ਟਿਊਬਲੈੱਸ ਟਾਇਰ ਹਨ। ਇਲੈਕਟ੍ਰਿਕ ਸਕੂਟਰ ਦਾ ਗ੍ਰਾਊਂਡ ਕਲੀਅਰੈਂਸ 150mm ਹੈ। ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ। 

PunjabKesari

ਹਲਕਾ ਇਲੈਕਟ੍ਰਿਕ ਸਕੂਟਰ
BattRE ਦੇ ਇਸ ਇਲੈਕਟ੍ਰਿਕ ਸਕੂਟਰ ’ਚ 48V 30Ah ਲਿਥੀਅਮ ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। ਇਕ ਵਾਰ ਫੁੱਲ ਚਾਰਜ ਹੋਣ ’ਤੇ ਇਸ ਦੀ ਰੇਂਜ 90 ਕਿਲੋਮੀਟਰ ਹੈ। ਬੈਟਰੀ ਦਾ ਭਾਰ 12 ਕਿਲੋਗ੍ਰਾਮ ਹੈ। ਉਥੇ ਹੀ, ਸਕੂਟਰ ਦਾ ਪੂਰਾ ਭਾਰ ਸਿਰਫ 64 ਕਿਲੋਗ੍ਰਾਮ ਹੈ, ਜੋ ਇਸ ਨੂੰ ਦੇਸ਼ ’ਚ ਮੌਜੂਦ ਸਭ ਤੋਂ ਹਲਕੇ ਇਲੈਕਟ੍ਰਿਕ ਸਕੂਰਟਾਂ ’ਚੋਂ ਇਕ ਬਣਾਉਂਦਾ ਹੈ। ਸਕੂਟਰ ਦੇ ਫਰੰਟ ਅਤੇ ਰੀਅਰ, ਦੋਵਾਂ ਪਾਸੇ ਡਿਸਕ ਬ੍ਰੇਕ ਲੱਗੀ ਹੈ। 

PunjabKesari

ਫੁੱਲ ਚਾਰਜ ਤੋਂ ਬਾਅਦ ਖੁਦ ਪਾਵਰ ਕੱਟ-ਆਫ
ਇਸ ਸਕੂਟਰ ’ਚ ਇਕ ਆਟੋਮੈਟਿਕ ਕੱਟ-ਆਫ ਮਕੈਨਿਜ਼ਮ ਹੈ ਜੋ ਬੈਟਰੀ ਫੁੱਲ ਚਾਰਜ ਹੋਣ ਤੋਂ ਬਾਅਦ ਪਾਵਰ ਕੱਟ-ਆਫ ਕਰ ਦਿੰਦਾ ਹੈ। ਅਜੇ ਸਕੂਟਰ ਨੂੰ ਕੋਈ ਨਾਂ ਨਹੀਂ ਦਿੱਤਾ ਗਿਆ ਪਰ ਇਸ ਨੂੰ ਈ-ਸਕੂਟਰ ਕਿਹਾ ਜਾ ਰਿਹਾ ਹੈ। ਫਿਲਹਾਲ ਇਹ ਸਕੂਟਰ ਸਿਰਫ ਨਾਗਪੁਰ, ਹੈਦਰਾਬਾਦ, ਅਨੰਤਪੁਰ ਅਤੇ ਕੁਰਨੂਲ ਵਰਗੇ ਸ਼ਹਿਰਾਂ ’ਚ ਉਪਲੱਬਧ ਹੈ। ਜੂਨ ਦੇ ਅੰਤ ਤਕ ਪੁਣੇ, ਵਿਜਾਗ ਅਤੇ ਵਾਰੰਗਲ ’ਚ ਡੀਲਰਸ਼ਿਪ ਅਤੇ ਸਰਵਿਸ ਸੈਂਟਰ ਖੋਲ੍ਹੇ ਜਾਣਗੇ। ਕੰਪਨੀ ਸਾਲ 2019 ਦੇ ਅੰਤ ਤਕ ਦੇਸ਼ ਭਰ ’ਚ 50 ਡੀਲਰਸ਼ਿਪ ਖੋਲ੍ਹਣ ਦੀ ਤਿਆਰੀ ’ਚ ਹੈ। 


Related News