BGMI ਦੇ ਦੀਵਾਨਿਆਂ ਲਈ ਖ਼ੁਸ਼ਖ਼ਬਰੀ, ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਹੋਵੇਗੀ ਗੇਮ ਦੀ ਵਾਪਸੀ
Friday, Dec 30, 2022 - 06:27 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਬੈਟਲਗ੍ਰਾਉਂਡਸ ਮੋਬਾਇਲ ਇੰਡੀਆ (BGMI) ਦੇ ਦੀਵਾਨੇ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਹੀ BGMI ਨੂੰ ਭਾਰਤ 'ਚ ਬੈਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪਬਜੀ ਮੋਬਾਇਲ ਗੇਮ ਨੂੰ 2020 'ਚ ਭਾਰਤ ਸਰਕਾਰ ਨੇ ਬੈਨ ਕੀਤਾ ਹੈ। ਹੁਣ ਖ਼ਬਰ ਹੈ ਕਿ BGMI ਦੀ ਵਾਪਸੀ ਜਲਦ ਹੋਣ ਵਾਲੀ ਹੈ।
ਇਹ ਵੀ ਪੜ੍ਹੋ– ਝਟਕਾ! ਨਵੇਂ ਸਾਲ ਤੋਂ iPhone-Samsung ਸਣੇ ਇਨ੍ਹਾਂ ਫੋਨਾਂ 'ਚ ਨਹੀਂ ਚੱਲੇਗਾ Whatsapp, ਵੇਖੋ ਸੂਚੀ
ਰਿਪੋਰਟ ਮੁਤਾਬਕ, BGMI ਦੀ ਵਾਪਸੀ ਲਈ ਗੇਮ ਨੂੰ ਡਿਵੈਲਪ ਕਰਨ ਵਾਲੀ ਕੰਪਨੀ 'ਕਰਾਫਟੋਨ' ਸਰਕਾਰ ਦੇ ਨਾਲ ਗੱਲ ਕਰ ਰਹੀ ਹੈ। ਕੁਝ ਗੇਮਿੰਗ ਕੰਟੈਂਟ ਕ੍ਰਿਏਟਰਾਂ ਨੇ ਦਾਅਵਾ ਕੀਤਾ ਹੈ ਕਿ ਅਗਲੇ ਮਹੀਨੇ ਯਾਨੀ ਜਨਵਰੀ 2023 'ਚ BGMI ਗੂਗਲ ਪਲੇਅ ਸਟੋਰ 'ਤੇ ਵਾਪਸ ਆ ਜਾਵੇਗੀ। AFKGaming ਨੇ BGMI ਦੀ ਜਲਦ ਵਾਪਸੀ ਦਾ ਦਾਅਵਾ ਕੀਤ ਹੈ।
ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ
ਇਕ ਹੋਰ ਕ੍ਰਿਏਟਰ ਨੇ ਦਾਅਵਾ ਕੀਤਾ ਹੈ ਕਿ 15 ਜਨਵਰੀ ਨੂੰ BGMI ਗੂਗਲ ਪਲੇਅ ਸਟੋਰ 'ਤੇ ਵਾਪਸ ਆ ਜਾਵੇਗੀ। ਹਾਲਾਂਕਿ ਗੂਗਲ ਨੇ ਅਤੇ ਗੇਮ ਨੂੰ ਡਿਵੈਲਪ ਕਰਨ ਵਾਲੀ ਕੰਪਨੀ ਨੇ BGMI ਦੀ ਵਾਪਸੀ 'ਤੇ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ।