BGMI ਗੇਮ ਦੀ ਧੂਮ, ਡੇਢ ਮਹੀਨੇ ’ਚ ਪਾਰ ਕੀਤਾ 5 ਕਰੋੜ ਡਾਊਨਲੋਡ ਦਾ ਅੰਕੜਾ
Tuesday, Aug 17, 2021 - 11:58 AM (IST)

ਗੈਜੇਟ ਡੈਸਕ– ਪਬਜੀ ਮੋਬਾਇਲ ਗੇਮ ਦਾ ਨਵਾਂ ਅਵਤਾਰ ਬੈਲਟਗ੍ਰਾਊਂਡ ਮੋਬਾਇਲ ਇੰਡੀਆ ਨੂੰ ਭਾਰਤ ’ਚ 2 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਕੁਝ ਹੀ ਸਮੇਂ ’ਚ ਇਸ ਗੇਮ ਨਾਲ 5 ਕਰੋੜ ਡਾਊਨਲੋਡ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦਾ ਐਲਾਨ ਕਰਾਫਟੋਨ ਨੇ ਸੋਮਵਾਰ ਨੂੰ ਕੀਤਾ। ਇਸ ਅੰਕੜੇ ਨੂੰ ਪਾਰ ਕਰਨ ’ਚ ਕਰਾਫਟੋਨ ਸਾਰੇ ਪਲੇਅਰਾਂ ਨੂੰ ਰਿਵਾਰਡਸ ਦੇ ਰਹੀ ਹੈ। ਰਿਵਾਰਡਸ ਦੇ ਤੌਰ ’ਤੇ ਪਲੇਅਰਾਂਨੂੰ ਗਲੈਕਸੀ ਮੈਸੰਜਰ ਸੈੱਟ ਪਰਮਾਨੈਂਟ ਆਊਟਫਿਟ ਦਿੱਤੇ ਜਾ ਰਹੇ ਹਨ।
ਗੇਮ ਅਜੇ ਫਿਲਹਾਲ ਸਿਰਫ ਐਂਡਰਾਇਡ ਯੂਜ਼ਰਸ ਲਈ ਹੀ ਉਪਲੱਬਧ ਹੈ। ਅਜੇ ਆਈ.ਓ.ਐੱਸ. ਪਲੇਅਰ ਫਿਲਹਾਲ ਇਸ ਗੇਮ ਦਾ ਇੰਤਜ਼ਾਰ ਕਰ ਰਹੇ ਹਨ। ਬੈਟਲਗ੍ਰਾਊਂਡ ਮੋਬਾਇਲ ਇੰਡੀਆ ਨੂੰ ਜਲਦ ਹੀ ਐਪਲ ਯੂਜ਼ਰਸ ਲਈ ਵੀ ਲਾਂਚ ਕੀਤਾ ਜਾਵੇਗਾ। ਇਸ ਨੂੰ ਲੈ ਕੇ ਕਰਾਫਟੋਨ ਨੇ ਪੁਸ਼ਟੀ ਕਰ ਦਿੱਤੀ ਹੈ। ਕਰਾਫਟੋਨ ਨੇ ਹਾਲ ਹੀ ’ਚ Independence Day Mahotsav ਦਾ ਐਲਾਨ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਪਲੇਅਰਾਂ ਲਈ ਕੀਤਾ ਸੀ। ਪਿਛਲੇ ਸਾਲ ਜਦੋਂ ਪਬਜੀ ਮੋਬਾਇਲ ਦੇ ਭਾਰਤੀ ਵਰਜ਼ਨ ਦਾ ਐਲਾਨ ਕੀਤਾ ਜਾ ਰਿਹਾ ਸੀ ਉਦੋਂ ਕਰਾਫਟੋਨ ਨੇ ਵਾਅਦਾ ਕੀਤਾ ਸੀ ਕਿ ਭਾਰਤੀ ਯੂਜ਼ਰਸ ਲਈ ਵਿਸ਼ੇਸ਼ ਟੂਰਨਾਮੈਂਟ ਅਤੇ ਈਵੈਂਟ ਆਯੋਜਿਤ ਹੋਣਗੇ।
ਇੰਡੀਅਨ ਇੰਡੀਪੈਂਡੇਂਸ ਡੇਅ ਨੂੰ ਮਨਾਉਣਾ ਇਸੇ ਦਾ ਇਕ ਹਿੱਸਾ ਹੈ। ਇਸ ਨੂੰ ਖਾਸਤੌਰ ’ਤੇ ਭਾਰਤੀ ਪਲੇਅਰਾਂ ਲਈ ਡਿਜ਼ਾਇਨ ਕੀਤਾ ਗਿਆ ਹੈ। ਪਬਜੀ ਮੋਬਾਇਲ ਨੂੰ ਪਿਛਲੇ ਸਾਲ ਭਾਰਤ ’ਚ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੰਪਨੀ ਲਗਾਤਾਰ ਵਾਪਸੀ ਦੀ ਰਾਹ ਭਾਲ ਰਹੀ ਸੀ। ਕੰਪਨੀ ਨੇ ਪਬਜੀ ਮੋਬਾਇਲ ਦੇ ਭਾਰਤੀ ਅਵਤਾਰ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਨੂੰ ਲਾਂਚ ਕੀਤਾ। ਇਸ ਨੂੰ ਸਿਰਫ ਭਾਰਤੀ ਯੂਜ਼ਰਸ ਲਈ ਹੀ ਰੱਖਿਆ ਗਿਆ ਹੈ। ਇਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਲਾਂਚ ਹੋਏ ਲਗਭਗ ਡੇਢ ਮਹੀਨੇ ਦਾ ਸਮਾਂ ਹੋਇਆ ਹੈ ਪਰ ਇਸ ਦੇ ਹੁਣ ਤਕ 5 ਕਰੋੜ ਡਾਊਨਲੋਡ ਹੋ ਚੁੱਕੇ ਹਨ।