ਸਾਈਬਰ ਠੱਗਾਂ ਨੇ ਹੁਣ ਬੈਂਕ OTP ਦਾ ਵੀ ਲੱਭ ਲਿਆ ਤੋੜ, ਇਕ ਗਲਤੀ ਕਰ ਦੇਵੇਗੀ ਤੁਹਾਨੂੰ ਕੰਗਾਲ

Tuesday, Oct 17, 2023 - 12:59 PM (IST)

ਸਾਈਬਰ ਠੱਗਾਂ ਨੇ ਹੁਣ ਬੈਂਕ OTP ਦਾ ਵੀ ਲੱਭ ਲਿਆ ਤੋੜ, ਇਕ ਗਲਤੀ ਕਰ ਦੇਵੇਗੀ ਤੁਹਾਨੂੰ ਕੰਗਾਲ

ਗੈਜੇਟ ਡੈਸਕ- ਦੇਸ਼ 'ਚ ਰੋਜ਼ਾਨਾ ਤਰ੍ਹਾਂ-ਤਰ੍ਹਾਂ ਦੇ ਫਰਾਡ ਹੋ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਨੂੰ ਸਾਈਬਰ ਸਕੈਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਰੋਜ਼ਨਾ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਹੁਣ ਇਨ੍ਹਾਂ ਨੇ ਬੈਂਕ ਓ.ਟੀ.ਬੀ. ਨੂੰ ਬਾਈਪਾਸ ਕਰਨ ਦਾ ਵੀ ਤਰੀਕਾ ਲੱਭ ਲਿਆ ਹੈ। ਅਜਿਹੇ 'ਚ ਤੁਹਾਡੀ ਇਕ ਗਲਤੀ ਤੁਹਾਨੂੰ ਬਹੁਤ ਮਹਿੰਗੀ ਪੈਣ ਵਾਲੀ ਹੈ। ਅੱਜ ਦੀ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਓ.ਟੀ.ਪੀ. ਬਾਈਪਾਸ ਸਕੈਮ ਤੋਂ ਬਚਣ ਦਾ ਤਰੀਕਾ ਦੱਸਾਂਗੇ।

ਇਹ ਵੀ ਪੜ੍ਹੋ- ਸਾਈਬਰ ਕ੍ਰਾਈਮ ਦਾ ਨਵਾਂ ਤਰੀਕਾ, ਪਹਿਲਾਂ ਚੋਰੀ ਕੀਤਾ ਫੋਨ ਫਿਰ UPI ਅਕਾਊਂਟ 'ਚੋਂ ਉਡਾਏ ਹਜ਼ਾਰਾਂ ਰੁਪਏ

ਕੀ ਹੈ ਬੈਂਕ ਓ.ਟੀ.ਪੀ. ਬਾਈਪਾਸ ਸਕੈਮ

ਇਸ ਸਕੈਮ ਲਈ ਸਾਈਬਰ ਠੱਗ ਲੋਕਾਂ ਦੇ ਫੋਨ ਨੰਬਰ ਅਤੇ ਈਮੇਲ ਆਈ.ਡੀ. ਰਾਹੀਂ ਇੰਟਰਨੈੱਟ ਬੈਂਕਿੰਗ 'ਚ ਲਾਗਇਨ ਕਰਨ ਲਈ ਫੋਨ ਨੰਬਰ 'ਤੇ ਓ.ਟੀ.ਪੀ. ਭੇਜਦੇ ਹਨ। ਬੈਂਕ ਦੇ ਓ.ਟੀ.ਪੀ. ਤੋਂ ਪਹਿਲਾਂ ਇਹ ਠੱਗ ਲੋਕਾਂ ਨੂੰ ਇਕ ਗੂਗਲ ਫਾਰਮ ਮੈਸੇਜ ਰਾਹੀਂ ਭੇਜਦੇ ਹਨ ਜੋ ਕਿ ਦੇਖਣ 'ਚ ਬੈਂਕ ਦੇ ਮੈਸੇਜ ਵਰਗਾ ਹੀ ਦਿਸਦਾ ਹੈ। ਲੋਕਾਂ ਨੂੰ ਲਗਦਾ ਹੈ ਕਿ ਇਹ ਮੈਸੇਜ ਬੈਂਕ ਵੱਲੋਂ ਆਇਆ ਹੈ, ਜਦੋਂਕਿ ਇਸਦੀ ਸੱਚਾਈ ਕੁਝ ਹੋਰ ਹੁੰਦੀ ਹੈ।

ਗੂਗਲ ਫਾਰਮ 'ਚ ਬੈਂਕ ਨਾਲ ਸੰਬੰਧਿਤ ਪੂਰੀ ਜਾਣਕਾਰੀ ਮੰਗੀ ਜਾਂਦੀ ਹੈ। ਇਸਤੋਂ ਇਲਾਵਾ ਕਈ ਵਾਰ ਇਹ ਠੱਗ ਲੋਕਾਂ ਨੂੰ ਰਿਮੋਟ ਕੰਟਰੋਲ ਵਾਲੇ ਐਪ ਡਾਊਨਲੋਡ ਕਰਨ ਦਾ ਲਿੰਕ ਵੀ ਭੇਜ ਕੇ ਫੋਨ ਨੂੰ ਰਿਮੋਟਲੀ ਕੰਟਰੋਲ ਕਰਦੇ ਹਨ ਅਤੇ ਫਿਰ ਓ.ਟੀ.ਪੀ. ਭਰ ਕੇ ਅਕਾਊਂਟ ਖਾਲੀ ਕਰਦੇ ਹਨ। ਰਿਮੋਟ ਕੰਟਰੋਲ ਵਾਲੇ ਐਪ ਦੇ ਫੋਨ 'ਚ ਡਾਊਨਲੋਡ ਹੋਣ ਤੋਂ ਬਾਅਦ ਸਾਈਬਰ ਠੱਗ ਤੁਹਾਡੇ ਫੋਨ ਨੂੰ ਪੂਰਾ ਕੰਟਰੋਲ ਕਰ ਸਕਦੇ ਹਨ। 

ਇਹ ਵੀ ਪੜ੍ਹੋ- 24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

ਭੁੱਲ ਕੇ ਵੀ ਨਾ ਕਰੋ ਇਹ ਗਲਤੀ

- ਬੈਂਕ ਨਾਲ ਜੁੜੇ ਕਿਸੇ ਵੀ ਮੈਸੇਜ ਦੇ ਨਾਲ ਆਏ ਵੈੱਬ ਲਿੰਕ 'ਤੇ ਕਲਿੱਕ ਨਾ ਕਰੋ।

- ਇਸਤੋਂ ਇਲਾਵਾ ਕਿਸੇ ਵੀ ਥਰਡ ਪਾਰਟੀ ਜਾਂ ਬੈਂਕ ਦੇ ਨਾਂ ਨਾਲ ਮਿਲਦੇ-ਜੁਲਦੇ ਐਪ ਨੂੰ ਡਾਊਨਲੋਡ ਨਾ ਕਰੋ।

- ਕਿਸੇ ਵੀ ਗੂਗਲ ਫਾਰਮ 'ਚ ਆਪਣੇ ਬੈਂਕ ਦੀ ਜਾਣਕਾਰੀ ਨਾ ਦਿਓ।

- ਆਪਣੇ ਫੋਨ ਨੂੰ ਆਪਡੇਟ ਰੱਖੋ।

- ਜੇਕਰ ਸਕਿਓਰਿਟੀ ਅਪਡੇਟ ਆਇਆ ਹੈ ਤਾਂ ਉਸਨੂੰ ਤੁਰੰਤ ਇੰਸਟਾਲ ਕਰੋ।

- ਟੂ-ਫੈਕਟਰ ਆਥੈਂਟੀਕੇਸ਼ਨ (2FA) ਨੂੰ ਆਨ ਕਰੋ।

- ਬੈਂਕਿੰਗ ਐਪ ਲਈ ਓ.ਟੀ.ਪੀ. ਦੇ ਨਾਲ-ਨਾਲ 2FA ਅਤੇ ਪਿੰਨ-ਪਾਸਵਰਡ ਲਾਕ ਦਾ ਵੀ ਇਸਤੇਮਾਲ ਕਰੋ।

- ਕਿਸੇ ਨੂੰ ਵੀ ਫੋਨ ਕਾਲ 'ਤੇ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਨਾ ਦਿਓ।

ਇਹ ਵੀ ਪੜ੍ਹੋ- ਆ ਗਈ Android 14 ਦੀ ਅਪਡੇਟ, ਤੁਹਾਡਾ ਪੁਰਾਣਾ ਫੋਨ ਵੀ ਬਣ ਜਾਵੇਗਾ ਨਵੇਂ ਵਰਗਾ


author

Rakesh

Content Editor

Related News