ਚੀਨੀ Apps ਬੈਨ ਕਰਨ ਦੀ ਮੁਹਿੰਮ ਤੇਜ਼, ਸੁਰੱਖਿਆ ਕਾਰਨਾਂ ਦਾ ਦਿੱਤਾ ਗਿਆ ਹਵਾਲਾ

Friday, Jun 19, 2020 - 06:32 PM (IST)

ਚੀਨੀ Apps ਬੈਨ ਕਰਨ ਦੀ ਮੁਹਿੰਮ ਤੇਜ਼, ਸੁਰੱਖਿਆ ਕਾਰਨਾਂ ਦਾ ਦਿੱਤਾ ਗਿਆ ਹਵਾਲਾ

ਗੈਜੇਟ ਡੈਸਕ– ਭਾਰਤ ਅਤੇ ਚੀਨ ਵਿਚਾਲੇ ਸਰਹੱਦ ’ਤੇ ਵਿਵਾਦ ਜਾਰੀ ਹੈ। ਦੋਹਾਂ ਦੇਸ਼ਾਂ ’ਚ ਅਜੇ ਵੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ਸਮੇਂ ’ਚ ਦੇਸ਼ ਭਰ ’ਚ ਚੀਨੀ ਐਪ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ, ਕੁਝ ਚੀਨੀ ਐਪਸ ਨੂੰ ਬੰਦ ਕਰਨ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਰਿਪੋਰਟ ’ਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਕੁਝ ਚੀਨੀ ਐਪਸ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦੇ ਹਨ। ਅਜਿਹੇ ’ਚ ਸਰਕਾਰ ਵਲੋਂ ਇਨ੍ਹਾਂ ਮੋਬਾਇਲ ਐਪਲੀਕੇਸ਼ਨਾਂ ਨੂੰ ਬਲਾਕ ਕਰਨ ਜਾਂ ਫਿਰ ਭਾਰਤੀਆਂ ਨੂੰ ਇਨ੍ਹਾਂ ਐਪਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। 

ਹਿੰਦੁਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ, ਕੁਝ ਚੀਨੀ ਐਪਸ ਦੀ ਵਰਤੋਂ ਕਰਨਾ ਸੁਰੱਖਿਅਤ ਨਹੀਂ ਹੈ। ਇਹ ਐਪ ਭਾਰਤੀਆਂ ਦਾ ਡਾਟਾ ਵੱਡੇ ਪੱਧਰ ’ਤੇ ਦੇਸ਼ ਤੋਂ ਬਾਹਰ ਭੇਜ ਰਹੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨੀ ਡਿਵੈਲਪਰਾਂ ਵਲੋਂ ਤਿਆਰ ਜਾਂ ਚੀਨੀ ਲਿੰਕਸ ਵਾਲੇ ਐਪ ਦੀ ਵਰਤੋਂ ਸਪਾਈਵੇਅਰ ਜਾਂ ਹੋਰ ਨੁਕਸਾਨ ਪਹੁੰਚਾਉਣ ਵਾਲੇ ਵਾਇਰਸ ਦੇ ਰੂਪ ’ਚ ਹੋ ਸਕਦੀ ਹੈ। ਚੀਨੀ ਐਪ ਨੂੰ ਬੈਨ ਕਰਨ ਦੀ ਮੁਹਿੰਮ ਸਰਹੱਦ ’ਤੇ ਜਾਰੀ ਤਣਾਅ ਵਿਚਕਾਰ ਸ਼ੁਰੂ ਹੋਈ ਹੈ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਚੀਨੀ ਐਪਸ ਖ਼ਿਲਾਫ ਅਜਿਹਾ ਮਾਹੌਲ ਬਣਿਆ ਹੋਵੇ, ਕੋਰੋਨਾਵਾਇਰਸ ਦੇ ਦੌਰ ’ਚ ਵੀ ਚੀਨੀ ਐਪ ਨੂੰ ਬੈਨ ਕਰਨ ਦੀ ਮੁਹਿੰਮ ਚੱਲ ਚੁੱਕੀ ਹੈ। 

CAIT ਨੇ ਵੀ ਹੁਣ ਇਸ ਪਾਸੇ ਕਦਮ ਵਧਾਇਆ ਹੈ। ਇਸ ਤੋਂ ਬਾਅਦ ਲਗਾਤਾਰ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਮੰਗ ਵਧ ਰਹੀ ਹੈ। ਦੱਸ ਦੇਈਏ ਕਿ ਇਕ ਸਮੇਂ ਚੀਨੀ ਬ੍ਰਾਂਡ ਹੋਣ ਦੇ ਨਾਤੇ ਮਜ਼ਾਕ ਦਾ ਕਾਰਨ ਬਣਨ ਵਾਲੇ ਇਹ ਪ੍ਰੋਡਕਟ ਅੱਜ ਭਾਰਤੀ ਬਾਜ਼ਾਰ ’ਤੇ ਕਬਜ਼ਾ ਕਰ ਚੁੱਕੇ ਹਨ। ਇਨ੍ਹਾਂ ’ਚ ਵੀ ਇਲੈਕਟ੍ਰੋਨਿਕ ਸੈਗਮੈਂਟ ’ਚ ਤਾਂ ਹਾਲਾਤ ਕੁਝ ਜ਼ਿਆਦਾ ਹੀ ਖ਼ਰਾਬ ਹਨ। ਦੇਸ਼ ’ਚ 50 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਹਨ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਚੀਨੀ ਬਰਾਂਡਸ ਦਾ ਕਬਜ਼ਾ ਹੈ। 


author

Rakesh

Content Editor

Related News