Bajaj ਨੇ ਲਾਂਚ ਕੀਤਾ ਇਸ ਦਮਦਾਰ ਬਾਈਕ ਦਾ Disc Brake ਵਰਜਨ, ਬੁਕਿੰਗ ਸ਼ੁਰੂ
Wednesday, May 10, 2017 - 01:46 PM (IST)

ਜਲੰਧਰ- ਦੇਸ਼ ਦੀ ਮਸ਼ਹੂਰ ਟੂ-ਵ੍ਹੀਲਰ ਕੰਪਨੀ ਬਜਾਜ ਨੇ ਆਪਣੀ ਵੀ12 125 ਸੀ. ਸੀ ਮੋਟਰਸਾਈਕਲ ਨੂੰ ਫ੍ਰੰਟ ਡਿਸਕ ਬ੍ਰੇਕ ਵਰਜਨ ਦੇ ਨਾਲ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ 60 ਹਜ਼ਾਰ ਰੁਪਏ (ਐਕਸ ਸ਼ੋਰੂਮ,ਦਿੱਲੀ) ਰੱਖੀ ਗਈ ਹੈ। ਇਹ ਸਟੈਂਡਰਡ ਡਰਮ ਬ੍ਰੇਕ ਦੇ ਵਰਜ਼ਨ ਤੋਂ 3 ਹਜ਼ਾਰ ਰੁਪਏ ਜ਼ਿਆਦਾ ਹੈ। ਦੇਸ਼ ਭਰ ''ਚ ਬਜਾਜ ਡੀਲਰਸ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਬਾਈਕ ''ਚ ਪਹਿਲਾਂ ਦੀ ਤਰ੍ਹਾਂ ਹੀ 124.45ਸੀ. ਸੀ ਦਾ ਸਿੰਗਲ ਸਿਲੰਡਰ, ਏਅਰ ਕੂਲਡ ਡੀ. ਟੀ. ਐੱਸ-ਆਈ ਇੰਜਣ ਲਗਾ ਹੈ ਜੋ 10.5 ਬੀ. ਐੱਚ. ਪੀ ਦਾ ਪਾਵਰ ਅਤੇ 10.9Nm ਦਾ ਅਧਿਕਤਮ ਟਾਰਕ ਦਿੰਦਾ ਹੈ। ਇਸ ਇੰਜਣ ਦੇ ਨਾਲ 5-ਸਪੀਡ ਗਿਅਰਬਾਕਸ ਲਗਾਇਆ ਗਿਆ ਹੈ। ਬਜਾਜ ਵੀ12 ''ਚ ਵੀ15 ਦੇ ਜਿਵੇਂ ਹੀ ਕੰਪੋਨੇਂਟਸ ਲੱਗੇ ਹਨ ਪਰ ਇਸ ''ਚ ਬਲੈਕ ਪੇਂਟੇਂਡ ਮਡਗਾਰਡ ਲਗਾ ਹੈ, ਪਹਿਲਾਂ ਦੀ ਹੀ ਤਰ੍ਹਾਂ ਫਿਊਲ ਟੈਂਕ ''ਤੇ ਪੇਂਟ ਸਟਰੀਪ ਹਨ ਅਤੇ ਸਲਿਮ ਟਿਊਬ ਟਾਈਪ ਟਾਇਰ ਹਨ। ਵੀ12 ਦਾ ਫਿਊਲ ਟੈਂਕ 13 ਲਿਟਰ ਦਾ ਹੈ ਅਤੇ ਇਸ ਦਾ ਵਜ੍ਹਾ 133 ਕਿੱਲੋਗ੍ਰਾਮ ਹੈ।
ਬਜਾਜ ਵੀ12 ਮਾਰਕੀਟ ''ਚ ਹੌਂਡਾ ਸੀ. ਬੀ ਸ਼ਾਈਨ ਅਤੇ ਹੀਰੋ ਗਲੈਮਰ 125 ਸੀ. ਸੀ ਬਾਇਕਾਂ ਨੂੰ ਟੱਕਰ ਦੇਵੇਗੀ। ਉਂਝ ਇਸ ਸੈਗਮੇਂਟ ''ਚ ਸੀ. ਬੀ ਸ਼ਾਈਨ ਸਭ ਤੋਂ ਅੱਗੇ ਹੈ।